02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਾਵਰਕਾਮ ਮੈਨੇਜਮੈਂਟ ਦੇ ਵਤੀਰੇ ਖਿਲਾਫ਼ ਤਾਪ ਬਿਜਲੀ ਘਰ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 15-07-2026

ਸਮੂਹਿਕ ਛੁੱਟੀ ਭਰ ਕੇ 21-22 ਜੁਲਾਈ ਨੂੰ 2 ਰੋਜ਼ਾ ਹੜਤਾਲ ਦਾ ਐਲਾਨ
ਲਹਿਰਾ ਮੁਹੱਬਤ, 14 ਜੁਲਾਈ (ਸੁਖਪਾਲ ਸਿੰਘ ਸੁੱਖੀ)-ਇੰਪਲਾਇਜ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਜੂਨੀਅਰ ਇੰਜੀਨੀਅਰ ਅਸੋਸੀਏਸ਼ਨ, ਗਰਿਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਇੰਪਲਾਇਜ਼ ਫੈਡਰੇਸ਼ਨ ਚਾਹਲ ਗਰੁੱਪ, ਗਰਿਡ ਸਬ-ਸਟੇਸ਼ਨ ਇੰਪਲਾਇਜ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਮੁੱਖ ਗੇਟ ਅੱਗੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨਜ਼ਮਂੈਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਰੈਲੀ ਦੌਰਾਨ ਜਥੇਬੰਦੀ ਆਗੂ ਲਖਵੰਤ ਸਿੰਘ ਬਾਂਡੀ, ਰਣਜੀਤ ਸਿੰਘ ਸਹੋਤਾ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਸੁਖਵਿੰਦਰ ਸਿੰਘ ਬਾਠ ਏਟਕ ਠੇਕਾ ਮੁਲਾਜ਼ਮ ਆਗੂ ਅਤੇ ਅਵਤਾਰ ਸਿੰਘ ਗਰਿਡ ਸਬ ਸਟੇਸ਼ਨ ਯੁਨੀਅਨ ਸੂਬਾ ਆਗੂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨਜਮੈਂਟ ਜਥੇਬੰਦੀਆਂ ਦੀ ਕਈ ਵਾਰ ਮੀਟਿੰਗਾਂ ’ਚ ਹੋਈਆਂ ਸਹਿਮਤੀਆ ਨੂੰ ਮੈਨਜਮੈਂਟ ਲਾਗੂ ਕਰਨ ਵਿਚ ਟਾਲਮਟੋਲ ਦੀ ਨੀਤੀ ਕਰ ਰਹੀ ਹੈ, ਜੋ ਬਿਜਲੀ ਮੁਲਾਜ਼ਮ ਨਾਲ ਧੋਖਾ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵੇਂ ਪੇਅ ਕਮਿਸ਼ਨ ਤਰੁੱਟੀਆਂ ਦੂਰ ਕਰਨਾ, ਜੇ.ਈ ਕੈਟਾਗਿਰੀ ਦੇ ਬਰਾਬਰ ਥਰਮਲ ਕੈਟਾਗਿਰੀਆ ਨੂੰ ਸ਼ੁਰੂਆਤੀ ਸਕੇਲ ਵਾਧਾ ਕਰਨਾ, 17 ਜੁਲਾਈ 20 ਤੋਂ ਬਾਅਦ ਭਰਤੀ/ ਰੈਗੂਲਰ ਹੋਏ ਮੁਲਾਜ਼ਮ ਤੇ 6ਵਾਂ ਪੇਅ ਕਮਿਸ਼ਨ ਲਾਗੂ ਕਰਨਾ, ਜੇ.ਪੀ.ਏ/ ਟੀ.ਜੀ/ ਈ.ਜੀ-2 ਕੈਟਾਗਿਰੀਆਂ ਪੇਅ ਸਕੇਲ ਤਰੁੱਟੀਆਂ ਦੂਰ ਕਰਨਾ, ਪੈਂਡੂ ਭੱਤਾ ਬਹਾਲੀ, ਡੀ.ਏ ਕਿਸ਼ਤਾਂ ਸਮੇਤ ਬਕਾਇਆ ਜਾਰੀ ਕਰਨਾ, ਨਵੇਂ ਨਿਯੁੱਕਤ ਹੋਏ ਕਰਮਚਾਰੀਆਂ ਨੂੰ ਮੁਫ਼ਤ ਕੁਆਟਰ ਅਲਾਟ ਕਰਨਾ ਮੰਗਾਂ ਤੇ ਸਹਿਮਤੀਆ ਬਣੀਆਂ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੀਆ ਜਾ ਰਹੀਆਂ। ਉਨ੍ਹਾਂ 21 ਤੇ 22 ਜੁਲਾਈ ਨੂੰ 2 ਦਿਨ੍ਹਾਂ ਦੀ ਹੜ੍ਹਤਾਲ ਵਿਚ ਸਮੂਹਿਕ ਤੌਰ ’ਤੇ ਛੁੱਟੀਆਂ ਅਪਲਾਈ ਕਰਕੇ ਥਰਮਲ ਕਾਮਿਆ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜੱਥੇਬੰਦੀ ਆਗੂ ਕੇਸਵ ਅਧਿਕਾਰੀ, ਸੁਖਜੀਤ ਸਿੰਘ, ਗੁਰਭੇਜ ਸਿੰਘ, ਗੁਰਸੇਵਕ ਸਿੰਘ, ਤਰਨਜੀਤ ਸਿੰਘ, ਘਨਈਆ ਲਾਲ, ਰਾਜ ਕੁਮਾਰ, ਰਕੇਸ਼ ਕੁਮਾਰ, ਜਸ਼ਨਦੀਪ ਸਿੰਘ, ਰਾਮਜੀਤ ਸਿੰਘ, ਗੁਰਲਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਹਰੀਸ਼ ਕੁਮਾਰ, ਅਜੈਬ ਸਿੰਘ, ਸੁਖਦੀਪ ਸਿੰਘ ਜੋਨ ਆਗੂ, ਸੁਖਪਾਲ ਸਿੰਘ, ਸਿਕੰਦਰ ਸਿੰਘ, ਅਮਨਦੀਪ ਕੁਮਾਰ, ਮਨੀਸ਼ ਕੁਮਾਰ ਤੇ ਜਗਤਾਰ ਸਿੰਘ ਨੇ ਭਾਗ ਲਿਆ।

Ad Position 22
No active advertisement
ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ਰਿਲੀਜ਼ ਅਤੇ ਖਾਲੜਾ ਕੇਸ ਦੇ ਮੁਜ਼ਰਮ ਨੂੰ ਜੇਲ੍ਹ ’ਚ ਸੁੱਟਣ, ਟਰੁੱਥ ਕਮਿਸ਼ਨ ਬਣਾਉਣ ਦੀ ਮੰਗ ਅਗਲੀ ਖ਼ਬਰ ਮੈਟਰੋ ਰੇਲ ਕਾਰਪੋਰੇਸ਼ਨ ਦਾ 12ਵਾਂ ਗਾਹਕ ਸੰਤੁਸ਼ਟੀ ਸਰਵੇ ਅੱਜ ਤੋਂ ਸ਼ੁਰੂ
Ad Position 24
No active advertisement