ਬੱਲੂਆਣਾ, 14 ਜੁਲਾਈ (ਗੁਰਨੈਬ ਸਾਜਨ)-ਮੌਨਸੂਨ ’ਚ ਹੋ ਰਹੀ ਦੇਰੀ ਕਾਰਨ ਝੋਨੇ ਦੀ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਦਿਉਣ ਦੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਨੇੜੇ ਦਿਉਣ ਤੋਂ ਬੱਲੂਆਣਾ ਲਿੰਕ ਸੜਕ ਤੇ ਮਿੱਠੇ ਚੌਲਾਂ ਦਾ ਲੰਗਰ ਰਾਹਗੀਰਾਂ ਨੂੰ ਵਰਤਾਇਆ ਗਿਆ। ਇਸ ਸਬੰਧੀ ਕਿਸਾਨ ਬਲਵੀਰ ਸਿੰਘ, ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਬਾਰਸ਼ ਨਾਂ ਪੈਣ ਕਰਕੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ।ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਕਿ ਬਿਜਲੀ ਝੋਨੇ ਦੇ ਸੀਜਨ ਵਿੱਚ ਬਿਨ੍ਹਾਂ ਕੱਟਾਂ ਤੋਂ ਦਿੱਤੀ ਜਾਵੇਗੀ, ਸਰਕਾਰ ਨੇ ਉਹ ਵਾਅਦਾ ਪੂਰਾ ਕੀਤਾ ਹੈ ਖੇਤਾਂ ਵਾਲੀ ਬਿਜਲੀ ਸਮੇਂ ਸਿਰ ਤੇ ਪੂਰੀ ਆ ਰਹੀ ਹੈ। ਪਰ ਫਿਰ ਵੀ ਫਸਲਾਂ ਨੂੰ ਬਾਰਸ ਦੀ ਬਹੁਤ ਲੋੜ ਹੁੰਦੀ ਹੈ, ਪਰ ਮੌਨਸੂਨ ਵਿਚ ਦੇਰੀ ਹੋਣ ਕਾਰਨ ਝੋਨੇ ਦੀ ਫ਼ਸਲ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਨਰਮੇ ਦੀ ਫ਼ਸਲ ਵੀ ਔੜ ਮੰਨ ਰਹੀ ਹੈ, ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਚਲਿਆ ਜਾਣ ਕਰਕੇ ਮੋਟਰਾਂ ਵੀ ਦੋ ਤਿੰਨ ਘੰਟੇ ਚੱਲਣ ਤੋਂ ਬਾਅਦ ਪਾਣੀ ਘੱਟ ਦੇਣ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਐਦਾਂ ਹੀ ਹਾਲਾਤ ਰਹੇ ਤਾਂ ਪੂਰੀ ਕਾਇਨਾਤ ਨੂੰ ਅਗਲੇ ਸਾਲਾਂ ਚ ਪੀਣ ਵਾਲੇ ਪਾਣੀ ਤੋਂ ਵੀ ਵਾਂਝਾ ਹੋਣਾ ਪਵੇਗਾ। ਇਸ ਮੌਕੇ ਸੱਤਪਾਲ ਸਿੰਘ, ਭੋਲਾ ਸਿੰਘ, ਕਾਕਾ ਸਿੰਘ, ਕਾਲਾ ਸਿੰਘ ਮੌਜੂਦ ਸਨ।
ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਦਿਉਣ ਦੇ ਕਿਸਾਨਾਂ ਆਪਣੇ ਖੇਤਾਂ ’ਚ ਮਿੱਠੇ ਚੌਲਾਂ ਦਾ ਲੰਗਰ ਲਗਾਇਆ
ਅਜੀਤ ਡੈਸਕ
15-07-2026