07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੀਡ ਵਪਾਰੀ ਨਾਲ 19.66 ਲੱਖ ਰੁਪਏ ਦੀ ਕਥਿਤ ਠੱਗੀ, ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 17-07-2026

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਨੇ ਸੀਡ ਪਲਾਟ ਤੋਂ ਝੋਨਾ ਖਰੀਦਣ ਦੇ ਮਾਮਲੇ ਵਿਚ ਕਰੀਬ 19 ਲੱਖ 66 ਹਜ਼ਾਰ ਰੁਪਏ ਦੀ ਕਥਿਤ ਠੱਗੀ ਦੇ ਦੋਸ਼ਾਂ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸੁਮਿਤ ਕੁਮਾਰ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ ਉਸ ਦਾ ਕਰਨਾਲ ਗੋਲਡ ਸੀਡ ਫਾਰਮ ਦੇ ਨਾਮ ਹੇਠ ਸੀਡ ਪਲਾਟ ਹੈ। 8 ਜੂਨ 2026 ਨੂੰ ਸੁਖਪਾਲ ਗਰਗ ਨੇ ਉਸ ਦੇ ਸੀਡ ਪਲਾਟ ਵਿਚ ਪਏ ਪੀ ਆਰ -126 ਅਤੇ ਪੀ ਆਰ-131 ਕਿਸਮ ਦੇ ਝੋਨੇ ਦਾ ਸੌਦਾ 2,500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੈਅ ਕੀਤਾ ਸੀ। 9 ਤੋਂ 14 ਜੂਨ ਦੌਰਾਨ ਸੁਖਪਾਲ ਗਰਗ ਨੇ ਕਰੀਬ 786 ਕੁਇੰਟਲ 40 ਕਿਲੋਗ੍ਰਾਮ ਝੋਨਾ ਚੁੱਕ ਲਿਆ, ਜਿਸ ਦੀ ਕੁੱਲ ਕੀਮਤ 19 ਲੱਖ 66 ਹਜ਼ਾਰ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਮਾਲ ਦੀ ਢੁਆਈ ਲਈ ਟਰੱਕ ਅਤੇ ਟਰੈਕਟਰ-ਟਰਾਲੀਆਂ ਦਾ ਪ੍ਰਬੰਧ ਵੀ ਸ਼ਿਕਾਇਤ ਕਰਤਾ ਵਲੋਂ ਕੀਤਾ ਗਿਆ, ਜਿਸ ਦਾ ਕਿਰਾਇਆ 35 ਰੁਪਏ ਪ੍ਰਤੀ ਕੁਇੰਟਲ ਤੈਅ ਹੋਇਆ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਨਾ ਤਾਂ ਝੋਨੇ ਦੀ ਰਕਮ ਅਦਾ ਕੀਤੀ ਗਈ ਅਤੇ ਨਾ ਹੀ ਵਾਹਨਾਂ ਦਾ ਕਿਰਾਇਆ ਦਿੱਤਾ ਗਿਆ। ਜਦੋਂ ਉਸ ਨੇ ਆਪਣੀ ਬਣਦੀ ਰਕਮ ਮੰਗੀ ਤਾਂ ਉਸ ਨਾਲ ਕਥਿਤ ਤੌਰ ’ਤੇ ਟਾਲ-ਮਟੋਲ ਕੀਤੀ ਗਈ ਅਤੇ ਧਮਕੀ ਭਰੇ ਸ਼ਬਦ ਵੀ ਬੋਲੇ ਗਏ। ਸ਼ਿਕਾਇਤ ਕਰਤਾ ਨੇ ਇਸ ਮਾਮਲੇ ਵਿਚ ਰਾਕੇਸ਼ ਕੁਮਾਰ ਉਰਫ਼ ਕੋਸੀ, ਜਸਪਾਲ ਜਿੰਦਲ ਅਤੇ ਸਾਹਿਲ ਜਿੰਦਲ ਦੀ ਵੀ ਕਥਿਤ ਸ਼ਮੂਲੀਅਤ ਦੱਸੀ ਹੈ। ਥਾਣਾ ਰਾਮਾਂ ਦੇ ਏ ਐਸ ਆਈ ਗੁਰਪ੍ਰੀਤ ਸਿੰਘ ਵਲੋਂ ਬਿਆਨ ਦੇ ਆਧਾਰ ’ਤੇ ਜਾਂਚ ਕਰਨ ਉਪਰੰਤ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਸੁਖਪਾਲ ਗਰਗ, ਰਾਕੇਸ਼ ਕੁਮਾਰ ਉਰਫ਼ ਕੋਸੀ, ਜਸਪਾਲ ਜਿੰਦਲ ਅਤੇ ਸਾਹਿਲ ਜਿੰਦਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ, ਸਬੂਤਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਆਯੋਗ ਵਲੋਂ ਬਠਿੰਡਾ ’ਚ ਜਨ ਸੁਣਵਾਈ, ਮਹਿਲਾਵਾਂ ਦੇ ਅਧਿਕਾਰਾਂ ਅਤੇ ਸੁਰੱਖਿਆ ’ਤੇ ਰਿਹਾ ਵਿਸ਼ੇਸ਼ ਫੋਕਸ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ‘ਪੰਜਾਬ ਫੇਰੀ’ ਨੂੰ ਸਮਰਪਿਤ ਭਾਜਪਾ ਵਲੋਂ ਸਫ਼ਾਈ ਮੁਹਿੰਮ
Ad Position 24
No active advertisement