07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦੇਸ਼ੀ ਅਸਲ੍ਹੇ ਸਣੇ 1 ਕਾਬੂ, ਆਸਟਰੀਆ ਦੇ ਪਿਸਤੌਲ ਸਣੇ 2 ਨਾਜਾਇਜ਼ ਪਿਸਤੌਲ ਬਰਾਮਦ

Ad Position 21
No active advertisement
ਅਜੀਤ ਡੈਸਕ 17-07-2026

ਬਠਿੰਡਾ, 16 ਜੁਲਾਈ (ਵੀਰਪਾਲ ਸਿੰਘ)- ਸੀ.ਆਈ.ਏ. ਸਟਾਫ਼-1 ਬਠਿੰਡਾ ਵਲੋਂ ਵਿਦੇਸ਼ੀ ਨਜਾਇਜ਼ ਅਸਲੇ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ ਨਜਾਇਜ਼ 2 ਪਿਸਤੌਲ, 4 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੀ.ਆਈ.ਏ.-1 ਜਰਨੈਲ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੀ.ਆਈ.ਏ.-1 ਪੁਲਿਸ ਪਾਰਟੀ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਭੁੱਚੋ ਕਲਾਂ ਪਾਸੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 2 ਨਜਾਇਜ਼ ਪਿਸਤੌਲ, ਚਾਰ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਉਕਤ ਵਿਅਕਤੀ ਵਿਅਕਤੀ ‘ਤੇ ਥਾਣਾ ਕੈਂਟ ਵਿਖੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਕਤ ਵਿਅਕਤੀ ਪਾਸੋਂ ਬਰਾਮਦ ਕੀਤੇ ਗਏ ਅਸਲੇ ਵਿਚੋਂ ਇਕ ਪਿਸਤੌਲ ਗਲੌਕ, 9 ਐਮ.ਐਮ. ਮੇਡ ਇਨ ਆਸਟਰੀਆ ਅਤੇ ਇਕ ਪਿਸਤੌਲ 30 ਕੰਟਰੀ ਮੇਡ ਬਰਾਮਦ ਕਰ ਲਏ ਗਏ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਜਸਪਾਲ ਸਿੰਘ ਜੱਸਾ ਪਿੰਡ ਜੈਦ (ਬਠਿੰਡਾ) ਵਜੋਂ ਹੋਈ ਹੈ। ਜੋ ਵੱਖ-ਵੱਖ ਅਪਰਾਧਿਕ ਮਾਮਲੇ ਵਿਚ ਕਪੂਰਥਲਾ ਜੇਲ੍ਹ ਵਿਚ ਬੰਦ ਸੀ, ਇਸ ਸਮੇਂ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਹੋਇਆ ਸੀ। ਪੁਲਿਸ ਅਨੁਸਾਰ ਉਕਤ ਵਿਅਕਤੀਆਂ ‘ਤੇ ਵੱਖ-ਵੱਖ ਥਾਣਿਆਂ ਵਿਚ 10 ਅਪਰਾਧਿਕ ਮਾਮਲੇ ਦਰਜ ਹਨ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਅਤੇ ਸਕੂਟਰ ਦੀ ਟੱਕਰ ’ਚ ਸਕੂਟਰ ਸਵਾਰ ਜ਼ਖਮੀ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਆਯੋਗ ਵਲੋਂ ਬਠਿੰਡਾ ’ਚ ਜਨ ਸੁਣਵਾਈ, ਮਹਿਲਾਵਾਂ ਦੇ ਅਧਿਕਾਰਾਂ ਅਤੇ ਸੁਰੱਖਿਆ ’ਤੇ ਰਿਹਾ ਵਿਸ਼ੇਸ਼ ਫੋਕਸ
Ad Position 24
No active advertisement