06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਕਾਲੀ ਦਲ ਪੰਜਾਬ ਦੇ ਭਲੇ ਲਈ ਹਰ ਸਮੇਂ ਤਤਪਰ ਰਹੇਗਾ- ਬੀਬਾ ਬਾਦਲ

Ad Position 21
No active advertisement
ਅਜੀਤ ਡੈਸਕ 21-07-2026

ਲਹਿਰਾ ਮੁਹੱਬਤ, 20 ਜੁਲਾਈ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਲੋਕ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਇੰਚਾਰਜ ਦਲਜੀਤ ਸਿੰਘ ਬਾਬੇ ਤੋਲ੍ਹੇਕਾ ਦੇ ਗ੍ਰਹਿ ਵਿਖੇ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਜੇਤੂ ਸਾਰੇ ਕੌਂਸਲਰਾਂ ਮੇਵਾ ਸਿੰਘ, ਗੁਰਤੇਜ ਸਿੰਘ ਗੋਰਾ, ਭੁਪਿੰਦਰ ਸਿੰਘ, ਕੌਂਸਲਰ ਕਰਨੈਲ ਕੌਰ, ਕੌਂਸਲਰ ਬਲਜੀਤ ਕੌਰ, ਕੌਂਸਲਰ ਗੁਰਮੀਤ ਕੌਰ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜਾ ਹੈ ਤੇ ਖੜਾ ਰਹੇਗਾ। ਪਾਰਟੀ ਨੇ ਬਹੁਤ ਮਾੜੇ ਦੌਰ ਦੇਖੇ ਨੇ ਜਿਸ ਲਈ ਬਹੁਤ ਸਾਰੇ ਅਕਾਲੀ ਵਰਕਰ ਤੇ ਆਗੂ ਭਲੀਭਾਂਤ ਜਾਣੂ ਹਨ। ਉਨ੍ਹਾਂ 2027 ਦੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਟਕਸਾਲੀ ਪਾਰਟੀ ਅਕਾਲ਼ੀ ਦਲ ਦੀ ਸਰਕਾਰ ਬਣਾਉਣ ਲਈ ਸੱਦਾ ਦਿੰਦਿਆਂ ਤਿਆਰੀ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਖਿਡਾਰੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ 75 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ। ਉਨ੍ਹਾਂ ਪਿੰਡ ਦੇ ਲੋਕਲ ਕੰਮਾਂ ਨੂੰ ਪੰਚਾਇਤ ਦਾ ਗਠਨ ਹੋਣ ਤ’ਤੇ ਮਨਜ਼ੂਰ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਸੇਵਾਦਾਰ ਡਾ: ਦਲਜੀਤ ਸਿੰਘ ਗੁਰੂ, ਸਰਕਲ ਜਥੇਦਾਰ ਸੁਖਪਾਲ ਸਿੰਘ ਸੁੱਖੀ, ਸਾਬਕਾ ਸਰਪੰਚ ਨਛੱਤਰ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ ਜੱਸਾ, ਪ੍ਰਕਾਸ਼ ਸਿੰਘ, ਕਰਨ ਸਿੱਧੂ, ਰੁਪਿੰਦਰ ਰੂਪੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਅੋਰਤਾਂ ਸਮੇਤ ਵਰਕਰ ਤੇ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰਾਂ ਦੀ ਭਰਤੀ ’ਚ ਐੱਸ.ਸੀ. ਅਤੇ ਬੀ.ਸੀ. ਵਰਗ ਨੂੰ ਬਣਦੀ ਨੁਮਾਇੰਦਗੀ ਦੇਣ ਦੀ ਮੰਗ ਅਗਲੀ ਖ਼ਬਰ ਚੱਲ ਰਹੀ ਕਲਮਛੋੜ ਹੜਤਾਲ ਦੇ ਦਰਮਿਆਨ ਬਠਿੰਡਾ ਦੇ ਵਕੀਲ ਭਾਈਚਾਰੇ ਵਲੋਂ ਭੁੱਖ ਹੜਤਾਲ ਸ਼ੁਰੂ
Ad Position 24
No active advertisement