06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਦਮਦਮੀ ਟਕਸਾਲ ਸੇਵਕ ਜਥੇ ਦੇ ਨਵ-ਨਿਯੁਕਤ ਅਹੁਦੇਦਾਰ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 21-07-2026

ਤਲਵੰਡੀ ਸਾਬੋ, 20 ਜੁਲਾਈ (ਰਣਜੀਤ ਸਿੰਘ ਰਾਜੂ)- ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ’ਚੋਂ ਇਕ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਦਮਦਮੀ ਟਕਸਾਲ ਸੇਵਕ ਜਥੇ ਦੇ ਵਿਸਥਾਰ ਤਹਿਤ ਮਾਲਵੇ ’ਚ ਬਣਾਏ ਅਹੁਦੇਦਾਰ ਅੱਜ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਸੁਖਦੇਵ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਹੇਠ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ। ਸਭ ਤੋਂ ਪਹਿਲਾਂ ਉੱਪ ਮੰਡਲ ਦੇ ਪਿੰਡ ਸੇਖੂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਮੂੰਹ ਅਹੁਦੇਦਾਰਾਂ ਵਿਸ਼ੇਸ ਕਰਕੇ ਜਥੇਦਾਰ ਜਗਤਾਰ ਸਿੰਘ ਪ੍ਰਧਾਨ ਜ਼ਿਲ੍ਹਾ ਬਠਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਵੀਆਂ ਨਿਯੁਕਤੀਆਂ ਲਈ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਧੰਨਵਾਦ ਕੀਤਾ ਗਿਆ। ਉਪਰੰਤ ਕਾਫਲੇ ਦੇ ਰੂਪ ’ਚ ਨਵ ਨਿਯੁਕਤ ਅਹੁਦੇਦਾਰ ਤਖਤ ਸਾਹਿਬ ਵੱਲ ਰਵਾਨਾ ਹੋਏ ਤੇ ਰਾਸਤੇ ’ਚ ਸੰਗਤਾਂ ਨੇ ਉਨ੍ਹਾਂ ਦਾ ਕਈ ਥਾਈਂ ਸਵਾਗਤ ਕੀਤਾ। ਸਮੁੱਚੇ ਅਹੁਦੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਅਤੇ ਉਨ੍ਹਾਂ ਵਲੋਂ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ।ਇਸ ਮੌਕੇ ਮਾਲਵਾ ਜ਼ੋਨ ਦੇ ਪ੍ਰਧਾਨ ਭਾਈ ਆਤਮਾ ਸਿੰਘ ਬਠਿੰਡਾ,ਗੁਰਮੀਤ ਸਿੰਘ ਤਲਵੰਡੀ ਸਾਬੋ (ਕਾਨੂੰਨੀ ਤੇ ਮੀਡੀਆ ਸਲਾਹਕਾਰ), ਮੀਤ ਪ੍ਰਧਾਨ ਜਸਨੂਰ ਸਿੰਘ ਮਾਲਵਾ ਜ਼ੋਨ, ਜਥੇਦਾਰ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਜਥੇਦਾਰ ਕੁਲਦੀਪ ਸਿੰਘ ਪ੍ਰਧਾਨ ਹਰਿਆਣਾ, ਜਥੇਦਾਰ ਗੁਰਜੰਟ ਸਿੰਘ ਧਰਮ ਪ੍ਰਚਾਰ ਚੇਅਰਮੈਨ ਅਤੇ ਮੀਤ ਪ੍ਰਧਾਨ ਹਰਿਆਣਾ, ਜਥੇਦਾਰ ਜਗਜੀਤ ਸਿੰਘ ਜੀਤੀ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ, ਭਾਈ ਮੋਹਿਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ, ਪ੍ਰੈੱਸ ਸਕੱਤਰ ਗੁਰਤੇਜ ਸਿੰਘ ਸਿੱਧੂ ਮਾਲਵਾ ਜ਼ੋਨ, ਭਾਈ ਗੁਰਮੀਤ ਸਿੰਘ ਸੁਖਚੈਨ, ਭਾਈ ਪ੍ਰਗਟ ਸਿੰਘ ਸਾਬਕਾ ਸਰਪੰਚ ਤਿ੍ਰਲੋਕੇਵਾਲਾ, ਅੰਮ੍ਰਿਤ ਸਿੰਘ ਤਿ੍ਰਲੋਕੇਵਾਲਾ, ਗੁਰਮੀਤ ਸਿੰਘ ਸੁਖਚੈਨ, ਕੁਲਦੀਪ ਸਿੰਘ ਸੁਖਚੈਨ, ਸ਼ੇਰ ਸਿੰਘ ਸੇਖੂ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ। ਗੱਲਬਾਤ ਕਰਦਿਆਂ ਜਥੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ ਵਲੋਂ 1 ਤੋਂ 7 ਅਗਸਤ ਤੱਕ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਅਤੇ 7 ਅਗਸਤ ਦੇ ਮੁੱਖ ਸਮਾਗਮਾਂ ’ਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਵਿਸ਼ੇਸ ਤੌਰ ’ਤੇ ਹਾਜ਼ਰੀ ਭਰਨਗੇ।

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਵਿਅਕਤੀ ਹੈਰੋਇਨ ਸਮੇਤ ਗ੍ਰਿਫਤਾਰ ਅਗਲੀ ਖ਼ਬਰ ਮਨਰੇਗਾ ਕਰਮਚਾਰੀ ਯੂਨੀਅਨ ਦੇ ਸਾਥੀਆਂ ਨੂੰ ਗਿ੍ਫਤਾਰ ਕਰਨ ਦਾ ਕਿਸਾਨਾਂ ਵਲੋਂ ਵਿਰੋਧ
Ad Position 24
No active advertisement