ਬਠਿੰਡਾ, 20 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਲਾਨਾ ਚੋਣ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਕਰਵਾਈ ਗਈ। ਜਿਸ ਵਿਚ ਅਵਤਾਰ ਸਿੰਘ ਕੈਂਥ ਨੂੰ ਮੁੱਖ ਸੇਵਾਦਾਰ ਦੇ ਆਹੁਦੇ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਮੌਜੂਦਾ ਮੁੱਖ ਸੇਵਾਦਾਰ ਨੇ ਪਿਛਲੇ ਕਮੇਟੀ ਨੂੰ ਭੰਗ ਕਰਦਿਆਂ ਸੁਸਾਇਟੀ ਵਲੋਂ ਕੀਤੇ ਕਾਰਜ, ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਅਵਤਾਰ ਸਿੰਘ ਕੈਥ ਨੂੰ ਮੁੜ ਤੋਂ ਮੁੱਖ ਸੇਵਾਦਾਰ ਚੁਣਿਆਂ, ਮੈਂਬਰਾਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਥੇ ਜਿਕਰਯੋਗ ਹੈ ਕਿ 2009 ਤੋਂ ਹੁਣ 2026 ਤੱਕ ਅਵਤਾਰ ਸਿੰਘ ਕੈਂਥ ਨੂੰ ਲਗਾਤਾਰ ਮੁੱਖ ਸੇਵਾਦਾਰ ਦੇ ਅਹੁਦੇ ਨਾਲ ਨਿਵਾਜਿਆ ਜਾ ਰਿਹਾ ਹੈ, ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕਾਰਜਕਾਰੀ ਕਮੇਟੀ ਮੈਂਬਰਾਂ ਦੀ ਕ੍ਰਮਵਾਰ ਨਿਯੁਕਤੀ ਕੀਤੀ ਗਈ, ਸਰਪ੍ਰਸਤ ਜਰਨੈਲ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਹਰਬਿੰਦਰ ਸਿੰਘ ਭੋਲਾ, ਕਾਰਜਕਾਰੀ ਸੇਵਾਦਾਰ ਅਮਰਜੀਤ ਸਿੰਘ, ਕੰਵਰਬੀਰ ਸਿੰਘ, ਸੀਨੀਅਰ ਸੇਵਾਦਾਰ ਮੱਖਣ ਸਿੰਘ, ਗੁਰਚਰਨ ਸਿੰਘ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਸੇਠੀ, ਮੀਤ ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਤਨਪ੍ਰੀਤ ਸਿੰਘ, ਦੁਪਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਲੱਕੀ ਖੰਨਾ, ਜਨਰਲ ਸਕੱਤਰ ਰਾਕੇਸ਼ ਸਿੰਘ, ਮਹਾਬੀਰ ਸਿੰਘ, ਜੁਆਇੰਟ ਸਕੱਤਰ ਲਖਵਿੰਦਰ ਸਿੰਘ, ਆਫਿਸ਼ ਸਕੱਤਰ ਗੁਰਜਿੰਦਰ ਸਿੰਘ ਬੱਬੂ, ਪ੍ਰਚਾਰ ਸਕੱਤਰ ਗੁਰਿੰਦਰਜੀਤ ਸਿੰਘ ਡਿੰਪੀ, ਖਜਾਨਚੀ ਗੁਰਦਰਸ਼ਨ ਸਿੰਘ ਸੇਠੀ, ਮੀਤ ਖਜਾਨਚੀ ਸਤਨਾਮ ਸਿੰਘ, ਜਗਜੀਤ ਸਿੰਘ ਮੱਕੜ, ਆਡੀਟਰ ਸੋਹਣ ਸਿੰਘ ਹੰਸ, ਲੰਗਰ ਇੰਚਾਰਜ ਸ਼ਰਨਜੀਤ ਸਿੰਘ, ਜੋਗਿੰਦਰ ਸਿੰਘ, ਮਨਜਿੰਦਰ ਸਿੰਘ ਨੋਨਾ, ਚਰਨਜੀਤ ਸਿੰਘ, ਸਟੋਰ ਇੰਚਾਰਜ ਅਮਨ ਦੀਪ ਸਿੰਘ ਹਨੀ, ਮੇਜਰ ਸਿੰਘ, ਬੈਂਕ ਖਾਤਾ ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਸੇਠੀ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ , ਗਰੁੱਪ ਐਡਮਿਨ ਅਵਤਾਰ ਸਿੰਘ ਕੈਂਥ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਨੂੰ ਨਿਵਾਜਿਆ ਗਿਆ।
ਨਿਰੋਲ ਧਾਰਮਿਕ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਮੁੱਖ ਸੇਵਾਦਾਰ ਦੀ ਚੋਣ
ਅਜੀਤ ਡੈਸਕ
21-07-2026