02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਿਜਲੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਤੀਜੇ ਦਿਨ ਵੀ ਰਿਹਾ ਜਾਰੀ, ਛੁੱਟੀ ਅੱਗੇ ਵਧਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 24-07-2026

* ਬਿਜਲੀ ਕਾਮਿਆਂ ਵਲੋਂ ਛੁੱਟੀ ਭਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ * ਲਹਿਰਾ ਮੁਹੱਬਤ ਥਰਮਲ ਦੇ ਮੁਲਾਜ਼ਮਾਂ ਵਲੋਂ ਹੜਤਾਲ ਦੇ ਤੀਜੇ ਦਿਨ ਰੋਸ ਪ੍ਰਦਰਸ਼ਨ ਜਾਰੀ
ਬਠਿੰਡਾ, 23 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਵੀਜ਼ਨ ਦਫ਼ਤਰ ਥਰਮਲ ਕਾਲੋਨੀ ਬਠਿੰਡਾ ਅੱਗੇ ਪੀਐਸਈਬੀ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਦੇ ਸੱਦੇ ਤਹਿਤ ਤੀਸਰੇ ਦਿਨ ਵੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਬੁਲਾਰਿਆਂ ਭੀਮ ਸੈਨ ਟੀਐਸਯੂ, ਹਰਵਿੰਦਰ ਸਿੰਘ ਸੇਖੋਂ ਐਮਐਸਯੂ, ਆਰੁਣ ਕੁਮਾਰ ਤ੍ਰਿਪਾਠੀ ਇੰਪਲਾਈਜ਼ ਫੈਡਰੇਸ਼ਨ ਏਟਕ, ਦੁਰਗਾ ਦੱਤ, ਲਛਮਣ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਪਾਲ, ਸੀਤਾ ਰਾਮ, ਰਾਮ ਕੁਮਾਰ, ਰਾਜਿੰਦਰ ਪਾਲ, ਹਰਵਿੰਦਰ ਸਿੰਘ ਵਿੱਕੀ, ਚੰਦਰ ਸ਼ਰਮਾ, ਅਰਜਨ ਸਿੰਘ ਲਹਿਰਾ ਮੁਹੱਬਤ, ਮਨਦੀਪ ਸਿੰਘ, ਸੁਧਾਰਤ, ਜੁਗਲ ਕਿਸ਼ੋਰ, ਜਸਪਾਲ ਸਿੰਘ, ਲਖਵੀਰ ਸਿੰਘ ਐਮਯੂਓ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਸੂਬਾ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਛੇਤੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਮਾਸ ਲੀਵ ਨੂੰ 24 ਜੁਲਾਈ ਤੋਂ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਬਾਹਰੀ ਸਾਥੀਆਂ ਨੂੰ ਵੀ ਸੰਘਰਸ਼ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਦਿੱਲੀ ‘ਚ ਨੌਜਵਾਨਾਂ ਅਤੇ ਬਰਨਾਲਾ ’ਚ ਸਫ਼ਾਈ ਸੇਵਕਾਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਅੰਨੇ੍ਹਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਬੰਧਿਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਦਫ਼ਤਰ ਅੱਗੇ ਰੋਸ ਪ੍ਰਗਟਾਇਆ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ- ਸਥਾਨਕ ਪਾਵਰਕਾਮ ਦਫ਼ਤਰ ਅੱਗੇ ਲਗਾਏ ਧਰਨੇ ਦੇ ਤੀਜੇ ਦਿਨ ਬਿਜਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਪ੍ਰੈੱਸ ਸਕੱਤਰ ਕ੍ਰਿਸ਼ਨ ਮਾਨਬੀਬੜੀਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਨਾਲ ਹੀ ਮਾਣ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਅਦਾ ਕੀਤੀਆਂ ਜਾਣ, 17 ਜੁਲਾਈ 2020 ਦਾ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ ਸਮੇਤ ਸਾਰੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜਸਪ੍ਰੀਤ ਸਿੰਘ, ਗੁਰਮੀਤ ਸਿੰਘ ਰੜ੍ਹ, ਸੰਦੀਪ ਮੱਤੀ, ਬਲਵੀਰ ਸਿੰਘ ਜੋਗਾ, ਸੁਖਵਿੰਦਰ ਸਿੰਘ ਕੋਟੜਾ, ਸਵਰਨ ਸਿੰਘ, ਰਾਜਵਿੰਦਰਦਾਸ, ਜਸਪਾਲ ਸਿੰਘ, ਨਾਹਰ ਸਿੰਘ, ਜਸਵੀਰ ਸਿੰਘ ਢਿੱਲੋਂ, ਭੁਪਿੰਦਰ ਵਾਲੀਆ ਆਦਿ ਹਾਜ਼ਰ ਸਨ।
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ): ਜੁਆਇੰਟ ਫੋਰਮ ਏਕਤਾ ਮੰਚ ਦੇ ਸੱਦੇ ’ਤੇ ਚੱਲ ਰਹੇ ਸੰਘਰਸ਼ ਦੇ ਤਹਿਤ ਮੰਡਲ ਦਫ਼ਤਰ ਭਗਤਾ ਭਾਈਕਾ ਵਿਖੇ ਸਮੂਹ ਜਥੇਬੰਦੀਆਂ ਅਤੇ ਸਮੂਹ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਭਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਗਈ। ਰੋਸ ਪ੍ਰਦਰਸ਼ਨ ਦੀ ਅਗਵਾਈ ਜਸਵੀਰ ਸਿੰਘ (ਸਬ ਡਿਵੀਜ਼ਨ ਆਗੂ) ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪ੍ਰਧਾਨ ਕਿਸ਼ੋਰੀ ਲਾਲ ਅਤੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਸਿੰਘ ਖ਼ਾਲਸਾ ਨੇ ਸਾਂਝੇ ਤੌਰ ’ਤੇ ਕੀਤੀ, ਉਨ੍ਹਾਂ ਸ਼ੁਰੂਆਤ ਵਿਚ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੰਨ੍ਹੇ ਵਾਹ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਅਤੇ ਪੰਜਾਬ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਆਪਣੇ ਹੱਕਾਂ ਲਈ ਮੁਲਾਜ਼ਮਾਂ ਨੂੰ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਕਈ ਵਾਰ ਲਾਠੀਚਾਰਜ ਅਤੇ ਪੁਲਿਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ ਹੈ। ਆਗੂਆਂ ਨੇ ਕਿਹਾ ਕਿ ਪਾਵਰਕੌਮ ਦਾ ਸਮੂਹ ਮੁਲਾਜ਼ਮ ਵਰਗ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਹੁਣ ਮੁਲਾਜ਼ਮਾਂ ਨੂੰ ਸਮੂਹਿਕ ਛੁੱਟੀ ਭਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਲਖਬੀਰ ਸਿੰਘ, ਗੁਰਮੇਲ ਸਿੰਘ, ਕਮਲਦੀਪ ਸਿੰਘ, ਹਰਮਨਪ੍ਰੀਤ ਸਿੰਘ, ਬਲਜੀਤ ਸਿੰਘ, ਰੁਲਦੂ ਸਿੰਘ, ਲਵਪ੍ਰੀਤ ਸਿੰਘ, ਜੁਗਨੂੰ, ਮਨੋਜ ਕੁਮਾਰ, ਸੰਦੀਪ ਸਿੰਘ ,ਸੁਖਵਿੰਦਰ ਸਿੰਘ ਚੀਦਾ, ਜਸਕਰਨ ਸਿੰਘ ਹਿਮਾਂਸ਼ੂ ਗੁਪਤਾ (ਜੇ.ਈ.) ਵਿਕਾਸ ਜਿੰਦਲ ਜੇਈ, ਪਰਗਟ ਰਾਮ, ਪੁਨੀਤ ਗੋਇਲ ਜੇਈ ਅਤੇ ਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ, ਗਰਿੱਡ ਸਟਾਫ਼ ਤੋਂ ਗੁਰਦਿੱਤ ਸਿੰਘ ਜੇਈ, ਲਵਦੀਪ ਸਿੰਘ ਜੇਈ, ਗੁਰਪ੍ਰੀਤ ਸਿੰਘ, ਪੂਰਨ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ ਮਹਾਂ ਸੰਗ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਲਹਿਰਾ ਮੁਹੱਬਤ, (ਸੁਖਪਾਲ ਸਿੰਘ ਸੁੱਖੀ): ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਲਾਰਿਆਂ ਤੋਂ ਦੁਖੀ 17 ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਧੜੇ ਵਲੋਂ ਲਗਾਤਾਰ ਹੜਤਾਲ ਦੇ ਅੱਜ ਤੀਜੇ ਦਿਨ ਵੀ ਪੰਜਾਬ ਦੇ ਸਾਰੇ ਦਫ਼ਤਰਾਂ ਵਿਚ ਰੋਸ ਪ੍ਰਦਰਸ਼ਨ ਕੀਤੇ। ਇਸ ਤਹਿਤ ਇੰਪਲਾਇਜ਼ ਫੈਡਰੇਸ਼ਨ ਚਾਹਲ ਗਰੁੱਪ, ਗਰਿੱਡ ਸਬ-ਸਟੇਸ਼ਨ ਇੰਪਲਾਇਜ਼ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਥਰਮਲ ਪਲਾਂਟ ਲਹਿਰਾ ਦੇ ਯੂਨਿਟ ਵਲੋਂ ਸ਼ਿਫ਼ਟ ਰੈਲੀ ਕਰਕੇ ਪੰਜਾਬ ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਮੁਲਾਜ਼ਮ ਆਗੂ ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਅਵਤਾਰ ਸਿੰਘ ਬਰਾੜ ਅਤੇ ਰਣਜੀਤ ਸਿੰਘ ਸਹੋਤਾ, ਲਖਵੰਤ ਸਿੰਘ ਬਾਂਡੀ, ਵਰਿੰਦਰ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਪਬਲਿਕ ਨੂੰ ਪ੍ਰੇਸ਼ਾਨੀ ਵਿਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪਾਵਰਕਾਮ ਜਦੋਂ ਤੱਕ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦੀ ਤਦ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ ਤੇ ਪਾਵਰ ਮੈਨੇਜਮੈਂਟ ਹੋਵੇਗੀ। ਇਸ ਸਮੇਂ ਸ਼ਿਫ਼ਟ ਰੈਲੀ ਵਿਚ ਗੁਰਲਾਲ ਸਿੰਘ ਗਿੱਲ, ਸੁਖਦੀਪ ਸਿੰਘ, ਇਕਬਾਲ ਸਿੰਘ ਸੇਖੋਂ, ਮਨੀਸ਼ ਜੋਸ਼ੀ, ਜਸ਼ਨਦੀਪ ਸਿੰਘ, ਦੇਵੀ ਲਾਲ, ਪਿਆਰਾ ਸਿੰਘ, ਰਾਮਜੀਤ ਸਿੰਘ, ਕਿਸ਼ਨ ਭੁਸਾਲ, ਨਿਰਭੈ ਸਿੰਘ ਸਮੇਤ ਥਰਮਲ ਪਲਾਂਟ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
ਸਮੂਹਿਕ ਛੁੱਟੀ ਉਪਰੰਤ ਬਿਜਲੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਤੀਜੇ ਦਿਨ ’ਚ ਦਾਖਲ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)- ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬਿਜਲੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਅਣਗੌਲੇ ਕਰਨ ਦੇ ਦੋਸ਼ਾਂ ਤਹਿਤ ਪੀ.ਐਸ.ਈ.ਬੀ ਇਮਪਲਾਈ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਏ.ਓ ਜੇ.ਈ ਸਮੇਤ ਵੱਖ-ਵੱਖ ਜਥੇਬੰਦੀਆਂ ਤੇ ਬਿਜਲੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਭਰਕੇ ਬਿਜਲੀ ਗਰਿੱਡ ਸਾਹਮਣੇ ਆਰੰਭਿਆ ਰੋਸ ਧਰਨਾ ਅੱਜ ਤੀਜੇ ਦਿਨ ’ਚ ਦਾਖਲ ਹੋ ਗਿਆ ਅਤੇ ਅੱਜ ਮੁਲਾਜ਼ਮ ਸੰਘਰਸ਼ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੀ ਉਕਤ ਧਰਨੇ ’ਚ ਸ਼ਮੂਲੀਅਤ ਕਰ ਦਿੱਤੀ।ਪੈ੍ੱਸ ਬਿਆਨ ਮੁਤਾਬਿਕ ਧਰਨੇ ’ਚ ਸੰਬੋਧਨ ਦੌਰਾਨ ਭਾਕਿਯੂ (ਉਗਰਾਹਾਂ) ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਬਿਜਲੀ ਮੁਲਾਜ਼ਮਾਂ ਨਾਲ ਸੰਘਰਸ਼ ਵਿਚ ਡਟਕੇ ਸਾਥ ਦੇਣ ਦਾ ਭਰੋਸਾ ਦਿੱਤਾ। ਮੁਲਾਜ਼ਮ ਆਗੂਆਂ ਨੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਲਾਰਿਆਂ ਲੱਪਿਆਂ ’ਚ ਮੰਗਾਂ ਲਟਕਦੀਆਂ ਰਹੀਆਂ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਨ੍ਹਾਂ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਸੀ ਕਿ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਾਂਗੇ ਪਰ ਇਹ ਉਨ੍ਹਾਂ ਸਰਕਾਰਾਂ ਤੋਂ ਵੀ ਨਿਕੰਮੀ ਸਰਕਾਰ ਸਾਬਤ ਹੋਈ। ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਵਲੋਂ ਮੀਟਿੰਗਾਂ ਕਰਕੇ ਮੰਗਾਂ ਮੰਨ ਕੇ ਮੁਕਰਣ ਦਾ ਸਿਲਸਿਲਾ ਲਗਾਤਾਰ ਚਲਦਾ ਆ ਰਿਹੈ ਤੇ ਇਹ ਹਾਈ ਕੋਰਟ ਦੇ ਫੈਸਲੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਜਿਸ ਕਰਕੇ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਵਲੋਂ ਪਿਛਲੇ ਦਿਨੀਂ ਭਰੀ ਸਮੂਹਿਕ ਛੁੱਟੀ ਨੂੰ 23-24 ਜੁਲਾਈ ਤੱਕ ਵਧਾ ਦਿੱਤਾ ਗਿਐ। ਜੇਕਰ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਹੋਵੇਗੀ ਜਿਸ ਦੌਰਾਨ ਬਿਜਲੀ ਦੀ ਸਪਲਾਈ ਸਬੰਧੀ ਕੋਈ ਸੰਕਟ ਆਉਂਦਾ ਹੈ ਜਾਂ ਜਨਤਾ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸ ਦੀ ਜਿੰਮੇਵਾਰ ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੋਵੇਗੀ।ਧਰਨੇ ’ਚ ਟੀ.ਐੱਸ.ਯੂ. ਦੇ ਸਰਕਲ ਸਕੱਤਰ ਬੇਅੰਤ ਸਿੰਘ, ਜ਼ੋਨ ਆਗੂ ਗੁਰਲਾਭ ਸਿੰਘ ਵਲੋਂ ਵੀ ਸੰਬੋਧਨ ਕੀਤਾ ਗਿਆ ਜਦੋਂ ਕਿ ਸਾਂਝੇ ਫ਼ੋਰਮ ਦੇ ਆਗੂ ਸੁਖਵੀਰ ਸਿੰਘ, ਸੰਜੀਵ ਸ਼ਰਮਾ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਰਾਜਦੀਪ ਸਿੰਘ, ਪ੍ਰਦੀਪ ਸਿੰਘ, ਕਰਮਜੀਤ ਜੇ.ਈ, ਪ੍ਰਗਟ ਸਿੰਘ ਪ੍ਰਧਾਨ ਟਰਾਂਸਕੋ ਸਮੇਤ ਹੋਰ ਆਗੂ ਸ਼ਾਮਿਲ ਹੋਏ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਕੋਟਭਾਈ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੌਂਪੀਆਂ ਜ਼ਿੰਮੇਵਾਰੀਆਂ ਅਗਲੀ ਖ਼ਬਰ ਅਜੀਤ' ਖ਼ਬਰਾਂ, 24 ਜੁਲਾਈ 2026
Ad Position 24
No active advertisement