02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਜ਼ਿਲ੍ਹਾ ਪ੍ਰਧਾਨ ਪ੍ਰੀਤਮ ਕੋਟਭਾਈ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੌਂਪੀਆਂ ਜ਼ਿੰਮੇਵਾਰੀਆਂ

Ad Position 21
No active advertisement
ਅਜੀਤ ਡੈਸਕ 24-07-2026

ਬਠਿੰਡਾ, 23 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੀ ਦਿਹਾਤੀ ਦੀ ਅਹਿਮ ਮੀਟਿੰਗ ਸਥਾਨਕ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਕਮੇਟੀ ਅਹੱੁਦੇਦਾਰਾਂ ਅਤੇ ਬਲਾਕ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ ਵਲੋਂ ਆਗੂਆਂ ਨੂੰ ਸੰਗਠਨ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਵਰਕਰਾਂ ਨਾਲ ਤਾਲਮੇਲ ਵਧਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਅਹੱੁਦੇਦਾਰਾਂ ਨੂੰ ਵੱਖ-ਵੱਖ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬਲਾਕ ਪ੍ਰਧਾਨਾਂ ਨੂੰ ਬੂਥ ਕਮੇਟੀਆਂ ਨਾਲ ਨਿਯਮਿਤ ਮੀਟਿੰਗਾਂ ਕਰਕੇ ਸੰਗਠਨ ਨੂੰ ਹੋਰ ਸਰਗਰਮ ਬਣਾਉਣ ਅਤੇ ਪਾਰਟੀ ਗਤੀਵਿਧੀਆਂ ਘਰ-ਘਰ ਤੱਕ ਮਜ਼ਬੂਤੀ ਨਾਲ ਪਹੁੰਚਾਉਣ ਦੀ ਹਦਾਇਤ ਕੀਤੀ। ਇਸ ਦੌਰਾਨ ਕੋਟਭਾਈ ਨੇ ਦਿੱਲੀ ’ਚ ਰਾਹੁਲ ਗਾਂਧੀ ਸਮੇਤ ਕਾਂਗਰਸੀ ਸੰਸਦ ਮੈਂਬਰਾਂ ਤੇ ਜੰਤਰ-ਮੰਤਰ ਵਿਖੇ ਨੌਜਵਾਨਾਂ ਅਤੇ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ਖਾਸਕਰ ਔਰਤਾਂ ’ਤੇ ਢਾਹੇ ਪੁਲਿਸ ਤਸ਼ੱਦਦ ਸਖ਼ਤ ਨਿੰਦਾ ਕਰਦਿਆਂ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਲਖਵਿੰਦਰ ਲੱਖਾ, ਜੱਸ ਬੱਜੋਆਣਾ, ਕਿਰਨਦੀਪ ਕੌਰ ਵਿਰਕ, ਸਿਮਰਤ ਕੌਰ ਧਾਲੀਵਾਲ, ਸੰਦੀਪ ਆਕਲੀਆ, ਕੁਲਦੀਪ ਬਰਾੜ, ਭੋਲਾ ਭੈਣੀ, ਸੁਖਦੀਪ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਭਾਗੀਵਾਂਦਰ, ਪ੍ਰਵਿੰਦਰ ਸ਼ਰਨੀ, ਹਰਦੀਪ ਮੋਹਾਲਾਂ, ਪਰਿੰਦਰ ਪੈਵੀ, ਪ੍ਰਗਟ ਤੁੰਗਵਾਲੀ, ਬੂਟਾ ਢੱਡੇ, ਸੁਖਵਿੰਦਰ ਜੈਦ, ਜਗਮੀਤ ਘੜੈਲੀ, ਗੁਰਪ੍ਰੀਤ ਕਾਲਾ, ਜਸਵੀਰ ਜਲਾਲ, ਸਤਨਾਮ ਮਾਨ, ਸ਼ਤੀਸ਼ ਗੋਨਿਆਣਾ, ਹਰਦੀਪ ਝੁੰਬਾ, ਮੇਜਰ ਭਾਗੂ, ਅਮਨਦੀਪ ਸਿਵੀਆ, ਹਰਮੇਲ ਘੁੱਦਾ, ਅਮਨਦੀਪ ਸਿਵੀਆਂ, ਰੌਸ਼ਨਦੀਪ ਕੌਰ ਹਰਰਾਏਪੁਰ, ਲਖਵੀਰ ਮਹਿਮਾ, ਗੁਰਦੀਪ ਜਿਉਂਦ, ਅਵਤਾਰ ਸਿੰਘ, ਪ੍ਰਗਟ ਬੀਬੀਵਾਲਾ, ਪ੍ਰਗਟ ਮੰਗਾ, ਕਰਨੈਲ ਘੱਮਾ ਤੋਂ ਇਲਾਵਾ ਵਿਧਾਇਕ ਦੇ ਪੀਏ ਧਰਮਵੀਰ ਦੌਲਾ ਤੇ ਗੁਲਜ਼ਾਰੀ ਲਾਲ ਨੰਦਾ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਭਗਤਾ ਭਾਈ ਦੇ ਸਫ਼ਾਈ ਕਰਮੀਆਂ ਵਲੋਂ ਮੁੱਖ ਚੌਕ ’ਚ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਤੀਜੇ ਦਿਨ ਵੀ ਰਿਹਾ ਜਾਰੀ, ਛੁੱਟੀ ਅੱਗੇ ਵਧਾਉਣ ਦਾ ਐਲਾਨ
Ad Position 24
No active advertisement