11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਗਰੋਥ ਕੇਂਦਰ ਨੇੜਲੇ ਜ਼ਮੀਨਦੋਜ਼ ਪੁਲ ਦੀ ਸੜਕ ’ਚ ਪਏ ‘ਖੱਡੇ’ ਬਣੇ ਲੋਕਾਂ ਦੇ ‘ਜੀਅ ਦਾ ਜੰਜਾਲ’

Ad Position 21
No active advertisement
ਅਜੀਤ ਡੈਸਕ 25-07-2026
ਬਠਿੰਡਾ, 24 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਇੱਥੋਂ ਦੀ ਮਾਨਸਾ ਵਾਲੀ ਸੜਕ ’ਤੇ ਗਰੋਥ ਕੇਂਦਰ ਨੇੜੇ ਸਥਿਤ ਜ਼ਮੀਨਦੋਜ਼ ਪੁਲ ਦੀ ਸੜਕ ਵਿਚ ਪਏ ਵੱਡੇ-ਵੱਡੇ ਡੂੰਘੇ ਖੱਡੇ ਰਾਹਗੀਰਾਂ ਲਈ ਜੀਅ ਦਾ ਜੰਜਾਲ ਬਣੇ ਹੋਏ ਹਨ ਤੇ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਅੱਜ ਵੀ ਇਨ੍ਹਾਂ ਖੱਡਿਆਂ ਕਾਰਨ ਪਹਿਲਾਂ ਮੱਕੀ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਅਤੇ ਫੇਰ ਸਵਾਰੀਆਂ ਨਾਲ ਭਰਿਆ ਆਟੋ ਪਲਟ ਗਿਆ, ਜਿਸ ਕਾਰਨ ਕੁਝ ਸਵਾਰੀਆਂ ਅਤੇ ਟਰੱਕ ਡਰਾਈਵਰ ਦੇ ਸੱਟਾਂ ਲੱਗੀਆਂ ਹਨ। ਟਰੱਕ ਪਲਟਣ ਕਰਕੇ ਕਾਫੀ ਸਮਾਂ ਇਕ ਪਾਸੇ ਦੀ ਸੜਕੀ ਆਵਾਜਾਈ ਠੱਪ ਰਹੀ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਮੀਂਹਾਂ ਸਮੇਂ ਇਹ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ, ਕਿਉਂਕਿ ਪਾਣੀ ਭਰਨ ਕਾਰਨ ਸੜਕ ਦੇ ਖੱਡੇ ਰਾਹਗੀਰਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਅਕਸਰ ਵਾਹਨ ਪਲਟ ਜਾਂਦੇ ਹਨ, ਪਰ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਮੀਹਾਂ ਸਮੇਂ ਇਸ ਪੁਲ ਹੇਠਾਂ ਭਰਦੇ ਪਾਣੀ ਦੀ ਨਿਕਾਸੀ ਦਾ ਕਈ ਸਾਲਾਂ ਵੀ ਪੁਖ਼ਤਾ ਹੱਲ ਨਹੀਂ ਕੱਢ ਸਕਿਆ ਤੇ ਸੜਕ ਵਿਚਕਾਰ ਬਣੇ ਖੱਡਿਆਂ ਨੂੰ ਵੀ ਮੀਹਾਂ ਤੋਂ ਪਹਿਲਾਂ ਭਰਨ ਦੀ ਜ਼ਹਿਮਤ ਨਹੀਂ ਉਡਾਈ ਗਈ ਹੈ। ਇੱਥੇ ਹੀ ਬੱਸ ਨਹੀਂ ਬਠਿੰਡਾ ਵਾਲੇ ਪਾਸੇ ਤੋਂ ਇਹ ਪੁਲ ਪਾਰ ਕਰਦਿਆਂ ਇਸ ਸੜਕ ਵਿਚਕਾਰ ਬਣੀ ਹੋਈ ਲੁੱਕ ਦੀ ਮੋਟੀ ਅਤੇ ਪੱਕੀ ਲੀਹ ਵੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਪਰ ਪ੍ਰਸ਼ਾਸਨ ਇੱਥੇ ਵਾਪਰ ਰਹੇ ਹਾਦਸਿਆਂ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਿਹਾ। ਇਸ ਪੁਲ ਹੇਠਾਂ ਮੀਂਹ ਦਾ ਪਾਣੀ ਜਮ੍ਹਾ ਹੋਣ ਤੋਂ ਰੋਕਣ ਲਈ ਪੁਲ ਉੱਪਰ ਸ਼ੈੱਡ ਪਾਉਣ ਦੀ ਯੋਜਨਾ ਦਾ ਕੁਝ ਸਮਾਂ ਪਹਿਲਾਂ ਚੱਲਿਆ ਅਮਲ ਵੀ ਠੰਡਾ ਦਿਖਾਇਆ ਦੇ ਰਿਹਾ। ਬਠਿੰਡਾ ਵਾਸੀਆਂ ਅਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਮੀਂਹਾਂ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪੈ ਸਕੇ।
Ad Position 22
No active advertisement
ਪਿਛਲੀ ਖ਼ਬਰ ਜਰਮਨੀ ਦਾ ਵੀਜ਼ਾ ਲਵਾਉਣ ਦੇ ਨਾਂਅ ’ਤੇ ਕੀਤੀ ਸੱਤ ਲੱਖ 42 ਹਜ਼ਾਰ ਰੁਪਏ ਦੀ ਧੋਖਾਧੜੀ, ਦੋ ਖਿਲਾਫ ਮਾਮਲਾ ਦਰਜ ਅਗਲੀ ਖ਼ਬਰ ਖੇਤੀ ਮੋਟਰਾਂ ਨੂੰ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਘੇਰਿਆ ਪਾਵਰਕਾਮ ਦਾ ਦਫਤਰ
Ad Position 24