02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਵਿਚਕਾਰ ਡੇਰਾ ਬਾਬਾ ਸੂਰਜ ਗਿਰੀ ਮੰਦਰ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ

ਬਠਿੰਡਾ, 1 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਵਿਖੇ ਸੰਤ ਸ਼ਿਰੋਮਣੀ ਬਾਬਾ ਸੂਰਜ ਗਿਰੀ ਮਹਾਰਾਜ ਦੀ 47ਵੀਂ ਪੁਣਯ ਸਮ੍ਰਿਤੀ ਮੌਕੇ ’ਤੇ ਡੇਰਾ ਬਾਬਾ ਸੂਰਜ ਗਿਰੀ ਮੰਦਰ, ਸੰਤਪੁਰਾ ਰੋਡ, ਬਠਿੰਡਾ ਵਿਖੇ ਸੱਤ ਦਿਵਸੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਤੋਂ ਪਹਿਲਾਂ ਵੀਰਵਾਰ ਨੂੰ ਕਥਾਵਾਚਕ ਸ਼੍ਰੀਮੱਜਗਦਗੁਰੂ ਰਾਮਾਨੁਜਾਚਾਰਿਆ ਮਾਰੂਤੀ ਕਿੰਕਰ ਮਹਾਰਾਜ, ਕਾਸ਼ੀ ਵਿਸ਼ਵਨਾਥ (ਉੱਤਰ ਪ੍ਰਦੇਸ਼) ਦੀ ਹਾਜ਼ਰੀ ਵਿਚ ਵਿਸ਼ਾਲ ਕਲਸ਼ ਅਤੇ ਸ਼ੋਭਾ ਯਾਤਰਾ ਕੱਢੀ ਗਈ। ਵੈਦਿਕ ਮੰਤਰ ਉਚਾਰਣ, ਪੂਜਾ-ਅਰਚਨਾ ਅਤੇ ਕਲਸ਼ ਪੂਜਨ ਨਾਲ ਸ਼ੁਰੂ ਹੋਈ ਯਾਤਰਾ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 02-08-2026
ਬਠਿੰਡਾ, 1 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਵਿਖੇ ਸੰਤ ਸ਼ਿਰੋਮਣੀ ਬਾਬਾ ਸੂਰਜ ਗਿਰੀ ਮਹਾਰਾਜ ਦੀ 47ਵੀਂ ਪੁਣਯ ਸਮ੍ਰਿਤੀ ਮੌਕੇ ’ਤੇ ਡੇਰਾ ਬਾਬਾ ਸੂਰਜ ਗਿਰੀ ਮੰਦਰ, ਸੰਤਪੁਰਾ ਰੋਡ, ਬਠਿੰਡਾ ਵਿਖੇ ਸੱਤ ਦਿਵਸੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਤੋਂ ਪਹਿਲਾਂ ਵੀਰਵਾਰ ਨੂੰ ਕਥਾਵਾਚਕ ਸ਼੍ਰੀਮੱਜਗਦਗੁਰੂ ਰਾਮਾਨੁਜਾਚਾਰਿਆ ਮਾਰੂਤੀ ਕਿੰਕਰ ਮਹਾਰਾਜ, ਕਾਸ਼ੀ ਵਿਸ਼ਵਨਾਥ (ਉੱਤਰ ਪ੍ਰਦੇਸ਼) ਦੀ ਹਾਜ਼ਰੀ ਵਿਚ ਵਿਸ਼ਾਲ ਕਲਸ਼ ਅਤੇ ਸ਼ੋਭਾ ਯਾਤਰਾ ਕੱਢੀ ਗਈ। ਵੈਦਿਕ ਮੰਤਰ ਉਚਾਰਣ, ਪੂਜਾ-ਅਰਚਨਾ ਅਤੇ ਕਲਸ਼ ਪੂਜਨ ਨਾਲ ਸ਼ੁਰੂ ਹੋਈ ਯਾਤਰਾ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਭਾਗ ਲਿਆ। ਮਹਿਲਾਵਾਂ ਨੇ ਕਲਸ਼ ਸਜਾਏ, ਜਦਕਿ ਪੁਰਸ਼ ਸ਼ਰਧਾਲੂ ਭਗਵਾਨ ਸ਼ਿਵ ਦੇ ਝੰਡੇ ਅਤੇ ਧਾਰਮਿਕ ਹਰ-ਹਰ ਮਹਾਦੇਵ, ਬਮ-ਬਮ ਭੋਲੇ ਅਤੇ ਜੈ ਸ਼ਿਵ ਸ਼ੰਕਰ ਦੇ ਜੈਕਾਰਿਆਂ ਨਾਲ ਸ਼ਿਰਕਤ ਕਰ ਰਹੇ ਸਨ। ਸ਼ੋਭਾ ਯਾਤਰਾ ਡੇਰਾ ਬਾਬਾ ਸੂਰਜ ਗਿਰੀ ਮੰਦਰ ਤੋਂ ਸ਼ੁਰੂ ਹੋ ਕੇ ਵਿਸ਼ਾਲ ਨਗਰ, ਸ਼ਕਤੀ ਨਗਰ, ਨਿਊ ਸ਼ਕਤੀ ਨਗਰ ਸਮੇਤ ਵੱਖ-ਵੱਖ ਇਲਾਕਿਆਂ ਵਿਚੋਂ ਲੰਘਦੀ ਹੋਈ ਮੁੜ ਮੰਦਰ ਵਿਖੇ ਪਹੁੰਚੀ। ਰਸਤੇ ਵਿਚ ਸਮਾਜਿਕ ਸੰਸਥਾਵਾਂ ਅਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ। ਯਾਤਰਾ ਦੌਰਾਨ ਥਾਂ-ਥਾਂ ’ਤੇ ਠੰਢੇ ਪਾਣੀ, ਪ੍ਰਸਾਦ ਅਤੇ ਜਲਪਾਨ ਦੀ ਸੇਵਾ ਵੀ ਲਗਾਈ ਗਈ। ਗੁਰੂ ਰਾਮਾਨੁਜਾਚਾਰਿਆ ਮਾਰੂਤੀ ਕਿੰਕਰ ਮਹਾਰਾਜ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ਼੍ਰੀ ਸ਼ਿਵ ਮਹਾਪੁਰਾਣ ਮਨੁੱਖ ਨੂੰ ਸੇਵਾ, ਸੱਚ, ਦਇਆ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ, ਜਦਕਿ ਕਲਸ਼ ਯਾਤਰਾ ਸਨਾਤਨ ਸਭਿਆਚਾਰ ਦੀ ਜੀਵੰਤ ਪਹਿਚਾਣ ਹੈ। ਮੰਦਰ ਕਮੇਟੀ ਆਗੂ ਨੇ ਦੱਸਿਆ ਕਿ 31 ਜੁਲਾਈ ਤੋਂ 6 ਅਗਸਤ ਤੱਕ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਪਾਠ ਕੀਤਾ ਜਾਵੇਗਾ। ਇਸ ਧਾਰਮਿਕ ਸਮਾਗਮ ਵਿਚ ਕਮੇਟੀ ਦੇ ਚੇਅਰਮੈਨ ਅਸ਼ੋਕ ਸਿੰਗਲਾ, ਕਥਾ ਪ੍ਰਧਾਨ ਰਘੁਨਾਥ ਗੋਇਲ, ਮੰਦਰ ਪ੍ਰਧਾਨ ਵਿਨੋਦ ਸੋਮਾਣੀ, ਸਕੱਤਰ ਸਤੀਸ਼ ਗਰਗ (ਕਾਲਾ), ਖ਼ਜ਼ਾਨਚੀ ਅਜੈ ਬਾਂਸਲ, ਮੁੱਖ ਪੁਜਾਰੀ ਪੰਡਿਤ ਪ੍ਰੇਮ ਕੁਮਾਰ ਸ਼ਾਸਤਰੀ, ਸਮੂਹ ਮੰਦਰ ਕਮੇਟੀ, ਮਹਿਲਾ ਸੰਗੀਤਕਾਰ ਮੰਡਲ ਵਿਸ਼ਾਲ ਨਗਰ, ਮਹਿਲਾ ਸੰਕੀਰਤਨ ਮੰਡਲ ਨਿਊ ਸ਼ਕਤੀ ਨਗਰ, ਸ਼ਿਆਮ ਪ੍ਰਚਾਰ ਮੰਡਲ, ਸਮੂਹ ਦਾਨੀ ਸੱਜਣਾਂ, ਭਗਤਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਸ਼ਹਿਰੀ ’ ਚ ਅਕਾਲੀ ਦਲ ਨੇ 2027 ਚੋਣਾਂ ਲਈ ਵਜਾਇਆ ‘ ਚੋਣ ਬਿਗਲ ’ ‘ ਚਾਹ ਤੇ ਚਰਚਾ ’ ਪ੍ਰੋਗਰਾਮ ਰਾਹੀਂ ਵਰਕਰਾਂ... ਅਗਲੀ ਖ਼ਬਰ ਬੀ.ਆਈ.ਐੱਸ. ਵਲੋਂ ਐੱਮ.ਐੱਸ.ਐੱਮ.ਈ. ਉਦਯੋਗਾਂ ਲਈ ਜਾਗਰੂਕਤਾ ਸੈਸ਼ਨ, ਗੁਣਵੱਤਾ ਮਿਆਰ ਅਪਣਾਉਣ ’ਤੇ ਜ਼ੋਰ
Ad Position 24
No active advertisement