05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਰਾਮਾਂ ਦੀ ਨਵੀਂ ਕਾਰਜਕਾਰਨੀ ਦਾ ਗਠਨ ਆਰਥਿਕ ਤੌਰ ’ ਤੇ ਕਮਜ਼ੋਰ ਬ੍ਰਾਹਮਣ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਮਤਾ ਪਾਸ

ਰਾਮਾਂ ਮੰਡੀ, 3 ਅਗਸਤ (ਤਰਸੇਮ ਸਿੰਗਲਾ): ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਰਾਮਾਂ ਦੀ ਅਹਿਮ ਮੀਟਿੰਗ ਬੀਤੀ ਸ਼ਾਮ ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਭਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਰਾਮਾਂ ਮੰਡੀ, 3 ਅਗਸਤ (ਤਰਸੇਮ ਸਿੰਗਲਾ): ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਰਾਮਾਂ ਦੀ ਅਹਿਮ ਮੀਟਿੰਗ ਬੀਤੀ ਸ਼ਾਮ ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਭਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਨਵੀਂ ਕਾਰਜਕਾਰਨੀ ਵਿਚ ਪੰਡਿਤ ਸੋਮਦੱਤ ਸ਼ਰਮਾ ਸਰਪ੍ਰਸਤ, ਸਤਪਾਲ ਸ਼ਰਮਾ ਚੇਅਰਮੈਨ, ਲੱਖਾ ਸ਼ਰਮਾ ਪ੍ਰਧਾਨ, ਐਡਵੋਕੇਟ ਪੰਕਜ ਸ਼ਰਮਾ ਸਕੱਤਰ, ਮੱਖਣ ਸ਼ਰਮਾ ਸੰਯੁਕਤ ਸਕੱਤਰ, ਸੌਰਵ ਸ਼ਰਮਾ ਖ਼ਜ਼ਾਨਚੀ ਅਤੇ ਰਵਿੰਦਰ ਸ਼ਰਮਾ ਬੰਟੀ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਜੋਂ ਇੰਦਰਜੀਤ ਸ਼ਰਮਾ, ਕੈਲਾਸ਼ ਚੰਦ ਕੌਸ਼ਿਕ, ਲਲਿਤ ਸ਼ਰਮਾ, ਅਮਿਤ ਸ਼ਰਮਾ, ਹਰਸ਼ਦੀਪ ਸ਼ਰਮਾ, ਗੌਰਵ ਸ਼ਰਮਾ, ਕਾਲਾ ਸ਼ਰਮਾ (ਸਾਬਕਾ ਕੌਂਸਲਰ), ਯਸ਼ ਸ਼ਰਮਾ, ਲਵਨੀਸ਼ ਸ਼ਰਮਾ, ਦਿਗੰਬਰ ਸ਼ਰਮਾ, ਗੁਰਪ੍ਰੀਤ ਸ਼ਰਮਾ, ਵਿਸ਼ਾਲ ਸ਼ਰਮਾ, ਪਵਨ ਸ਼ਰਮਾ, ਸਾਜਨ ਸ਼ਰਮਾ, ਰਾਜਿੰਦਰ ਸ਼ਰਮਾ ਅਤੇ ਪਾਰਸ ਸ਼ਰਮਾ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਵਿਚ ਸਰਬਸੰਮਤੀ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਬ੍ਰਾਹਮਣ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੀਟਿੰਗ ਵਿਚ ਨਵ-ਨਿਯੁੱਕਤ ਕਾਰਜਕਾਰਨੀ ਤੋਂ ਇਲਾਵਾ ਅਜੀਤ ਸ਼ਰਮਾ, ਲਾਭ ਚੰਦ ਸ਼ਰਮਾ, ਪ੍ਰਯਾਗਰਾਜ ਸ਼ਰਮਾ, ਸਤਪਾਲ ਸ਼ਰਮਾ, ਅਭੈ ਸ਼ਰਮਾ, ਹੀਰਾ ਪਾਠਕ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮੈਂਬਰ ਹਾਜ਼ਰ ਸਨ। ਇਹ ਜਾਣਕਾਰੀ ਪੰਡਿਤ ਕੈਲਾਸ਼ ਚੰਦ ਕੌਸ਼ਿਕ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਗਤ ਜ਼ੋਨ ਸਕੂਲ ਖੇਡਾਂ ਵਿਚ ਸੇਂਟ ਜੇਵੀਅਰ ਸਕੂਲ ਪੱਕਾ ਕਲਾਂ ਦੇ ਬੈਡਮਿੰਟਨ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਬਣਾਈ ਥਾਂ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਨੇ ਪ੍ਰਧਾਨ ਮੰਤਰੀ ਦੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ’ਚ ਲਿਆ ਹਿੱਸ...
Ad Position 24
No active advertisement