05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੰਗਤ ਜ਼ੋਨ ਸਕੂਲ ਖੇਡਾਂ ਵਿਚ ਸੇਂਟ ਜੇਵੀਅਰ ਸਕੂਲ ਪੱਕਾ ਕਲਾਂ ਦੇ ਬੈਡਮਿੰਟਨ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਬਣਾਈ ਥਾਂ

ਰਾਮਾਂ ਮੰਡੀ, 3 ਅਗਸਤ (ਤਰਸੇਮ ਸਿੰਗਲਾ)-ਬੀਤੇ ਦਿਨ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈਆਂ ਗਈਆਂ ਸੰਗਤ ਜੋਨ ਸਕੂਲ ਖੇਡਾਂ ਵਿਚ ਸੇਂਟ ਜੇਵੀਅਰ ਸਕੂਲ, ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਜ਼ਿਲ੍ਹਾ ਪੱਧਰ ਦੀਆਂ ਸਕੂਲ ਖੇਡਾਂ ਲਈ ਆਪਣੀ ਥਾਂ ਪੱਕੀ ਕੀਤੀ। ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਅਤੇ ਅੰਡਰ-17 ਵਰਗ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜਿੱਤ ਦਰਜ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਰਾਮਾਂ ਮੰਡੀ, 3 ਅਗਸਤ (ਤਰਸੇਮ ਸਿੰਗਲਾ)-ਬੀਤੇ ਦਿਨ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈਆਂ ਗਈਆਂ ਸੰਗਤ ਜੋਨ ਸਕੂਲ ਖੇਡਾਂ ਵਿਚ ਸੇਂਟ ਜੇਵੀਅਰ ਸਕੂਲ, ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਜ਼ਿਲ੍ਹਾ ਪੱਧਰ ਦੀਆਂ ਸਕੂਲ ਖੇਡਾਂ ਲਈ ਆਪਣੀ ਥਾਂ ਪੱਕੀ ਕੀਤੀ। ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਅਤੇ ਅੰਡਰ-17 ਵਰਗ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜਿੱਤ ਦਰਜ ਕੀਤੀ। ਸਕੂਲ ਦੇ ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਨਾ ਸਿਰਫ਼ ਸਕੂਲ, ਸਗੋਂ ਆਪਣੇ ਮਾਪਿਆਂ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਜੇਤੂ ਖਿਡਾਰੀਆਂ ਵਿਚ ਲੜਕਿਆਂ ਦੇ ਵਰਗ ਵਿਚ ਯੁਵਰਾਜ ਸਿੰਘ, ਗੁਰਨੂਰ ਸਿੰਘ, ਪੁਸ਼ਪਿੰਦਰ ਸਿੰਘ, ਗੁਰਮਨ ਸਿੰਘ ਅਤੇ ਮਨਤਾਜ ਸਿੰਘ, ਜਦਕਿ ਲੜਕੀਆਂ ਦੇ ਵਰਗ ਵਿਚ ਕਰਮਪ੍ਰੀਤ ਕੌਰ, ਅਮਾਨਤ ਕੌਰ, ਅਸ਼ਮਾਤ ਕੌਰ , ਤਮੰਨਾ ਅਤੇ ਜਸਮੀਤ ਕੌਰ ਸ਼ਾਮਲ ਹਨ। ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਹੋਰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ ਦੇ ਦਰਜਨਾਂ ਨੌਜਵਾਨ ਭਾਜਪਾ ਵਿਚ ਸ਼ਾਮਿਲ ਅਗਲੀ ਖ਼ਬਰ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਰਾਮਾਂ ਦੀ ਨਵੀਂ ਕਾਰਜਕਾਰਨੀ ਦਾ ਗਠਨ ਆਰਥਿਕ ਤੌਰ ’ ਤੇ ਕਮਜ਼ੋਰ ਬ੍ਰਾਹਮਣ ਪਰਿਵਾਰਾਂ ਦੀ ਹਰ...
Ad Position 24
No active advertisement