05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਾਵਣ ਮਹੀਨੇ ਨੂੰ ਮਨਾਉਣ ਲਈ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ

ਭੁੱਚੋ ਮੰਡੀ, 3 ਅਗਸਤ (ਬਿੱਕਰ ਸਿੰਘ ਸਿੱਧੂ)-ਸਾਵਣ ਦੇ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਭੁੱਚੋ ਮੰਡੀ ਦੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ ਕੀਤਾ ਗਿਆ। ਇਹ ਸਮਾਗਮ ਮੰਦਰ ਕਮੇਟੀ ਵੱਲੋਂ ਪ੍ਰਧਾਨ ਡਾ.

Ad Position 21
No active advertisement
ਪ੍ਰਧਾਨ ਨੀਨਾ ਬਾਂਸਲ ਅਤੇ ਭੁੱਚੋ ਮੰਡੀ ਦੇ ਸ਼ੀਤਲਾ ਮਾਤਾ ਮੰਦਰ ਵਿੱਚ ਕੰਜਕ ਪੂਜਨ ਕਰਦੇ ਹੋਏ ਸ਼ਰਧਾਲੂ। ਤਸਵੀਰ: ਬਿੱਕਰ ਸਿੰਘ ਸਿੱਧੂ 04-08-2026
ਭੁੱਚੋ ਮੰਡੀ, 3 ਅਗਸਤ (ਬਿੱਕਰ ਸਿੰਘ ਸਿੱਧੂ)-ਸਾਵਣ ਦੇ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਭੁੱਚੋ ਮੰਡੀ ਦੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ ਕੀਤਾ ਗਿਆ। ਇਹ ਸਮਾਗਮ ਮੰਦਰ ਕਮੇਟੀ ਵੱਲੋਂ ਪ੍ਰਧਾਨ ਡਾ. ਓਮ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਮਾਤਾ ਸ਼ੀਤਲਾ ਮਹਿਲਾ ਮੰਡਲ ਅਤੇ ਸਥਾਨਕ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਲੰਗਰ ਸੇਵਾ ਦਾ ਉਦਘਾਟਨ ਭੁੱਚੋ ਮੰਡੀ ਨਗਰ ਕੌਂਸਲ ਦੀ ਪ੍ਰਧਾਨ ਨੀਨਾ ਬਾਂਸਲ ਅਤੇ ਸਮਾਜ ਸੇਵਿਕਾ ਰੇਣੂ ਬਾਂਸਲ ਨੇ ਕੀਤਾ। ਇਸ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਲਕਸ਼ਮੀ ਨਾਰਾਇਣ ਸ਼ੁਕਲਾ ਦੀ ਅਗਵਾਈ ਵਿਚ ਮੁੱਖ ਮਹਿਮਾਨਾਂ ਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਰਸਮਾਂ ਨਿਭਾਈਆਂ ਅਤੇ ਕੰਨਿਆ ਪੂਜਨ ਕੀਤੀ। ਇਸ ਤੋਂ ਬਾਅਦ ਸ਼ਰਧਾਲੂਆਂ ਲਈ ਲੰਗਰ ਸੇਵਾ ਸ਼ੁਰੂ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਲੰਗਰ ਵਿੱਚ ਹਿੱਸਾ ਲਿਆ ਅਤੇ ਭਗਵਾਨ ਸ਼ਿਵ ਦਾ ਆ ਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਕਮੇਟੀ ਦੇ ਵਿਜੇ ਸਿੰਗਲਾ, ਸੋਨੂੰ ਲਾਡਵਾਲ, ਦਰਸ਼ਨ ਸ਼ਰਮਾ, ਪ੍ਰਿੰਸ ਸ਼ਰਮਾ, ਭਾਸ਼ੀ ਛਾਬੜਾ, ਮਨੀਸ਼ ਗਰਗ , ਪਵਨ ਭੋਲਾ, ਰਮੇਸ਼ ਸਿੰਗਲਾ ਅਤੇ ਸ਼ੀਲਾ ਰਾਣੀ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਲਾਈਨ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਲੋਕ ਭਲਾਈ ਸੇਵਾ ਸੰਮਤੀ ਵਲੋਂ ਬੂਟੇ ਲਗਾਉਣਾ ਵੱਡਾ ਉਪਰਾਲਾ- ਕ੍ਰਿਸ਼ਨ ਗਰਗ ਭਾਗੀਵਾਂਦਰ
Ad Position 24
No active advertisement