05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰੇਲਵੇ ਲਾਈਨ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਰਾਮਪੁਰਾ ਫੂਲ, 3 ਅਗਸਤ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਰਾਮਪੁਰਾ ਫੂਲ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਾਈਨਾਂ ਵਿਚੋਂ ਇਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਰੇਲਵੇ ਪੁਲਿਸ ਚੌਕੀ ਜੀ.

Ad Position 21
No active advertisement
ਅਜੀਤ ਡੈਸਕ 04-08-2026
ਰਾਮਪੁਰਾ ਫੂਲ, 3 ਅਗਸਤ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਰਾਮਪੁਰਾ ਫੂਲ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਾਈਨਾਂ ਵਿਚੋਂ ਇਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਰੇਲਵੇ ਪੁਲਿਸ ਚੌਕੀ ਜੀ.ਆਰ.ਪੀ ਤੋਂ ਇਤਲਾਹ ਮਿਲੀ ਕਿ ਰੇਲਵੇ ਲਾਈਨਾਂ ਵਿਚਕਾਰ ਇਕ ਲਾਸ਼ ਪਈ ਹੈ ਤਾਂ ਤੁਰੰਤ ਸਹਾਰਾ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਜਦਕਿ ਉੱਥੇ ਰੇਲਵੇ ਪੁਲਿਸ ਦੀ ਮੌਜੂਦਗੀ ਵਿਚ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸੇ ਰੇਲ ਗੱਡੀ ਦੀ ਫੇਟ ਵੱਜੀ ਹੋਈ ਜਾਪ ਰਹੀ ਹੈ। ਉਸ ਦਾ ਹੁਲੀਆ ਉਮਰ ਕਰੀਬ 20/25 ਸਾਲ ਦੇ ਦਰਮਿਆਨ ਜਾਪ ਰਹੀ ਹੈ ਰੰਗ ਕਣਕ ਵੰਨਾ, ਗਲੇ ਵਿਚ ਕੈਪਸੂਲ ਵਾਲਾ ਤਵੀਤ ਕਾਲੇ ਧਾਗੇ ਵਿਚ, ਸੱਜੀ ਬਾਂਹ ਦੇ ਗੁੱਟ ਤੇ ਕਾਲਾ ਧਾਗਾ ਬੰਨਿਆ ਹੋਇਆ ਹੈ, ਸੱਜੀ ਬਾਂਹ ਦੇ ਹੇਠਲੇ ਹਿੱਸੇ ਤੇ ਅੰਗਰੇਜ਼ੀ ਵਿਚ ਆਰ ਛਪਿਆ ਹੋਇਆ ਹੈ, ਸੱਜੇ ਹੱਥ ਦੀ ਕਲਾਈ ਅੰਗੂਠੇ ਪਾਸ ਛੋਟਾ ਜਿਹਾ ਆਰ ਦਾ ਟੈਟੂ ਉੱਪਰਲੇ ਹਿੱਸੇ ਵਿਚ ਹੈ। ਗੂੜੇ ਨੀਲੇ ਰੰਗ ਦੀ ਜੀਨ ਪਹਿਲੀ ਹੋਈ, ਭੂਰੇ ਰੰਗ ਦੀ ਬੈਲਟ ਬੰਨੀ ਹੋਈ ਹੈ ਪੈਰਾਂ ਵਿੱਚ ਕਾਲੀਆਂ ਚੱਪਲਾਂ, ਲਾਸ਼ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਮੰਡੀ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ। ਜੇਕਰ ਕੋਈ ਇਸ ਵਿਅਕਤੀ ਨੂੰ ਜਾਣਦਾ ਹੈ ਤਾਂ ਉਹ ਸਹਾਰਾ ਕੰਟਰੋਲ ਰੂਮ ਰਾਮਪੁਰਾ ਮੰਡੀ, ਜੀ.ਆਰ.ਪੀ. ਪੁਲਿਸ ਚੌਂਕੀ ਰਾਮਪੁਰਾ ਮੰਡੀ ਨਾਲ ਸੰਪਰਕ ਕਰ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ ਅਗਲੀ ਖ਼ਬਰ ਸਾਵਣ ਮਹੀਨੇ ਨੂੰ ਮਨਾਉਣ ਲਈ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ
Ad Position 24
No active advertisement