05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦੂਨ ਸਕੂਲ ਕਰਾੜਵਾਲਾ ’ਚ ਮੀਨਾਕਸ਼ੀ ਚੌਧਰੀ ਬਣੇ ਨਵੇਂ ਪ੍ਰਿੰਸੀਪਲ

ਚਾਉਕੇ , 3 ਅਗਸਤ (ਮਨਜੀਤ ਸਿੰਘ ਘੜੈਲੀ)-ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਰਾੜਵਾਲਾ ਵਿਖੇ ਸਕੂਲ ਪ੍ਰਬੰਧਨ ਨੇ ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖਸੀਅਤ ਮੀਨਾਕਸ਼ੀ ਚੌਧਰੀ ਨੂੰ ਸਕੂਲ ਦੀ ਨਵੀਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀਮਤੀ ਮੀਨਾਕਸ਼ੀ ਚੌਧਰੀ ਨੇ ਐਮ ਫਿਲ ਬੋਟਨੀ, ਐਮ ਐਸ ਸੀ ਮੈਡੀਕਲ ਅਤੇ ਐਮ ਏ ਅੰਗਰੇਜ਼ੀ ਸਾਹਿਤ ਤਿੰਨੋਂ ਵਿਸ਼ਿਆਂ ’ਚ ਮੁਹਾਰਤ ਹਾਸਲ ਕੀਤੀ ਹੋਈ ਹੈ।

Ad Position 21
No active advertisement
ਦੂਨ ਪਬਲਿਕ ਸਕੂਲ ਕਰਾੜਵਾਲਾ ਦੇ ਨਵੇਂ ਪ੍ਰਿੰਸੀਪਲ ਮੀਨਾਕਸ਼ੀ ਚੌਧਰੀ ਦਾ ਸਵਾਗਤ ਕਰਦੇ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ। ਅਜੀਤ ਤਸਵੀਰ 04-08-2026
ਚਾਉਕੇ , 3 ਅਗਸਤ (ਮਨਜੀਤ ਸਿੰਘ ਘੜੈਲੀ)-ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਰਾੜਵਾਲਾ ਵਿਖੇ ਸਕੂਲ ਪ੍ਰਬੰਧਨ ਨੇ ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖਸੀਅਤ ਮੀਨਾਕਸ਼ੀ ਚੌਧਰੀ ਨੂੰ ਸਕੂਲ ਦੀ ਨਵੀਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀਮਤੀ ਮੀਨਾਕਸ਼ੀ ਚੌਧਰੀ ਨੇ ਐਮ ਫਿਲ ਬੋਟਨੀ, ਐਮ ਐਸ ਸੀ ਮੈਡੀਕਲ ਅਤੇ ਐਮ ਏ ਅੰਗਰੇਜ਼ੀ ਸਾਹਿਤ ਤਿੰਨੋਂ ਵਿਸ਼ਿਆਂ ’ਚ ਮੁਹਾਰਤ ਹਾਸਲ ਕੀਤੀ ਹੋਈ ਹੈ। ਉਨ੍ਹਾਂ ਦੀ ਨਿਯੁਕਤੀ ’ਤੇ ਸਕੂਲ ਕੈਂਪਸ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੀ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸ੍ਰੀਮਤੀ ਚੌਧਰੀ ਵਰਗੀ ਸਮਰਪਿਤ ਅਤੇ ਤਜਰਬੇਕਾਰ ਸ਼ਖਸੀਅਤ ਸਾਡੇ ਸਕੂਲ ਪਰਿਵਾਰ ਨਾਲ ਜੁੜੀ ਹੈ। ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀਮਤੀ ਮੀਨਾਕਸ਼ੀ ਚੌਧਰੀ ਨੇ ਕਿਹਾ, ਕਿ ਮੇਰਾ ਸੁਪਨਾ ਹੈ ਕਿ ਦੂਨ ਸਕੂਲ ਦਾ ਹਰ ਬੱਚਾ ਨਾ ਸਿਰਫ਼ ਅਕਾਦਮਿਕ ਤੌਰ ’ਤੇ ਬਲਕਿ ਇਕ ਚੰਗਾ ਇਨਸਾਨ ਵੀ ਬਣੇ। ਸਕੂਲ ਪ੍ਰਬੰਧਨ ਅਤੇ ਸਮੂਹ ਸਟਾਫ਼ ਵਲੋਂ ਸ੍ਰੀਮਤੀ ਮੀਨਾਕਸ਼ੀ ਚੌਧਰੀ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸਿਧਾਣਾ, ਸੇਲਬਰਾਹ ਤੇ ਕਾਲੋਕੇ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਕਰਵਾਈਆਂ ਵਿਰਾਸਤੀ ਖੇਡਾਂ
Ad Position 24
No active advertisement