05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸਿਧਾਣਾ, ਸੇਲਬਰਾਹ ਤੇ ਕਾਲੋਕੇ ਪਿੰਡਾਂ ’ਚ ਮੀਟਿੰਗਾਂ

ਭਾਈਰੂਪਾ, 3 ਅਗਸਤ (ਵਰਿੰਦਰ ਲੱਕੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ 5 ਅਗਸਤ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲੱਗਣ ਵਾਲੇ ਧਰਨੇ ਸੰਬੰਧੀ ਅੱਜ ਪਿੰਡ ਸਿਧਾਣਾ , ਸੇਲਬਰਾਹ , ਕਾਲੋਕੇ ਦੇ ਵਿਚ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨਾਂ ’ਚੋ ਬਣਦਾ ਹਿੱਸਾ ਮਜ਼ਦੂਰਾਂ ਨੂੰ ਘੱਟ ਰੇਟ ’ਤੇ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਬੋਲੀਆਂ ਐਸ.

Ad Position 21
No active advertisement
03ਬੀਟੀਡੀ13ਮੀਟਿੰਗ ਦੌਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ । ਤਸਵੀਰ : ਵਰਿੰਦਰ ਲੱਕੀ 04-08-2026
ਭਾਈਰੂਪਾ, 3 ਅਗਸਤ (ਵਰਿੰਦਰ ਲੱਕੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ 5 ਅਗਸਤ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲੱਗਣ ਵਾਲੇ ਧਰਨੇ ਸੰਬੰਧੀ ਅੱਜ ਪਿੰਡ ਸਿਧਾਣਾ , ਸੇਲਬਰਾਹ , ਕਾਲੋਕੇ ਦੇ ਵਿਚ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨਾਂ ’ਚੋ ਬਣਦਾ ਹਿੱਸਾ ਮਜ਼ਦੂਰਾਂ ਨੂੰ ਘੱਟ ਰੇਟ ’ਤੇ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਬੋਲੀਆਂ ਐਸ.ਸੀ ਧਰਮਸ਼ਾਲਾ ’ਚ ਕੀਤੀਆਂ ਜਾਣ, ਵੀ.ਬੀ ਜੀ ਰਾਮ ਜੀ ਕਾਨੂੰਨ ਰੱਦ ਕੀਤਾ ਜਾਵੇ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਤੇ ਇਸ ਅਧੀਨ ਸਾਰੇ ਕਿਰਤੀ ਪਰਿਵਾਰਾਂ ਦੇ ਸਮੁੱਚੇ ਜੀਆਂ ਨੂੰ 700 ਰੁਪਏ ਦੀ ਦਿਹਾੜੀ ਨਾਲ ਸਾਰਾ ਸਾਲ ਕੰਮ ਦਿੱਤਾ ਜਾਵੇ। ਉਨ੍ਹਾਂ ਇਸ ਐਕਟ ਦਾ ਘੇਰਾ ਵਧਾ ਕੇ ਸ਼ਹਿਰੀ ਮਜ਼ਦੂਰਾਂ ਨੂੰ ਵੀ ਬੱਝਵਾਂ ਗਰੰਟੀ ਸੁਧਾਰ ਦੇਣ, 10-10 ਮਰਲੇ ਦੇ ਪਲਾਟ ਦੇਣ, ਬਿਜਲੀ ਐਕਟ 2025 ਰੱਦ ਕਰਨ, ਮਾਵਾਂ ਧੀਆਂ ਸਤਿਕਾਰ ਯੋਗਨਾ ਤਹਿਤ ਔਰਤਾਂ ਦਾ ਖੜਾ ਪਿਛਲਾ ਬਕਾਇਆ ਤੁਰੰਤ ਜਾਰੀ ਕਰਨ, ਬੁਢਾਪਾ ਵਿਧਵਾ ਅੰਗਹੀਨ ਪੈਨਸ਼ਨ 5000 ਰੁਪਏ ਕੀਤੀ ਜਾਵੇ, ਬੇਜ਼ਮੀਨੇ ਲੋਕਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਦਾ ਮੈਂਬਰ ਬਣਾਕੇ ਇੱਕ ਲੱਖ ਰੁਪਏ ਦਾ ਬਿਨਾ ਸ਼ਰਤ ਕਰਜ਼ਾ ਦੇਣ ਆਦਿ ਮੁੱਖ ਮੰਗਾਂ ਹਨ ਤੇ ਇਨ੍ਹਾਂ ਤਮਾਮ ਮੰਗਾਂ ਦੀ ਪ੍ਰਾਪਤੀ ਲਈ 5 ਅਗਸਤ ਨੂੰ ਭਗਵੰਤ ਮਾਨ ਦੀ ਜਲੰਧਰ ਵਿਖੇ ਕੋਠੀ ਮੂਹਰੇ ਹਜ਼ਾਰਾਂ ਦੀ ਤਦਾਦ ਦੇ ਵਿਚ ਪੰਜਾਬ ਭਰ ਤੋਂ ਮਜ਼ਦੂਰ ਵਹੀਰਾਂ ਘੱਤ ਕੇ ਪਹੁੰਚਣਗੇ । ਮੀਟਿੰਗਾਂ ਦੌਰਾਨ ਮਜ਼ਦੂਰਾਂ ਵਿਚ ਧਰਨੇ ’ਤੇ ਜਾਣ ਲਈ ਭਾਰੀ ਉਤਸ਼ਾਹ ਵੇਖਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲਾਭ ਸਿੰਘ ਸੇਲਬਰਾਹ, ਭਿੰਦਰ ਸਿੰਘ, ਕਰਨੈਲ ਸਿੰਘ ਫੌਜੀ, ਮਨਪ੍ਰੀਤ ਕੌਰ ਸੇਲਬਰਾਹ, ਮਲਕੀਤ ਸਿੰਘ, ਬੇਅੰਤ ਸਿੰਘ ਸਿਧਾਣਾ, ਭੂਸ਼ਨ ਸਿੰਘ ਸਿਧਾਣਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹੁ ਮੰਤਵੀ ਸਹਿਕਾਰੀ ਸਭਾ ਤੁੰਗਵਾਲੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਅਗਲੀ ਖ਼ਬਰ ਦੂਨ ਸਕੂਲ ਕਰਾੜਵਾਲਾ ’ਚ ਮੀਨਾਕਸ਼ੀ ਚੌਧਰੀ ਬਣੇ ਨਵੇਂ ਪ੍ਰਿੰਸੀਪਲ
Ad Position 24
No active advertisement