07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੰਗਾ ਜਲ ਲਈ ਨਥਾਣਾ ਤੋਂ ਕਾਂਵੜੀਆਂ ਦਾ ਜਥਾ ਹਰਿਦੁਆਰ ਲਈ ਰਵਾਨਾ

ਨਥਾਣਾ, 7 ਅਗਸਤ (ਗੁਰਦਰਸ਼ਨ ਲੁੱਧੜ)-ਸ਼ਿਵ ਸ਼ਕਤੀ ਕਾਂਵੜ ਸੰਘ ਨਥਾਣਾ ਦੀ ਅਗਵਾਈ ਹੇਠ ਵੀਰਵਾਰ ਨੂੰ ਦੁਰਗਾ ਮੰਦਰ ਨਥਾਣਾ ਤੋਂ 22 ਕਾਂਵੜੀਆਂ ਦਾ ਜਥਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਪਵਿੱਤਰ ਕਾਂਵੜ ਯਾਤਰਾ ਤਹਿਤ ਗੰਗਾ ਜਲ ਲਿਆਉਣ ਵਾਸਤੇ ਹਰਿਦੁਆਰ ਲਈ ਰਵਾਨਾ ਹੋਇਆ। ਇਸ ਮੌਕੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਵਲੋਂ ਕਾਂਵੜੀਆਂ ਦੇ ਜਥੇ ਦੀ ਰਵਾਨਗੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 08-08-2026
ਨਥਾਣਾ, 7 ਅਗਸਤ (ਗੁਰਦਰਸ਼ਨ ਲੁੱਧੜ)-ਸ਼ਿਵ ਸ਼ਕਤੀ ਕਾਂਵੜ ਸੰਘ ਨਥਾਣਾ ਦੀ ਅਗਵਾਈ ਹੇਠ ਵੀਰਵਾਰ ਨੂੰ ਦੁਰਗਾ ਮੰਦਰ ਨਥਾਣਾ ਤੋਂ 22 ਕਾਂਵੜੀਆਂ ਦਾ ਜਥਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਪਵਿੱਤਰ ਕਾਂਵੜ ਯਾਤਰਾ ਤਹਿਤ ਗੰਗਾ ਜਲ ਲਿਆਉਣ ਵਾਸਤੇ ਹਰਿਦੁਆਰ ਲਈ ਰਵਾਨਾ ਹੋਇਆ। ਇਸ ਮੌਕੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਵਲੋਂ ਕਾਂਵੜੀਆਂ ਦੇ ਜਥੇ ਦੀ ਰਵਾਨਗੀ ਕੀਤੀ ਗਈ। ਸੰਘ ਦੇ ਪ੍ਰਧਾਨ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਦੀ ਕਾਂਵੜ ਯਾਤਰਾ ਦੀ ਅਗਵਾਈ ਸੰਦੀਪ ਕੁਮਾਰ ਅਤੇ ਹਰੀ ਓਮ ਸ਼ਰਮਾ ਕਰ ਰਹੇ ਹਨ। ਰਵਾਨਗੀ ਤੋਂ ਪਹਿਲਾਂ ਦੁਰਗਾ ਮੰਦਰ ਵਿਖੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ। ਮੰਦਰ ਦੇ ਮੁੱਖ ਪੁਜਾਰੀ ਓਮ ਪ੍ਰਕਾਸ਼ ਓਮੀ ਨੇ ਸਾਰੇ ਕਾਂਵੜੀਆਂ ਦੀ ਪੂਜਾ ਕਰਵਾ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਯਾਤਰਾ ਦੀ ਸਫ਼ਲਤਾ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਦੱਸਿਆ ਕਿ ਜਥੇ ਵਿਚ ਸ਼ਾਮਿਲ ਸਾਰੇ ਕਾਂਵੜੀਏ 8 ਅਗਸਤ ਨੂੰ ਹਰ ਕੀ ਪੌੜੀ, ਹਰਿਦੁਆਰ ਤੋਂ ਪਵਿੱਤਰ ਗੰਗਾਜਲ ਆਪਣੀਆਂ ਕਾਂਵੜਾਂ ਵਿਚ ਭਰ ਕੇ ਵਾਪਸੀ ਯਾਤਰਾ ਸ਼ੁਰੂ ਕਰਨਗੇ। ਇਸ ਤੋਂ ਬਾਅਦ 11 ਅਗਸਤ ਨੂੰ ਪਾਵਨ ਸ਼ਿਵਰਾਤਰੀ ਦੇ ਮੌਕੇ ’ਤੇ ਭਗਵਾਨ ਭੋਲੇ ਨਾਥ ਦਾ ਪਵਿੱਤਰ ਗੰਗਾਜਲ ਨਾਲ ਜਲਾਭਿਸ਼ੇਕ ਕਰਕੇ ਦੇਸ਼, ਪੰਜਾਬ ਅਤੇ ਸਮੂਹ ਮਨੁੱਖਤਾ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਸ਼ਿਵ ਕੁਮਾਰ, ਰਾਜ ਕੁਮਾਰ ਪੀਨਾ, ਸ਼ਿਵ ਗੋਇਲ, ਸਾਬਕਾ ਕੌਸਲਰ ਹਰਿੰਦਰਜੀਤ ਨਾਮੀ, ਰਾਮ ਗੋਪਾਲ ਰਾਮੂ, ਗਗਨਦੀਪ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਿਵ ਭਗਤ ਹਾਜ਼ਰ ਸਨ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖ਼ਾ ਕਰਦਿਆਂ ਕਾਂਵੜੀਆਂ ਨੂੰ ਵਿਦਾਈ ਦਿੱਤੀ ਅਤੇ ਉਨ੍ਹਾਂ ਦੀ ਯਾਤਰਾ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਿਖੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਾਢੇ ਤਿੰਨ ਲੱਖ ਦੀ ਠੱਗੀ ਪੁਲਿਸ ਵਲੋਂ ਸੰਬੰਧਿਤ ਵਿਅਕਤੀਆਂ ’ ਤੇ ਮਾਮਲਾ ਦਰਜ
Ad Position 24