07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭੁੱਚੋ ਮੰਡੀ ਵਿਚ ਨਗਰ ਕੌਂਸਲ ਪ੍ਰਧਾਨ ਨੀਨਾ ਬਾਂਸਲ ਅਤੇ ਕੌਂਸਲਰ ਮੌਕੇ ‘ਤੇ ਖੜ੍ਹੇ ਹੋ ਕੇ ਸੀਵਰੇਜ ਸਮੱਸਿਆ ਦਾ ਹੱਲ ਕਰਵਾਉਂਦੇ ਹੋਏ। ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਖ਼ੁਦ ਮੌਕੇ ’ਤੇ ਖੜ੍ਹ ਕੇ ਕਰਵਾਇਆ ਸੀਵਰੇਜ ਸਮੱਸਿਆ ਦਾ ਹੱਲ

ਭੁੱਚੋ ਮੰਡੀ, 7 ਅਗਸਤ (ਬਿੱਕਰ ਸਿੰਘ ਸਿੱਧੂ)- ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨ ਨੀਨਾ ਬਾਂਸਲ ਨੇ ਵਾਰਡ ਨੰਬਰ 1 ਵਿਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਚੱਲੀ ਆ ਰਹੀ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਮੌਕੇ ‘ਤੇ ਪਹੁੰਚ ਕੇ ਹੱਲ ਕਰਵਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਪ੍ਰਿੰਸ ਗੋਲਨ, ਆਪ ਆਗੂ ਕੁਲਦੀਪ ਗੋਲਨ, ਸਹਾਰਾ ਕਲੱਬ ਭੁੱਚੋ ਦੇ ਪ੍ਰਧਾਨ ਨੀਰਜ ਬਾਂਸਲ ਟਵਿੰਕਲ ਅਤੇ ਸਮਾਜ ਸੇਵਿਕਾ ਰੇਣੂ ਬਾਂਸਲ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 08-08-2026
ਭੁੱਚੋ ਮੰਡੀ, 7 ਅਗਸਤ (ਬਿੱਕਰ ਸਿੰਘ ਸਿੱਧੂ)- ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨ ਨੀਨਾ ਬਾਂਸਲ ਨੇ ਵਾਰਡ ਨੰਬਰ 1 ਵਿਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਚੱਲੀ ਆ ਰਹੀ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਮੌਕੇ ‘ਤੇ ਪਹੁੰਚ ਕੇ ਹੱਲ ਕਰਵਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਪ੍ਰਿੰਸ ਗੋਲਨ, ਆਪ ਆਗੂ ਕੁਲਦੀਪ ਗੋਲਨ, ਸਹਾਰਾ ਕਲੱਬ ਭੁੱਚੋ ਦੇ ਪ੍ਰਧਾਨ ਨੀਰਜ ਬਾਂਸਲ ਟਵਿੰਕਲ ਅਤੇ ਸਮਾਜ ਸੇਵਿਕਾ ਰੇਣੂ ਬਾਂਸਲ ਵੀ ਮੌਜੂਦ ਸਨ। ਵਾਰਡ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕਾਂ ‘ਤੇ ਜਮਾਂ ਹੋ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਦੇ ਨਾਲ-ਨਾਲ ਬਦਬੂ ਅਤੇ ਬਿਮਾਰੀਆਂ ਦਾ ਵੀ ਡਰ ਬਣਿਆ ਹੋਇਆ ਹੈ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਨਗਰ ਕੌਂਸਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੀਵਰੇਜ ਦੀ ਸਫ਼ਾਈ ਅਤੇ ਲੋੜੀਂਦੇ ਕੰਮ ਕਰਵਾਏ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਜੇਕਰ ਕਿਤੇ ਥੋੜ੍ਹੀ-ਬਹੁਤ ਤਕਨੀਕੀ ਕਮੀ ਰਹਿ ਗਈ ਹੈ ਤਾਂ ਉਸ ਨੂੰ ਵੀ ਜਲਦ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਡੀ ਦੇ ਕਿਸੇ ਵੀ ਵਾਰਡ ਵਿਚ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਯਨ ਜੋਤੀ ਚੈਰੀਟੇਬਲ ਸੁਸਾਇਟੀ ਦੇ ਮੈਗਾ ਸਿਹਤ ਕੈਂਪ ’ਚ 135 ਮਰੀਜ਼ਾਂ ਨੇ ਲਿਆ ਲਾਭ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਲਾਰਵੇ ਦੀ ਕੀਤੀ ਜਾਂਚ
Ad Position 24