07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਦੋ ਮਹੀਨਿਆਂ ਬਾਅਦ ਵੀ ਨਾ ਨੇਪਰੇ ਚੜ੍ਹੀ

ਕੋਟਫੱਤਾ, 7 ਅਗਸਤ (ਰਣਜੀਤ ਸਿੰਘ ਬੁੱਟਰ)- ਪਿਛਲੇ ਦੋ ਕੁ ਮਹੀਨਿਆਂ ਤੋਂ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਲਟਕ ਰਹੀ ਚੋਣ ਅੱਜ ਵੀ ਪੂਰ ਨਾਂ ਚੜ੍ਹ ਸਕੀ। ਚੋਣ ਤੋਂ ਕੁਝ ਘੰਟੇ ਪਹਿਲਾਂ ਹੀ ਚੋਣ ਕੈਂਸਲ ਹੋਣ ਦਾ ਸੰਦੇਸ਼ ਆ ਗਿਆ।

Ad Position 21
No active advertisement
ਨਗਰ ਕੌਂਸਲ ਦਫ਼ਤਰ ਕੋਟਫੱਤਾ। 08-08-2026
ਕੋਟਫੱਤਾ, 7 ਅਗਸਤ (ਰਣਜੀਤ ਸਿੰਘ ਬੁੱਟਰ)- ਪਿਛਲੇ ਦੋ ਕੁ ਮਹੀਨਿਆਂ ਤੋਂ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਲਟਕ ਰਹੀ ਚੋਣ ਅੱਜ ਵੀ ਪੂਰ ਨਾਂ ਚੜ੍ਹ ਸਕੀ। ਚੋਣ ਤੋਂ ਕੁਝ ਘੰਟੇ ਪਹਿਲਾਂ ਹੀ ਚੋਣ ਕੈਂਸਲ ਹੋਣ ਦਾ ਸੰਦੇਸ਼ ਆ ਗਿਆ। ਦੱਸ ਦੇਈਏ ਕਿ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ ਤੇ 29 ਮਈ ਨੂੰ ਤੀਜੇ ਐਲਾਨੇ ਗਏ ਸੀ ਜਿਨ੍ਹਾਂ ਨਤੀਜਿਆਂ ਦੇ ਐਲਾਨ ਨਾਲ 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਵਿਚ ਅਕਾਲੀ ਦਲ ਨੂੰ ਬਹੁਮਤ ਹਾਸਲ ਹੋਇਆ ਸੀ। ਅਸੂਲਾਂ ਮੁਤਾਬਿਕ ਚੋਣ ਨਤੀਜੇ ਦੇ ਦੋ ਹਫ਼ਤਿਆਂ ਬਾਅਦ ਪ੍ਰਧਾਨ ਦੀ ਚੋਣ ਕਰਵਾਈ ਜਾਣੀ ਲਾਜ਼ਮੀ ਹੁੰਦੀ ਹੈ ਪਰ 10 ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਨੇਪਰੇ ਨਹੀਂ ਚੜ੍ਹ ਸਕੀ। ਭਾਵੇਂ ਪ੍ਰਧਾਨਗੀ ਦੇ ਮਾਮਲਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ। 17 ਅਗਸਤ ਨੂੰ ਮਾਮਲੇ ਦੀ ਸੁਣਵਾਈ ਹੋਣ ਤੋਂ ਪਹਿਲਾਂ ਬਠਿੰਡਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਕਰਵਾਉਣ ਦਾ ਤਹੱਈਆ ਕੀਤਾ ਗਿਆ ਸੀ। ਪਰ ਐਨ ਮੌਕੇ ‘ਤੇ ਚੋਣ ਕੈਂਸਲ ਕਰ ਦਿੱਤੀ। ਜਦੋਂ ਇਸ ਸਾਰੇ ਮਾਮਲੇ ਸਬੰਧੀ ਪ੍ਰਸ਼ਾਸਨ ਦਾ ਪੱਖ ਲੈਣ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ‘ਤੇ ਰੋਕ ਲਾਉਣ ਦਾ ਕੰਮ ਪ੍ਰਸ਼ਾਸਨ ਦਾ ਨਹੀਂ ਬਲਕਿ ਹਾਈਕੋਰਟ ਦਾ ਹੈ। ਚੋਣ ਕੈਂਸਲ ਹਾਈਕੋਰਟ ਦੇ ਹੁਕਮਾਂ ‘ਤੇ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਨਯਨ ਜੋਤੀ ਚੈਰੀਟੇਬਲ ਸੁਸਾਇਟੀ ਦੇ ਮੈਗਾ ਸਿਹਤ ਕੈਂਪ ’ਚ 135 ਮਰੀਜ਼ਾਂ ਨੇ ਲਿਆ ਲਾਭ
Ad Position 24