10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਦਿਉਣ ’ਚ ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੀ ਕਲਸ਼ ਯਾਤਰਾ ਸਬੰਧੀ ਇਕੱਤਰਤਾ

ਬੱਲੂਆਣਾ , 10 ਅਗਸਤ ( ਗੁਰਨੈਬ ਸਾਜਨ )- ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਦਾ ਭਗਤੀ , ਸ਼ਰਧਾ ਅਤੇ ਜੈਕਾਰਿਆਂ ਨਾਲ ਜ਼ਿਲ੍ਹਾ ਉਪ ਪ੍ਰਧਾਨ ਅਤੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਵਰਿੰਦਰ ਸ਼ਰਮਾ ਵਲੋਂ ਆਗਾਜ਼ ਕੀਤਾ ਗਿਆ । ਚਰਨ - ਛੋਹ ਪ੍ਰਾਪਤ ਪਾਵਨ ਮਿੱਟੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤ ਉਮੜੀ ਅਤੇ ਸਮੁੱਚਾ ਮਾਹੌਲ ਗੁਰੂ ਮਹਾਰਾਜ ਜੀ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ ।

Ad Position 21
No active advertisement
ਅਜੀਤ ਡੈਸਕ 11-08-2026
ਬੱਲੂਆਣਾ , 10 ਅਗਸਤ ( ਗੁਰਨੈਬ ਸਾਜਨ )- ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਦਾ ਭਗਤੀ , ਸ਼ਰਧਾ ਅਤੇ ਜੈਕਾਰਿਆਂ ਨਾਲ ਜ਼ਿਲ੍ਹਾ ਉਪ ਪ੍ਰਧਾਨ ਅਤੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਵਰਿੰਦਰ ਸ਼ਰਮਾ ਵਲੋਂ ਆਗਾਜ਼ ਕੀਤਾ ਗਿਆ । ਚਰਨ - ਛੋਹ ਪ੍ਰਾਪਤ ਪਾਵਨ ਮਿੱਟੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤ ਉਮੜੀ ਅਤੇ ਸਮੁੱਚਾ ਮਾਹੌਲ ਗੁਰੂ ਮਹਾਰਾਜ ਜੀ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ । ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਸਰਕਲ ਬੱਲੂਆਣਾ , ਸੰਗਤ ਘੁੱਦਾ ਅਤੇ ਕੋਟਸ਼ਮੀਰ ਸਰਕਲ ਦੇ ਪਿੰਡਾਂ ਤੱਕ ਇਸ ਪਾਵਨ ਯਾਤਰਾ ਨੂੰ ਪਹੁੰਚਾਉਣ ਲਈ ਸਰਕਲ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਯੁਵਾ ਮੋਰਚਾ ਦੇ ਉਪ ਪ੍ਰਧਾਨ ਜਸਪ੍ਰੀਤ ਸਿੰਘ ਦਿਉਣ ਬੀ ਸੀ ਮੋਰਚਾ ਦੇ ਇੰਚਾਰਜ ਜੱਸਾ ਸਿੰਘ ਭੁੱਲਰ ਵੱਲੋਂ ਨਿਭਾਈ ਜਾ ਰਹੀ ਸੇਵਾ ਅਤੇ ਸਮਰਪਣ ਸ਼ਲਾਘਾਯੋਗ ਹੈ । ਬੱਲੂਆਣਾ ਸਰਕਲ ਦੇ ਮੰਡਲ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਵੱਲੋਂ ਇਸ ਕਲਸ਼ ਯਾਤਰਾ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ ਵਿਚ ਲਿਜਾਇਆ ਜਾਵੇਗਾ । ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਦੀ ਪਾਵਨ ਮਿੱਟੀ ਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਉਣ ਉਪਰੰਤ ਇਕ ਪੌਦਾ ਲਗਾ ਕੇ ਪਿੰਡ ਦੇ ਗੁਰੂ ਘਰ ਵਿਖੇ ਸਮਰਪਣ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਬਹਿਮਣ ਦੀਵਾਨਾ ’ਚ ਗੋਪਾਲ ਸਿੰਘ ਕੋਟਫੱਤਾ ਨੇ ਲੋਕ ਮਿਲਣੀ ਕੀਤੀ ਲੋਕ ਭਲਾਈ ਦੀਆਂ ਸਕੀਮਾਂ ਦੇਣ ਵਿਚ ਆਪ ਸਰਕਾਰ ਦੇਸ਼ ਭਰ ਵਿ... ਅਗਲੀ ਖ਼ਬਰ ਵੱਖ-ਵੱਖ ਟੀਮਾਂ ਲਈ ਚੁਣੇ ਗਏ ਬਠਿੰਡਾ ਦੇ ਕ੍ਰਿਕਟ ਖਿਡਾਰੀ। ਸ਼ੇਰੇ-ਏ-ਪੰਜਾਬ ਟੀ-20 ਲੀਗ ਲਈ ਬਠਿੰਡਾ ਦੇ 10 ਖਿਡਾਰੀਆਂ ਦ...
Ad Position 24