ਪੀ.ਕੇ. ਐੱਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ
ਬੱਲੂਆਣਾ, 7 ਅਗਸਤ (ਗੁਰਨੈਬ ਸਾਜਨ)-70ਵੀਂਆਂ ਜ਼ੋਨਲ ਪੱਧਰੀ ਖੇਡਾਂ ਜ਼ੋਨ ਬਠਿੰਡਾ-2 ’ਚ ਪੀ. ਕੇ.
ਬੱਲੂਆਣਾ, 7 ਅਗਸਤ (ਗੁਰਨੈਬ ਸਾਜਨ)-70ਵੀਂਆਂ ਜ਼ੋਨਲ ਪੱਧਰੀ ਖੇਡਾਂ ਜ਼ੋਨ ਬਠਿੰਡਾ-2 ’ਚ ਪੀ.ਕੇ. ਐੱਸ. ਸਕੂਲ ਬੱਲੂਆਣਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ਦੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਵੱਖ-ਵੱਖ ਖੇਡਾਂ ਰੱਸਾਕਸੀ, ਬੈਡਮਿੰਟਨ, ਖੋ-ਖੋ, ਫੁੱਟਬਾਲ ਅਤੇ ਬਾਸਕਿਟਬਾਲ ਵਿਚ ਲੜਕੇ ਤੇ ਲੜਕੀਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਰੱਸਾਕਸੀ ’ਚ ਅੰਡਰ-14 ਲੜਕੇ ਦੂਜਾ ਸਥਾਨ, ਅੰਡਰ-14 ਲੜਕੀਆਂ ਦੂਜਾ ਸਥਾਨ, ਅੰਡਰ 17 ਰੱਸਾਕਸੀ ਲੜਕੇ ਪਹਿਲਾ ਸਥਾਨ, ਅੰਡਰ-17 ਰੱਸਾਕਸੀ ਲੜਕੀਆਂ ਪਹਿਲਾ ਸਥਾਨ, ਅੰਡਰ-19 ਰੱਸਾ ਕਸੀ ਲੜਕੀਆਂ ਪਹਿਲਾ ਸਥਾਨ, ਅੰਡਰ-19 ਰੱਸਾਕਸੀ ਲੜਕੇ ਪਹਿਲਾ ਸਥਾਨ, ਰੱਸਾਕਸੀ ਮੁਕਾਬਲਿਆਂ ਵਿਚ ਕੁੱਲ 60 ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ। ਬਾਕੀ ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੰਡਰ-17 ਬੈਡਮਿੰਟਨ, ਫੁੱਟਬਾਲ ਵਿਚ ਲੜਕਿਆਂ ਵਲੋਂ ਤੀਜਾ ਸਥਾਨ, ਅੰਡਰ-14 ਅਤੇ ਅੰਡਰ-17 ਅਧੀਨ ਬਾਸਕਿਟਬਾਲ ਵਿਚ ਲੜਕਿਆਂ ਵਲੋਂ ਦੂਜਾ ਸਥਾਨ, ਖੋ-ਖੋ ਦੇ ਮੈਦਾਨ ਵਿਚ ਵੀ ਵਿਦਿਆਰਥੀਆਂ ਵਲੋਂ ਚੰਗੀਆਂ ਮੱਲਾਂ ਮਾਰੀਆਂ ਗਈਆਂ। ਜ਼ੋਨਲ ਪੱਧਰੀ ਖੇਡਾਂ ਵਿਚ ਪੀ. ਕੇ. ਐਸ. ਇੰਟਰਨੈਸ਼ਨਲ ਸਕੂਲ ਦੇ 139 ਖਿਡਾਰੀਆਂ ਨੇ ਵੱਖ-ਵੱਖ ਸਥਾਨ ਹਾਸਲ ਕੀਤੇ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਤੇ ਸਕੂਲ ਦੀ ਪ੍ਰਿੰਸੀਪਲ ਮਨਜੋਤ ਕੌਰ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਅਕਾਦਮਿਕ ਡਾਇਰੈਕਟਰ ਹਰਵਿੰਦਰ ਸਿੰਘ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਸਿਮਰਜੀਤ ਸਿੰਘ ਅਤੇ ਜੁਗਨਵੀਰ ਸਿੰਘ ਨੂੰ ਕੈਪਸ ਦਿੱਤੀ।