12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹਾਈਕੋਰਟ ਦੇ ਹੁਕਮਾਂ ਤਹਿਤ ਨਗਰ ਨਿਗਮ ਵਲੋਂ ਮਿੱਡੂ ਮੱਲ ਸਟਰੀਟ ’ਚ ਅੱਜ ਤੋੜੇ ਜਾਣਗੇ ਨਜਾਇਜ਼ ਥੜ੍ਹੇ

ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਕੁਝ ਬਾਜ਼ਾਰਾਂ ਵਿਚ ਨਜਾਇਜ਼ ਵਾਧਰਿਆਂ ’ਤੇ ਸਖ਼ਤ ਫ਼ੈਸਲਾ ਸੁਣਾਉਂਦੇ ਹੋਏ ਇਹ ਵਾਧਰੇ ਤੋੜਨ ਦੇ ਹੁਕਮ ਕੀਤੇ ਗਏ ਹਨ, ਜਿਸ ਤਹਿਤ ਇਨ੍ਹਾਂ ਵਾਧਰਿਆਂ ’ਤੇ ਨਗਰ ਨਿਗਮ ਬਠਿੰਡਾ ਵਲੋਂ ਅੱਜ ਰਸਮੀ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ। ਇਹ ਹੁਣ ਦੇਖਣਾ ਹੋਵੇਗਾ ਕਿ ਹਾਈਕੋਰਟ ਦੇ ਇਨ੍ਹਾਂ ਹੁਕਮਾਂ ’ਤੇ ਕਿੰਨੀ ਕੁ ਕਰਵਾਈ ਹੁੰਦੀ ਹੈ ਤਾਂ ਇਹ ਹੁਕਮ ਪਹਿਲਾਂ ਵਾਂਗੂ ਸਿਆਸੀ ਦਬਾਓ ਹੇਠ ਦੱਬ ਕੇ ਰਹਿ ਜਾਣਗੇ।

Ad Position 21
No active advertisement
ਨਗਰ ਨਿਗਮ ਦੇ ਅਧਿਕਾਰੀ ਸਾਹਿਲ ਸ਼ਰਮਾ ਮੁਨਿਆਦੀ ਕਰਦੇ ਹੋਏ। 12-08-2026
ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਕੁਝ ਬਾਜ਼ਾਰਾਂ ਵਿਚ ਨਜਾਇਜ਼ ਵਾਧਰਿਆਂ ’ਤੇ ਸਖ਼ਤ ਫ਼ੈਸਲਾ ਸੁਣਾਉਂਦੇ ਹੋਏ ਇਹ ਵਾਧਰੇ ਤੋੜਨ ਦੇ ਹੁਕਮ ਕੀਤੇ ਗਏ ਹਨ, ਜਿਸ ਤਹਿਤ ਇਨ੍ਹਾਂ ਵਾਧਰਿਆਂ ’ਤੇ ਨਗਰ ਨਿਗਮ ਬਠਿੰਡਾ ਵਲੋਂ ਅੱਜ ਰਸਮੀ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ। ਇਹ ਹੁਣ ਦੇਖਣਾ ਹੋਵੇਗਾ ਕਿ ਹਾਈਕੋਰਟ ਦੇ ਇਨ੍ਹਾਂ ਹੁਕਮਾਂ ’ਤੇ ਕਿੰਨੀ ਕੁ ਕਰਵਾਈ ਹੁੰਦੀ ਹੈ ਤਾਂ ਇਹ ਹੁਕਮ ਪਹਿਲਾਂ ਵਾਂਗੂ ਸਿਆਸੀ ਦਬਾਓ ਹੇਠ ਦੱਬ ਕੇ ਰਹਿ ਜਾਣਗੇ।ਇਸ ਸੰਬੰਧੀ ਸਥਾਨਕ ਮਿੱਡੂ ਮੱਲ ਸਟਰੀਟ (ਬਾਜ਼ਾਰ) ਵਿਚ ਮੁਨਿਆਦੀ ਕਰਦਿਆਂ ਨਗਰ ਨਿਗਮ ਬਠਿੰਡਾ ਦੀ ਤਹਿ ਬਾਜ਼ਾਰੀ ਟੀਮ ਦੇ ਮੁਖੀ ਸਾਹਿਲ ਸ਼ਰਮਾ ਨੇ ਕਿਹਾ ਕਿ ਮਿੱਡੂ ਮੱਲ ਸਟਰੀਟ ਵਿਚ ਜਿੰਨ੍ਹਾਂ ਵੀ ਦੁਕਾਨਦਾਰਾਂ ਜਾਂ ਹੋਰ ਲੋਕਾਂ ਨੇ ਆਪਣੀਆਂ ਦੁਕਾਨਾਂ ਜਾਂ ਘਰਾਂ ਮੂਹਰੇ ਨਜਾਇਜ਼ ਤੌਰ ’ਤੇ ਪੌੜੀਆਂ, ਥੜ੍ਹੀਆਂ, ਰੈਂਪ ਜਾਂ ਹੋਰ ਵਾਧਰੇ ਸਰਕਾਰੀ ਜਗ੍ਹਾ ’ਤੇ ਬਣਾਏ ਹਨ, ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਤੋੜਣ ਦੇ ਹੁਕਮ ਕੀਤੇ ਹਨ। ਇਹ ਫ਼ੈਸਲਾ ਇਸ ਮਾਮਲੇ ਸੰਬੰਧੀ ਹਾਈਕੋਰਟ ਵਿਚ ਚੱਲ ਰਹੇ ਮੁਕੱਦਮੇ ’ਚ ਆਇਆ ਹੈ, ਜਿਸ ਅਨੁਸਾਰ 12 ਅਗਸਤ ਨੂੰ ਇਹ ਨਜਾਇਜ਼ ਕਬਜ਼ੇ ਤੋੜਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਨਿਆਦੀ ਕਰਕੇ ਸਬੰਧਿਤ ਨੂੰ ਜਾਣੂ ਕਰਵਾਇਆ ਗਿਆ ਹੈ, ਉਹ ਇਹ ਨਜਾਇਜ਼ ਕਬਜ਼ੇ ਜਾਂ ਤਾਂ ਖ਼ੁਦ ਹੀ ਪਹਿਲਾਂ ਹਟਾ ਲੈਣ , ਨਹੀਂ ਤਾਂ ਫੇਰ ਇਨ੍ਹਾਂ ਦੀ ਸਰਕਾਰੀ ਪੱਧਰ ’ਤੇ ਤੋੜਣ ਦੀ ਕਾਰਵਾਈ ਤਹਿਤ ਸਬੰਧਿਤ ਨੂੰ ਅੜਿੱਕਾ ਢਾਹੁਣ ’ਤੇ ਜੁਰਮਾਨਾ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਉਗਰਾਹਾਂ ਵਲੋਂ ਪਿੰਡ ਨਰੂਆਣਾ ਦੀ ਨਵੀਂ ਪਿੰਡ ਕਮੇਟੀ ਦਾ ਗਠਨ ਅਗਲੀ ਖ਼ਬਰ ਲੋਕ ਭਲਾਈ ਦੀਆਂ ਸਕੀਮਾਂ ਦੇਣ ਵਿਚ ਆਪ ਸਰਕਾਰ ਦੇਸ਼ ਭਰ ਵਿਚੋਂ ਮੋਹਰੀ- ਕੋਟਫੱਤਾ
Ad Position 24