ਬਠਿੰਡਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ
ਆਟੋ ਪਲਟਿਆ ਵਾਲ - ਵਾਲ ਬਚੀਆਂ ਸਵਾਰੀਆਂ
ਕੋਟਫੱਤਾ, 11 ਅਗਸਤ (ਰਣਜੀਤ ਸਿੰਘ ਬੁੱਟਰ): ਬਠਿੰਡਾ-ਮਾਨਸਾ ਰੋਡ ’ਤੇ ਦਿੱਲੀ ਰੇਲਵੇ ਲਾਈਨ ’ਤੇ ਬਣੇ ਅੰਡਰਬ੍ਰਿਜ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ, ਪਰ ਬਠਿੰਡਾ ਪ੍ਰਸ਼ਾਸਨ ਸਭ ਕੁਝ ਦੇਖਦਿਆਂ ਵੀ ਕਬੂਤਰ ਦੀ ਤਰ੍ਹਾਂ ਅੱਖਾਂ ਮਿਚੀ ਬੈਠਾ ਹੈ ਜਾਂ ਕਹਿ ਲਈਏ ਕੁੰਭਕਰਨੀ ਨੀਂਦ ਸੌ ਰਿਹਾ ਹੈ। 2002 ਤੋਂ ਬਾਅਦ ਹੋਂਦ ਦੇ ਵਿਚ ਆਇਆ ਇਹ ਅੰਡਰਬ੍ਰਿਜ ਤਦ ਤੋਂ ਬਰਸਾਤਾਂ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਇਸ ਸਮੇਂ ਦੌਰਾਨ 4 ਸਰਕਾਰਾਂ ਆਈਆਂ ਤੇ ਗਈਆਂ।
ਬ
ਬਠਿੰਡਾ-ਮਾਨਸਾ ਰੋਡ ’ਤੇ ਬਣੇ ਅੰਡਰਬ੍ਰਿਜ ਹੇਠ ਪਲਟਿਆ ਆਟੋ। ਤਸਵੀਰ : ਰਣਜੀਤ ਸਿੰਘ ਬੁੱਟਰ
12-08-2026
ਕੋਟਫੱਤਾ, 11 ਅਗਸਤ (ਰਣਜੀਤ ਸਿੰਘ ਬੁੱਟਰ): ਬਠਿੰਡਾ-ਮਾਨਸਾ ਰੋਡ ’ਤੇ ਦਿੱਲੀ ਰੇਲਵੇ ਲਾਈਨ ’ਤੇ ਬਣੇ ਅੰਡਰਬ੍ਰਿਜ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ, ਪਰ ਬਠਿੰਡਾ ਪ੍ਰਸ਼ਾਸਨ ਸਭ ਕੁਝ ਦੇਖਦਿਆਂ ਵੀ ਕਬੂਤਰ ਦੀ ਤਰ੍ਹਾਂ ਅੱਖਾਂ ਮਿਚੀ ਬੈਠਾ ਹੈ ਜਾਂ ਕਹਿ ਲਈਏ ਕੁੰਭਕਰਨੀ ਨੀਂਦ ਸੌ ਰਿਹਾ ਹੈ। 2002 ਤੋਂ ਬਾਅਦ ਹੋਂਦ ਦੇ ਵਿਚ ਆਇਆ ਇਹ ਅੰਡਰਬ੍ਰਿਜ ਤਦ ਤੋਂ ਬਰਸਾਤਾਂ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਇਸ ਸਮੇਂ ਦੌਰਾਨ 4 ਸਰਕਾਰਾਂ ਆਈਆਂ ਤੇ ਗਈਆਂ। ਕਿਸੇ ਤੋਂ ਇਸ ਅੰਡਰਬ੍ਰਿਜ ਦਾ ਹੱਲ ਨਹੀਂ ਨਿਕਲਿਆ। ਬਰਸਾਤ ਦੇ ਮੌਸਮ ਵਿਚ ਪਾਣੀ ਖੜਨ ਨਾਲ ਸੜਕ ਵਿਚ ਡੂੰਘੇ ਡੂੰਘੇ ਖੱਡੇ ਪੈ ਜਾਂਦੇ ਹਨ ਪਰ ਪ੍ਰਸ਼ਾਸਨ ਮੀਂਹ ਦਾ ਪਾਣੀ ਸੁੱਕਣ ਤੋਂ ਬਾਅਦ ਇਨ੍ਹਾਂ ਖੱਡਿਆਂ ਨੂੰ ਭਰਨ ਦਾ ਯਤਨ ਨਹੀਂ ਕਰਦਾ। ਜਿਸ ਕਰਕੇ ਅਗਲੀ ਬਰਸਾਤ ਵੇਲੇ ਪੁਲ ਥੱਲਿਉਂ ਲੰਘਣਾ ਔਖਾ ਹੋ ਜਾਂਦਾ ਹੈ ਤੇ ਉੱਥੇ ਅਕਸਰ ਹਾਦਸੇ ਵੀ ਵਾਪਰਦੇ ਰਹਿੰਦੇ ਆ ਜੋ ਕਿਸੇ ਸਮੇਂ ਵੀ ਰਾਹਗੀਰ ਲਈ ਜਾਣ ਦਾ ਖੌਅ ਬਣ ਸਕਦੇ ਹਨ। ਖੜੇ ਪਾਣੀ ਵਿਚ ਦੋ ਪਹੀਆ ਵਾਹਨ ਚਾਲਕਾਂ ਨੂੰ ਟੋਏ ਦਾ ਅੰਦਾਜਾ ਲਗਾਉਣਾ ਔਖਾ ਹੋ ਜਾਂਦਾ ਹੈ ਜੋ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਹੈ। ਬੀਤੇ ਕੱਲ੍ਹ ਖੱਡੇ ਵਿਚ ਵੱਜਣ ਕਰਕੇ ਇਕ ਆਟੋ ਪਲਟ ਗਿਆ ਜੋ ਔਰਤ ਸਵਾਰੀਆਂ ਨਾਲ ਭਰਿਆ ਹੋਇਆ ਸੀ, ਖ਼ੁਸ਼ਕਿਸਮਤੀ ਨਾਲ ਟੋਏ ਹੋਣ ਕਰਕੇ ਵਾਹਨ ਹੌਲੀ ਰਫ਼ਤਾਰ ਨਾਲ ਚੱਲ ਰਹੇ ਸ ਨ ਜਿਸ ਕਰਕੇ ਆਟੋ ਸਵਾਰ ਸਵਾਰਿਆਂ ਕੁਚਲੇ ਜਾਣ ਤੋਂ ਬਾਲ-ਬਾਲ ਬਚ ਗਈਆਂ। ਬਠਿੰਡਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਅੰਡਰਬ੍ਰਿਜ ’ਚ ਪਏ ਟੋਇਆਂ ਨੂੰ ਭਰਿਆ ਜਾਵੇ ਤੇ ਜਲਦੀ ਹੀ ਬਰਸਾਤਾਂ ਦੇ ਪਾਣੀ ਨੂੰ ਅੰਡਰਬ੍ਰਿਜ ਵਿਚ ਜਾਣ ਤੋਂ ਰੋਕਣ ਲਈ ਫਾਈਬਰ ਪਾਈ ਜਾਵੇ।