11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਠਿੰਡਾ ਦਿਹਾਤੀ ਤੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਸੀਟ ਭਗਵੰਤ ਮਾਨ ਦੀ ਝੋਲੀ ਪਾਵਾਂਗੇ-ਗੋਪਾਲ ਸਿੰਘ ਕੋਟਫੱਤਾ

ਕੋਟਫੱਤਾ, 11 ਅਗਸਤ (ਰਣਜੀਤ ਸਿੰਘ ਬੁੱਟਰ)-ਰਾਖਵੇਂ ਹਲਕਾ ਬਠਿੰਡਾ ਦਿਹਾਤੀ ਤੋਂ ਇਨ੍ਹੀਂ ਦਿਨੀਂ ਪੂਰੀ ਚਰਚਾ ਵਿਚ ਹਨ ਆਮ ਆਦਮੀ ਪਾਰਟੀ ਦੇ ਨਵ-ਨਿਯੁੱਕਤ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਜੋ ਬੜੀ ਜੀਅ ਜਾਨ ਨਾਲ ਹਲਕੇ ਦੇ ਹਰ ਪਿੰਡ ’ਚ ਵੋਟਰਾਂ ਨਾਲ ਬੜੀ ਸ਼ਿੱਦਤ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ 2027 ਵਿਚ ਮੈਦਾਨ ਫਤਿਹ ਕਰਕੇ ਬਠਿੰਡਾ ਦਿਹਾਤੀ ਦੀ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਪਾਈ ਜਾ ਸਕੇ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੀ ਨਹੀਂ ਬਲਕਿ ਹਲਕੇ ਦੇ ਲੋਕਾਂ ਤੇ ਵਿਸ਼ਵਾਸ ਵੀ ਹੈ ਕਿ ਲੋਕ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਣਗੇ ਤੇ ਉਹ ਇਹ ਸੀਟ ਵੱਡੇ ਫ਼ਰਕ ਨਾਲ ਜਿੱਤਣਗੇ।

Ad Position 21
No active advertisement
ਬਠਿੰਡਾ ਦਿਹਾਤੀ ਤੋਂ ਆਪ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਅਤੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ। 12-08-2026
ਕੋਟਫੱਤਾ, 11 ਅਗਸਤ (ਰਣਜੀਤ ਸਿੰਘ ਬੁੱਟਰ)-ਰਾਖਵੇਂ ਹਲਕਾ ਬਠਿੰਡਾ ਦਿਹਾਤੀ ਤੋਂ ਇਨ੍ਹੀਂ ਦਿਨੀਂ ਪੂਰੀ ਚਰਚਾ ਵਿਚ ਹਨ ਆਮ ਆਦਮੀ ਪਾਰਟੀ ਦੇ ਨਵ-ਨਿਯੁੱਕਤ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਜੋ ਬੜੀ ਜੀਅ ਜਾਨ ਨਾਲ ਹਲਕੇ ਦੇ ਹਰ ਪਿੰਡ ’ਚ ਵੋਟਰਾਂ ਨਾਲ ਬੜੀ ਸ਼ਿੱਦਤ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ 2027 ਵਿਚ ਮੈਦਾਨ ਫਤਿਹ ਕਰਕੇ ਬਠਿੰਡਾ ਦਿਹਾਤੀ ਦੀ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਪਾਈ ਜਾ ਸਕੇ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੀ ਨਹੀਂ ਬਲਕਿ ਹਲਕੇ ਦੇ ਲੋਕਾਂ ਤੇ ਵਿਸ਼ਵਾਸ ਵੀ ਹੈ ਕਿ ਲੋਕ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਣਗੇ ਤੇ ਉਹ ਇਹ ਸੀਟ ਵੱਡੇ ਫ਼ਰਕ ਨਾਲ ਜਿੱਤਣਗੇ। ਇਕ ਵੱਖਰੇ ਬਿਆਨ ਵਿਚ ਪੰਜਾਬ ਲੈਂਡਮਾਰਗੇਜ਼ ਬੈਂਕ ਦੇ ਚੇਅਰਮੈਨ ਤੇ ਆਪ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਬੇਦਾਗ ਸ਼ਖ਼ਸੀਅਤ, ਇਮਾਨਦਾਰ ਸੇਵਾ ਮੁਕਤ ਆਈ ਪੀ ਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਦੀ ਮਿਹਨਤ ਦੀ ਬਦੌਲਤ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਹਲਕੇ ਤੋਂ ਹੈਟਰਿਕ ਮਾਰੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਜਿੱਥੇ ਹਲਕੇ ਦੇ ਲੋਕ ਗੋਪਾਲ ਸਿੰਘ ਕੋਟਫੱਤਾ ਦਾ ਸਾਥ ਦੇਣਗੇ, ਉੱਥੇ ਸਾਨੂੰ ਆਪਣਾ ਨਗਰ ਕੋਟਫੱਤਾ ਹਲਕੇ ਦੇ ਵਿਚ ਪੈਣ ਦਾ ਵਾਧੂ ਫ਼ਾਇਦਾ ਵੀ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਟੇਕ ਸਿੰਘ ਚਹਿਲ ਕੋਟਸ਼ਮੀਰ, ਸੰਦੀਪ ਸਿੰਘ ਢਿੱਲੋਂ ਕੋਟਫੱਤਾ, ਕੋਟਸ਼ਮੀਰ ਤੋਂ ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਬੀ ਸੀ ਵਿੰਗ ਦੇ ਬਲਾਕ ਪ੍ਰਧਾਨ ਗੋਰਾ ਸਿੰਘ ਕੱਬੇ, ਪ੍ਰਧਾਨ ਜਰਨੈਲ ਸਿੰਘ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਚਹਿਲ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਗਰੂਪ ਸਿੰਘ ਗਿੱਲ, ਜਲੌਰ ਸਿੰਘ ਗੱਗਾ, ਕੁਲਦੀਪ ਸਿੰਘ ਨੰਦਕਾ, ਸੁਰਜੀਤ ਸਿੰਘ ਰੱਖੜਾ, ਨਰਦੇਵ ਸਿੰਘ ਕਾਲਾ, ਸੁਖਰਾਜ ਸਿੰਘ ਪੀਤਾ, ਜਸਪਾਲ ਸਿੰਘ ਬਿੰਨੇ ਕਾ, ਮਨੀ ਅਲਬੇਲ ਕਾ, ਪ੍ਰਗਟ ਸਿੰਘ ਮੀਨੇਕਾ ਅਤੇ ਹੋਰ ਅਨੇਕਾਂ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰ ਮਜ਼ਦੂਰ ਪਰਿਵਾਰ ਦੇ ਸਿਰ ’ਤੇ ਛੱਤ ਜ਼ਰੂਰੀ ਅਗਲੀ ਖ਼ਬਰ ਹਰਿਦੁਆਰ ਤੋਂ ਗੰਗਾਜਲ ਲੈ ਕੇ ਪਰਤੇ ਕਾਂਵੜੀਆਂ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ
Ad Position 24