12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਨੇ ਮਨਾਇਆ ਰਾਸ਼ਟਰੀ ਲਾਇਬ੍ਰੇਰੀਅਨ ਡੇਅ

ਚਾਉਕੇ, 12 ਅਗਸਤ (ਮਨਜੀਤ ਸਿੰਘ ਘੜੈਲੀ)- ਗ੍ਰਾਮ ਪੰਚਾਇਤ ਬੱਲ੍ਹੋ ਅਤੇ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ ਪਿੰਡ ਦੀ ਯੂਥ ਲਾਇਬ੍ਰੇਰੀ ਵਿਖੇ ਭਾਰਤ ’ਚ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐਸ.

Ad Position 21
No active advertisement
ਪਿੰਡ ਬੱਲ੍ਹੋ ਦੀ ਲਾਇਬਰੇਰੀ ’ਚ ਰਾਸ਼ਟਰੀ ਲਾਇਬ੍ਰੇਰੀਅਨ ਡੇ ਮੌਕੇ ਕੇਕ ਕੱਟਣ ਅਤੇ ਸਨਮਾਨ ਕਰਨ ਸਮੇਂ ਪਤਵੰਤੇ। ਅਜੀਤ ਤਸਵੀਰ 13-08-2026
ਚਾਉਕੇ, 12 ਅਗਸਤ (ਮਨਜੀਤ ਸਿੰਘ ਘੜੈਲੀ)- ਗ੍ਰਾਮ ਪੰਚਾਇਤ ਬੱਲ੍ਹੋ ਅਤੇ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ ਪਿੰਡ ਦੀ ਯੂਥ ਲਾਇਬ੍ਰੇਰੀ ਵਿਖੇ ਭਾਰਤ ’ਚ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐਸ.ਆਰ. ਰੰਗਨਾਥਨ ਦੇ ਜਨਮ ਦਿਨ ਨੂੰ ਸਮਰਪਿਤ ‘ਰਾਸ਼ਟਰੀ ਲਾਇਬ੍ਰੇਰੀਅਨ ਡੇ’ ਬੜੇ ਹੀ ਉਤਸ਼ਾਹ ਤੇ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਕੇਕ ਕੱਟਿਆ ਗਿਆ ਅਤੇ ਲਾਇਬ੍ਰੇਰੀ ’ਚ ਬਹਿਤਰੀਨ ਸੇਵਾਵਾਂ ਨਿਭਾਉਣ ਬਦਲੇ ਲਾਇਬ੍ਰੇਰੀਅਨ ਰਾਜਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਰਪੰਚ ਅਮਰਜੀਤ ਕੌਰ ਨੇ ਡਾ. ਰੰਗਨਾਥਨ ਦੇ ਜੀਵਨ ਅਤੇ ਉਨ੍ਹਾਂ ਵਲੋਂ ਦਿੱਤੇ ‘ਲਾਇਬ੍ਰੇਰੀ ਸਾਇੰਸ ਦੇ 5 ਨਿਯਮਾਂ’ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਸਿਰਫ਼ ਕਿਤਾਬਾਂ ਰੱਖਣ ਦੀ ਜਗ੍ਹਾ ਨਹੀਂ, ਸਗੋਂ ਚੰਗੇ ਵਿਚਾਰਾਂ ਅਤੇ ਇਨਕਲਾਬੀ ਸੋਚ ਦਾ ਕੇਂਦਰ ਹੈ। ਪਿੰਡ ਦੇ ਬੱਚਿਆਂ ਤੇ ਨੌਜਵਾਨਾਂ ਵਿਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਇੱਕ ਉੱਚ ਪੱਧਰੀ ਮੁਹਿੰਮ ਵਿੱਢੀ ਜਾਵੇਗੀ। ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੋਫੀ ਨੇ ਪਿੰਡ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾ ਕੇ ਲਾਇਬ੍ਰੇਰੀ ਨਾਲ ਜੋੜਨ। ਇਸ ਮੌਕੇ ਡਾਕਟਰ ਰਾਘਵ ਸ਼ਰਮਾ, ਮੁੱਖ ਬੁਲਾਰਾ ਭੁਪਿੰਦਰ ਸਿੰਘ ਜਟਾਣਾ, ਕੇਵਲ ਸਿੰਘ, ਕਰਮਜੀਤ ਸਿੰਘ, ਪੰਚ ਹਾਕਮ ਸਿੰਘ, ਪੰਚ ਜਗਸੀਰ ਸਿੰਘ, ਪੰਚ ਰਾਜਵੀਰ ਕੌਰ ਅਤੇ ਪੰਚ ਹਰਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜਾ 2026: ਡੀ.ਜੀ.ਪੀ. ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ’ਚ ਸੁਰੱਖਿਆ ਸੰਬੰਧੀ ਤਿਆਰੀਆਂ... ਅਗਲੀ ਖ਼ਬਰ ਵਾਈ.ਐਸ. ਸਕੂਲ ਵਿਖੇ ਵਿਦਿਆਰਥੀਆਂ ਲਈ ‘ਯੁਵਾ ਕਲਾਕਾਰ ਮੁਕਾਬਲੇ’ ਕਰਵਾਏ
Ad Position 24