14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਯੁਵਕ ਭਲਾਈ ਕਲੱਬ ਮਲੂਕਾ ਵਲੋਂ ਸਰਕਾਰੀ ਸਕੂਲ ਨੂੰ ਏ.ਸੀ. ਤੇ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਦਾਨ

ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)- ਯੁਵਕ ਭਲਾਈ ਕਲੱਬ ਮਲੂਕਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਖ਼ੁਰਦ ਦੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਇਕ ਏਅਰ ਕੰਡੀਸ਼ਨਰ (ਏ. ਸੀ.)

Ad Position 21
No active advertisement
ਅਜੀਤ ਡੈਸਕ 14-08-2026
ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)- ਯੁਵਕ ਭਲਾਈ ਕਲੱਬ ਮਲੂਕਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਖ਼ੁਰਦ ਦੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਇਕ ਏਅਰ ਕੰਡੀਸ਼ਨਰ (ਏ.ਸੀ.) ਅਤੇ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਸੁਖਦੇਵ ਸਿੰਘ, ਸਮੂਹ ਸਕੂਲ ਸਟਾਫ਼ ਅਤੇ ਐਸ.ਐਮ.ਸੀ. ਕਮੇਟੀ ਵਲੋਂ ਯੁਵਕ ਭਲਾਈ ਕਲੱਬ ਮਲੂਕਾ ਦੇ ਸ਼ਲਾਘਾਯੋਗ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਕੂਲ ਮੁਖੀ ਨੇ ਕਿਹਾ ਕਿ ਕਲੱਬ ਦਾ ਇਹ ਉਪਰਾਲਾ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਅਤੇ ਸਮਾਜ ਸੇਵਾ ਦੀ ਇਕ ਚੰਗੀ ਮਿਸਾਲ ਹੈ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਯੁਵਕ ਭਲਾਈ ਕਲੱਬ ਮਲੂਕਾ ਵਲੋਂ ਸਮਾਜ ਅਤੇ ਸਿੱਖਿਆ ਦੇ ਖੇਤਰ ਵਿਚ ਅਜਿਹੇ ਲੋਕ-ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਕਲੱਬ ਦੇ ਸਰਪ੍ਰਸਤ ਸੁਖਜਿੰਦਰ ਸਿੰਘ ਬਬਲਾ, ਹਰਪ੍ਰੀਤ ਗੋਲਡੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਢਿੱਲੋਂ, ਹਰਵਿੰਦਰ ਸਿੰਘ ਰਾਜਾ, ਗੁਰਪਿੰਦਰ ਭਿੰਦਾ, ਲਖਵੀਰ ਭਰੀ, ਮੱਖਣ ਸਿੰਘ, ਬਲਕਰਨ ਜਵੰਦਾ, ਪਿੰਦੂ, ਰਾਜੂ ਸ਼ਰਮਾ, ਜਗਤਾਰ ਭਰੀ, ਜਸਵਿੰਦਰ ਸਿੰਘ, ਚਮਕੌਰ ਸਿੰਘ, ਇਕਬਾਲ ਢਿੱਲੋਂ ਅਤੇ ਬੂਟਾ ਸਿੰਘ ਦਾ ਸਕੂਲ ਵਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕੰਵਰਜੀਤ ਸਿੰਘ ਬੰਟੀ ਨੂੰ ਪੀ.ਏ.ਸੀ. ਮੈਂਬਰ ਅਤੇ ਸੁਖਪ੍ਰੀਤ ਸਿੰਘ ਸੁੱਖੀ ਨੂੰ ਜਨਰਲ ਸਕੱਤਰ ਚੁਣੇ ਜਾਣ ’ਤੇ ਸਵਾਗਤ ਅਗਲੀ ਖ਼ਬਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਿਉਣ ਦੇ ਗੇਟ ਅੱਗੇ ਕਿਸਾਨਾਂ ਨੇ ਲਗਾਇਆ ਧਰਨਾ ਮਾਮਲਾ ਪਿੰਡ ਦੀ ਦਾਣਾ ਮੰਡੀ ’ ਚ ਬੱ...
Ad Position 24