ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਬਾਲਿਆਂਵਾਲੀ ਵਿਖੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨ
ਬਾਲਿਆਂਵਾਲੀ, 13 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਦੀ ਧਾਰਮਿਕ ਸੰਸਥਾ ਸ੍ਰੀ ਜਗਦੇਵਾ ਕੀਰਤਨ ਮੰਡਲ ਵਲੋਂ 33ਵੀਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਸਜਾਈ ਗਈ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਪ ਦੇ ਸੀਨੀਅਰ ਆਗੂ ਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਸ਼ਾਮਿਲ ਹੋਏ।
ਮੁੱਖ ਮਹਿਮਾਨ ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਸਨਮਾਨ ਕਰਦੇ ਹੋਏ ਮੰਡਲ ਦੇ ਆਗੂ ਤੇ ਮੈਂਬਰ। ਤਸਵੀਰ: ਮਤਵਾਲਾ
14-08-2026