14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਦਿਹਾਂਤ ’ਤੇ ਮੇਜਰ ਕਬੱਡੀ ਲੀਗ ਫੈਡਰੇਸ਼ਨ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਅਚਾਨਕ ਦਿਹਾਂਤ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮੇਜਰ ਕਬੱਡੀ ਲੀਗ ਫੈਡਰੇਸ਼ਨ ਨੇ ਗੁਰਜੀਤ ਦੇ ਦਿਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 14-08-2026
ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਅਚਾਨਕ ਦਿਹਾਂਤ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮੇਜਰ ਕਬੱਡੀ ਲੀਗ ਫੈਡਰੇਸ਼ਨ ਨੇ ਗੁਰਜੀਤ ਦੇ ਦਿਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੇਜਰ ਕਬੱਡੀ ਲੀਗ ਫੈਡਰੇਸ਼ਨ ਵਲੋਂ ਪ੍ਰਧਾਨ ਰੁਪਿੰਦਰ ਕੌਰ ਸੰਧੂ, ਅਨੂ ਸ਼ਰਮਾ ਕੁੱਬੇ, ਹਾਕਮ ਸਿੰਘ ਟੋਨਾ ਬਾਰੇਵਾਲਾ, ਟੋਨੀ ਸੰਧੂ, ਗੁਰਪਾਲ ਪਾਲਾ ਮੌਲੀ, ਅੰਗਰੇਜ਼ ਸੰਧੂ, ਸੱਜਣ ਰਮਦਾਸ, ਅੰਤਰਰਾਸ਼ਟਰੀ ਕੁਮੈਂਟੇਟਰ ਅਮਨਾ ਲੋਪੋ ਨੇ ਕਿਹਾ ਕਿ ਗੁਰਜੀਤ ਤੂਤ ਇਕ ਮਿਹਨਤੀ ਅਤੇ ਕਬੱਡੀ ਪ੍ਰਤੀ ਸਮਰਪਿਤ ਖਿਡਾਰੀ ਸੀ। ਉਸ ਨੇ ਆਪਣੀ ਜਾਨਦਾਰ ਖੇਡ ਰਾਹੀਂ ਕਬੱਡੀ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾਈ। ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਅਜਿਹੇ ਖਿਡਾਰੀ ਦਾ ਇਸ ਤਰ੍ਹਾਂ ਤੁਰ ਜਾਣਾ ਕਬੱਡੀ ਖੇਡ ਲਈ ਵੱਡਾ ਘਾਟਾ ਹੈ। ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਗੁਰਜੀਤ ਤੂਤ ਦੇ ਕਬੱਡੀ ਮੈਦਾਨ ਵਿਚ ਕੀਤੇ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੁਰਜੀਤ ਤੂਤ ਨੇ ਆਪਣੀ ਖੇਡ ਨਾਲ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਨਵੀਂ ਪੀੜ੍ਹੀ ਦੇ ਖਿਡਾਰੀਆਂ ਨੂੰ ਵੀ ਕਬੱਡੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਫੈਡਰੇਸ਼ਨ ਦੇ ਨੁਮਾਇੰਦੇ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਗਤ ਮੰਗੀ, ਬੰਟੀ ਟਿੱਬਾ, ਸੋਹਣ ਰੁੜਕੀ, ਬਿੰਦੂ ਫਰਾਲਾ, ਇੰਦਰਪਾਲ ਬਾਜਵਾ, ਗੋਨੀ ਰੁੜਕਾ, ਰਾਜਾ ਢੁੱਡੀਕੇ, ਪ੍ਰੀਤਮ ਸਮਸਪੁਰ, ਸੁੱਖਾ ਭੰਡਾਲ, ਖੁਸ਼ੀ ਦੁੱਗਾ, ਨੰਨੀ ਗੋਪਾਲਪੁਰ, ਮਨਜੀਤ ਖੋਖਰ ਫ਼ੌਜੀਆਂ, ਬਾਊ ਔਲਖ, ਜੱਗਾ ਜੰਡੀਆਂ, ਮੰਨਾ ਨਕੋਦਰ, ਜੰਡ ਕੋਹਾਲਾ, ਗੌਰਵ ਚੀਮਾ , ਨੇਕ ਮਾਲੂਪੁਰ, ਕਾਕਾ ਕਲੇਰ, ਤਾਰੀ ਕਾਲੋਕੇ, ਸੁਲਤਾਨ ਸਮਸਪੁਰ, ਮਨਜੋਤ ਮਾਛੀਵਾੜਾ, ਮੱਖਣ ਮੱਖੀ ਕਲਾਂ, ਸੀਰਾ ਪਿੱਥੋ, ਯੋਧਾ ਸੁਰਖਪੁਰ, ਸੰਜੀਵ ਪ Ç ੰਡਤ, ਅੰਮ੍ਰਿਤ ਔਲਖ, ਬਿੱਲਾ ਜੌਹਲ, ਹੈਪੀ ਕੁਠਾਲਾ, ਤਾਰ ਲੰਡੇ, ਗੁਰੀ ਮਹਿਦੂਦਾ, ਭੀਮ ਮਾਣੂਕੇ, ਕਾਲਾ ਭਾਊ ਅਟਾਰੀ, ਗਰੀਤਾ ਤੁੰਗਵਾਲੀ ਆਦਿ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਕਬੱਡੀ ਦੇ ਵੱਡੇ ਮੱਲ ਗੁਰਜੀਤ ਦਾ ਇਸ ਤਰ੍ਹਾਂ ਤੁਰ ਜਾਣ ਕਾਫ਼ੀ ਅਕਹਿ ਅਤੇ ਅਸਹਿ ਹੈ। ਇਸ ਦੁੱਖ ਦੀ ਘੜੀ ਵਿਚ ਸਮੁੱਚਾ ਕਬੱਡੀ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਬਲਕਾਰ ਸਿੰਘ ਬਰਾੜ ਵਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਅਗਲੀ ਖ਼ਬਰ ਸਮਾਰੋਹ ਦੌਰਾਨ ਗਿੱਧੇ ਦੀ ਪੇਸ਼ਕਾਰੀ ਕਰਦੀਆਂ ਹੋਈਆਂ ਵਿਦਿਆਰਥਣਾਂ। ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸੱਭਿਆਚਾਰਕ ਸਮਾਰੋਹ ‘...
Ad Position 24