18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

- ਮਾਮਲਾ ਟਾਵਰ ਲਗਾਉਣ ਦੇ ਵਿਰੋਧ ਦਾ- ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਮੁਕੱਦਮਾ ਰੱਦ ਕਰਵਾਉਣ ਲਈ ਸੰਘਰਸ਼ ਵਿੱਢਣ ਦੀ ਚੇਤਾਵਨੀ ਸਿਆਸੀ ਰੰਜਿਸ਼ ਤਹਿਤ ਝੂਠਾ ਕੇਸ ਦਰਜ ਕਰਵਾਇਆ - ਗੋਲਡੀ / ਮਾਨ

ਬਠਿੰਡਾ, 17 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਪਰਸਰਾਮ ਨਗਰ ’ਚ ਸੱਤਾਧਾਰੀ ਧਿਰ ਦੇ ਕੌਂਸਲਰ ਵਲੋਂ ਆਪਣੀ ਜਗ੍ਹਾ ’ਚ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਆਗੂ ਸਮੇਤ ਇਕ ਦਰਜਨ ਤੋਂ ਵੱਧ ਲੋਕਾਂ ’ਤੇ ਮੁਕੱਦਮਾ ਕਰਵਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਥਾਨਕ ਲੀਡਰਸ਼ਿਪ ਆਪਣੇ ਆਗੂ ਅਤੇ ਸਬੰਧਿਤ ਲੋਕਾਂ ਦੇ ਹੱਕ ’ਚ ਆ ਖੜੀ ਹੈ, ਜਿਸ ਨੇ ਇਹ ਮੁਕੱਦਮਾ ਰੱਦ ਨਾ ਕਰਨ ’ਤੇ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ।

Ad Position 21
No active advertisement
ਅਕਾਲੀ ਆਗੂ ਸੁਸ਼ੀਲ ਕੁਮਾਰ ਗੋਲਡੀ ਤੇ ਗੁਰਸੇਵਕ ਮਾਨ ਮਾਮਲੇ ਬਾਰੇ ਦੱਸਦੇ ਹੋਏ। ਤਸਵੀਰ : ਲਵਲੀ 18-08-2026
ਬਠਿੰਡਾ, 17 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਪਰਸਰਾਮ ਨਗਰ ’ਚ ਸੱਤਾਧਾਰੀ ਧਿਰ ਦੇ ਕੌਂਸਲਰ ਵਲੋਂ ਆਪਣੀ ਜਗ੍ਹਾ ’ਚ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਆਗੂ ਸਮੇਤ ਇਕ ਦਰਜਨ ਤੋਂ ਵੱਧ ਲੋਕਾਂ ’ਤੇ ਮੁਕੱਦਮਾ ਕਰਵਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਥਾਨਕ ਲੀਡਰਸ਼ਿਪ ਆਪਣੇ ਆਗੂ ਅਤੇ ਸਬੰਧਿਤ ਲੋਕਾਂ ਦੇ ਹੱਕ ’ਚ ਆ ਖੜੀ ਹੈ, ਜਿਸ ਨੇ ਇਹ ਮੁਕੱਦਮਾ ਰੱਦ ਨਾ ਕਰਨ ’ਤੇ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਇਸ ਮਸਲੇ ’ਤੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ ਨੇ ਦੱਸਿਆ ਕਿ ਸਥਾਨਕ ਪਰਸਰਾਮ ਨਗਰ ਦੇ ਵਾਰਡ ਨੰਬਰ 48 ’ਚ ਸੱਤਾਧਾਰੀ ਧਿਰ ਦੇ ਕੌਂਸਲਰ ਦੀ ਰਿਹਾਇਸ਼ ਹੈ, ਜਿਸ ਵਲੋਂ ਇੱਥੇ ਆਪਣੀ ਖਾਲੀ ਜਗ੍ਹਾ ਵਿਚ ਮੋਬਾਈਲ ਟਾਵਰ ਲਗਵਾਇਆ ਜਾ ਰਿਹਾ ਹੈ ਤੇ ਸਥਾਨਕ ਲੋਕ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਇਸ ਵਾਰਡ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਕਰਨ ਰਾਹੀ ਤੱਕ ਪਹੁੰਚ ਕੀਤੀ, ਜਿੰਨ੍ਹਾਂ ਨੇ ਲੋਕਾਂ ਨਾਲ ਜਾ ਕੇ ਟਾਵਰ ਵਾਲੀ ਜਗ੍ਹਾ ਦੇਖੀ ਤੇ ਲੋਕਾਂ ਦੀ ਮੰਗ ਅਨੁਸਾਰ ਇਹ ਟਾਵਰ ਨਾ ਲਗਾਉਣ ਦੀ ਗੱਲ ਆਖੀ ਪਰ ਇਸ ਤੋਂ ਖ਼ਫ਼ਾ ਹੋ ਕੇ ਕੌਂਸਲਰ ਨੇ ਇਸ ਗੱਲਬਾਤ ਨੂੰ ਲੜਾਈ-ਝਗੜੇ ਦੀ ਗਲਤ ਰੰਗਤ ਦਿੰਦਿਆਂ ਆਪਣੇ ਸਿਆਸੀ ਪ੍ਰਭਾਵ ਤਹਿਤ ਕਰਨ ਰਾਹੀ ਅਤੇ ਕੁਝ ਔਰਤਾਂ ਸਮੇਤ ਕਰੀਬ 15 ਜਣਿਆਂ ’ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ, ਜੋ ਸ਼ਰੇਆਮ ਧੱਕੇਸ਼ਾਹੀ ਹੈ। ਗੋਲਡੀ ਨੇ ਕਿਹਾ ਕਿ ਟਾਵਰ ਦੀਆਂ ਮਾਰੂ ਕਿਰਨਾਂ ਵਾਤਾਵਰਣ ਅਤੇ ਮਨੁੱਖ ਲਈ ਘਾਤਕ ਹਨ, ਜਿਨ੍ਹਾਂ ਦੇ ਡਰ ਨਾਲ ਸਥਾਨਕ ਲੋਕ ਟਾਵਰ ਲਗਾਉਣ ਦਾ ਵਿਰੋਧ ਕਰ ਰਹੇ ਹਨ ਪਰ ਕੌਂਸਲਰ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਟਾਵਰ ਲਗਵਾਉਣ ਲਈ ਬਜ਼ਿਦ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਇਹ ਮੁਕੱਦਮਾ ਰੱਦ ਤੇ ਟਾਵਰ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਵਿੱਢੇਗਾ। ਇਸ ਮੌਕੇ ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ ਗੰਜ਼ੂ, ਜ਼ਿਲ੍ਹਾ ਪੈੱ੍ਰਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਮੋਹਨਜੀਤ ਪੁਰੀ, ਕੁਲਦੀਪ ਨੰਬਰਦਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਦੋ ਰੋਜ਼ਾ ਕਲਮ ਛੋੜ ਹੜਤਾਲ, ਦਫ਼ਤਰੀ ਕੰਮਕਾਰ ਠੱਪ ਅਗਲੀ ਖ਼ਬਰ ਪਿੰਡ ਫੁੱਲੋ ਮਿੱਠੀ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ad Position 24