21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ, 10 ਮੈਂਬਰ ਐਲਾਨੇ ਗਏ ਜੇਤੂ

ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਸਹਿਕਾਰੀ ਸੁਸਾਇਟੀ ‘ਦੀ ਦਮਦਮਾ ਸਾਹਿਬ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ’ ਦੀ ਚੋਣ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜੀ ਗਈ ਜਿਸਦੇ ਸ਼ਾਮ ਸਮੇਂ ਐਲਾਨੇ ਨਤੀਜੇ ਮਿਲੇ ਜੁਲੇ ਰਹੇ। ਉੱਧਰ ਮੈਂਬਰਾਂ ਦੇ ਜੇਤੂ ਐਲਾਨੇ ਜਾਣ ਤੋਂ ਬਾਅਦ ਹੁਣ ਪ੍ਰਧਾਨਗੀ ਲਈ ਜੋੜ ਤੋੜ ਸ਼ੁਰੂ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

Ad Position 21
No active advertisement
ਅਜੀਤ ਡੈਸਕ 22-08-2026
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਸਹਿਕਾਰੀ ਸੁਸਾਇਟੀ ‘ਦੀ ਦਮਦਮਾ ਸਾਹਿਬ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ’ ਦੀ ਚੋਣ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜੀ ਗਈ ਜਿਸਦੇ ਸ਼ਾਮ ਸਮੇਂ ਐਲਾਨੇ ਨਤੀਜੇ ਮਿਲੇ ਜੁਲੇ ਰਹੇ। ਉੱਧਰ ਮੈਂਬਰਾਂ ਦੇ ਜੇਤੂ ਐਲਾਨੇ ਜਾਣ ਤੋਂ ਬਾਅਦ ਹੁਣ ਪ੍ਰਧਾਨਗੀ ਲਈ ਜੋੜ ਤੋੜ ਸ਼ੁਰੂ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਦੱਸਣਯੋਗ ਹੈਕਿ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੇ ਕੁੱਲ 11 ਮੈਂਬਰਾਂ ‘ਚੋਂ ਤਲਵੰਡੀ ਸਾਬੋ ਨਗਰ ‘ਚੋਂ 9, ਗੁਰੂਸਰ ਜਗਾ ਪਿੰਡ ਤੋਂ ਇਕ ਅਤੇ ਫਤਹਿਗੜ੍ਹ ਨੌ ਆਬਾਦ ਪਿੰਡ ਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ। ਫਤਹਿਗੜ੍ਹ ਨੌ ਆਬਾਦ ਦਾ ਮੈਂਬਰ ਕੁਲਦੀਪ ਸਿੰਘ ਪਹਿਲਾਂ ਹੀ ਸਰਬਸੰਮਤੀ ਨਾਲ ਚੁਣਿਆ ਜਾ ਚੁੱਕਾ ਸੀ ਜਿਸ ਉਪਰੰਤ ਬਾਕੀ ਦੇ 10 ਮੈਂਬਰਾਂ ਦੀ ਚੋਣ ਲਈ ਕੁੱਲ 15 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ ਸਨ।19 ਅਗਸਤ ਨੂੰ ਨਾਮਜ਼ਦਗੀਆਂ ਦਾਖਿਲ ਕਰਨ ਵਾਲੇ ਦਿਨ ਬਣੇ ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਅੱਜ ਸਮੁੱਚੇ ਸੁਸਾਇਟੀ ਕੰਪਲੈਕਸ ਨੂੰ ਪੁਲਿਸ ਛਾਉਣੀ ‘ਚ ਬਦਲ ਦਿੱਤਾ ਗਿਆ ਸੀ। ਅੱਜ ਸਵੇਰ ਤੋਂ ਦੁਪਹਿਰ ਡੇਢ ਵਜੇ ਤੱਕ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਤੇ ਸ਼ਾਮ ਸਮੇਂ ਚੋਣ ਅਧਿਕਾਰੀ ਮਨਜਿੰਦਰ ਸਿੰਘ ਵਲੋਂ ਐਲਾਨੇ ਨਤੀਜਿਆਂ ਮੁਤਾਬਿਕ ਗੁਰਜੰਟ ਸਿੰਘ, ਜਸਵੰਤ ਸਿੰਘ, ਸੰਦੀਪ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਨੱਥਾ ਸਿੰਘ, ਬਿੰਦਰ ਕੌਰ, ਰਣਜੀਤ ਕੌਰ ਸਾਰੇ ਮੈਂਬਰ ਤਲਵੰਡੀ ਸਾਬੋ, ਲਖਵੀਰ ਸਿੰਘ ਮੈਂਬਰ ਗੁਰੂਸਰ ਜਗਾ ਜੇਤੂ ਐਲਾਨ ਦਿੱਤੇ ਗਏ। ਉਮੀਦਵਾਰਾਂ ਦੇ ਐਲਾਨ ਮੌਕੇ ਹਾਜ਼ਰ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਜੇਤੂਆਂ ਤੇ ਆਪੋ ਆਪਣੇ ਦਾਅਵੇ ਠੋਕਦਿਆਂ ਆਸ ਪ੍ਰਗਟਾਈ ਕਿ ਪ੍ਰਧਾਨ ਉਨ੍ਹਾਂ ਦੀ ਧਿਰ ਦਾ ਹੀ ਬਣੇਗਾ। ਇਸ ਮੌਕੇ ਹਾਜ਼ਰ ਸੱਤਾਧਿਰ ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ ਗਿੱਲ, ਨਗਰ ਦੇ ਮੁਹਤਬਰ ਆਗੂ ਸੁਖਬੀਰ ਸਿੰਘ ਚੱਠਾ, ਕਾਂਗਰਸ ਦੇ ਹਰਬੰਸ ਸਿੰਘ ਤੇ ਅਕਾਲੀ ਦਲ (ਬ) ਦੇ ਰਣਜੀਤ ਸਿੰਘ ਮਲਕਾਣਾ ਤੇ ਸੰਦੀਪ ਸਿੰਘ, ਬਸਪਾ ਦੇ ਮਾ.ਜਗਦੀਪ ਸਿੰਘ ਗੋਗੀ ਨੇ ਕਿਹਾ ਕਿ ਇਹ ਭਾਈਚਾਰੇ ਦੀ ਚੋਣ ਸੀ ਅਤੇ ਜੇਤੂ ਸਾਰੇ ਹੀ ਮੈਂਬਰ ਸੁਸਾਇਟੀ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਅਧਿਆਪਕ ਨਾਹਰ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਘੋੜਾ ਟਰਾਲੇ ਹੇਠ ਆਉਣ ਨਾਲ ਮੋਟਰ-ਸਾਈਕਲ ਚਾਲਕ ਨੌਜਵਾਨ ਦੀ ਮੌਤ
Ad Position 24