ਸੱਜਣ ਕੁਮਾਰ ਲਈ ਦੀਪੇਂਦਰ ਹੁੱਡਾ ਵਲੋਂ ਦਿੱਤੇ ਬਿਆਨ ’ਤੇ ਪੰਜਾਬ ਦੇ ਕਾਂਗਰਸੀ ਚੁੱਪ ਕਿਉਂ-ਰਵੀਪ੍ਰੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਅਗਸਤ (ਰਣਜੀਤ ਸਿੰਘ ਰਾਜੂ)- ਨਵੰਬਰ 1984 ਚ ਦਿੱਲੀ ਚ ਸਿੱਖਾਂ ਦੇ ਕਤਲੇਆਮ ’ਚ ਸ਼ਮੂਲੀਅਤ ਨੂੰ ਲੈ ਕੇ ਸਜ਼ਾ ਭੁਗਤ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਬੀਤੇ ਦਿਨ ਤਿਹਾੜ ਜੇਲ੍ਹ ’ਚ ਹੋਈ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਲੋਂ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਣ ਤੇ ਪੰਜਾਬ ਦੇ ਕਾਂਗਰਸੀ ਚੁੱਪ ਕਿਉਂ ਹਨ। ਉਕਤ ਸਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਤਲਵੰਡੀ ਸਾਬੋ, 22 ਅਗਸਤ (ਰਣਜੀਤ ਸਿੰਘ ਰਾਜੂ)- ਨਵੰਬਰ 1984 ਚ ਦਿੱਲੀ ਚ ਸਿੱਖਾਂ ਦੇ ਕਤਲੇਆਮ ’ਚ ਸ਼ਮੂਲੀਅਤ ਨੂੰ ਲੈ ਕੇ ਸਜ਼ਾ ਭੁਗਤ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਬੀਤੇ ਦਿਨ ਤਿਹਾੜ ਜੇਲ੍ਹ ’ਚ ਹੋਈ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਲੋਂ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਣ ਤੇ ਪੰਜਾਬ ਦੇ ਕਾਂਗਰਸੀ ਚੁੱਪ ਕਿਉਂ ਹਨ। ਉਕਤ ਸਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸੱਜਣ ਕੁਮਾਰ ਬਾਰੇ ਦੀਪੇਂਦਰ ਹੁੱਡਾ ਵਲੋਂ ਦਿੱਤੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਚੁੱਪੀ ਇਕ ਤਰ੍ਹਾਂ ਨਾਲ ਹੁੱਡਾ ਦੇ ਬਿਆਨ ਪ੍ਰਤੀ ਸਹਿਮਤੀ ਨੂੰ ਹੀ ਦਰਸਾਉਂਦੀ ਹੈ ਕਿਉਂਕਿ ਅਗਰ ਕਾਂਗਰਸੀਆਂ ਨੂੰ ਸਿੱਖ ਕਤਲੇਆਮ ਦੀ ਭੋਰਾ ਭਰ ਵੀ ਪੀੜ ਹੁੰਦੀ ਤਾਂ ਉਹ ਹੁਣ ਤੱਕ ਇਸ ਬਿਆਨ ਦੀ ਨਿਖੇਧੀ ਕਰ ਚੁੱਕੇ ਹੁੰਦੇ। ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਆਗੂਆਂ ਨੇ ਵੋਟਾਂ ਤਾਂ ਬਹੁਗਿਣਤੀ ਸਿੱਖਾਂ ਤੋਂ ਲੈਣੀਆਂ ਹਨ ਪ੍ਰੰਤੂ ਚੁੱਪੀ ਧਾਰ ਕੇ ਖ਼ੁਸ਼ ਉਹ ਕਾਂਗਰਸ ਆਲਾਕਮਾਨ ਨੂੰ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਹੁੱਡਾ ਦੇ ਬਿਆਨ ਦੇ ਖ਼ਿਲਾਫ਼ ਬੋਲੇ ਤਾਂ ਆਲਾਕਮਾਨ ਉਨ੍ਹਾਂ ਦੇ ਪਰ ਕੁਤਰ ਸਕਦੀ ਹੈ ਇਸ ਲਈ ਉਨ੍ਹਾਂ ਨੇ ਸਿੱਖਾਂ ਦੇ ਕਾਤਿਲ ਦੀ ਪ੍ਰਸ਼ੰਸਾ ਕਰਨ ਵਾਲੇ ਦੀਪੇਂਦਰ ਹੁੱਡਾ ਦੇ ਬਿਆਨ ਤੇ ਚੁੱਪੀ ਧਾਰਣ ‘ਚ ਹੀ ਭਲਾਈ ਸਮਝ ਲਈ ਹੈ ਤੇ ਉੱਧਰ ਹੁੱਡਾ ਦੇ ਬਿਆਨ ਨਾਲ ਇਹ ਵੀ ਸਮਝ ਆ ਗਈ ਹੈ ਕਿ ਅਦਾਲਤਾਂ ਭਾਵੇਂ ਸੱਜਣ ਕੁਮਾਰ ਵਰਗਿਆਂ ਨੂੰ ਸਿੱਖਾਂ ਦੀਆਂ ਕਾਤਿਲ ਮੰਨਦੀਆਂ ਹੋਣ ਪਰ ਹੁੱਡਾ ਵਰਗੇ ਕਾਂਗਰਸੀ ਅਜੇ ਵੀ ਉਨ੍ਹਾਂ ਨੂੰ ਕਾਂਗਰਸ ਦੇ ਹੀਰੋ ਮੰਨਦੇ ਹਨ ਇਸ ਸਬੰਧੀ ਸਿੱਖਾਂ ਨੂੰ ਸੋਚਣ ਦੀ ਲੋੜ ਹੈ।