ਗੋਲਡਨ ਡੇਜ਼ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ ਗਿੱਧਾ ਤੇ ਭੰਗੜਾ ਪੰਜਾਬ ਦੀ ਸ਼ਾਨ - ਪ੍ਰਿੰਸੀਪਲ
ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)-ਗੋਲਡਨ ਡੇਜ਼ ਪਬਲਿਕ ਸਕੂਲ ਗੁਰਥੜੀ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਪ
ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਟਾਫ। ਤਸਵੀਰ: ਸਿੰਗਲਾ
23-08-2026
ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)-ਗੋਲਡਨ ਡੇਜ਼ ਪਬਲਿਕ ਸਕੂਲ ਗੁਰਥੜੀ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦਾ ਆਗਾਜ਼ ਰਨਮੀਤ ਕੌਰ ਅਤੇ ਕਰੁਣਾ ਵਲੋਂ ਤੀਆਂ ਦੇ ਸੱਭਿਆਚਾਰਕ ਮਹੱਤਵ ਅਤੇ ਇਸ ਦੇ ਪਿਛੋਕੜ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਕੇ ਕੀਤਾ ਗਿਆ। ਉਪਰੰਤ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਡਾਂਸ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਸਮਾਗਮ ਨੂੰ ਚਾਰ ਚੰਨ੍ਹ ਲਾ ਦਿੱਤੇ। ਵਿਦਿਆਰਥੀਆਂ ਨੇ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰਕ ਰੰਗਾਂ ਰਾਹੀਂ ਪੰਜਾਬੀ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਰਾਹੁਲ ਮਹਿਤਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਜਾਣੂ ਕਰਵਾਉਂਦੀਆਂ ਹਨ, ਉੱਥੇ ਇਹ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਅਜਿਹੇ ਸਮਾਗਮਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗਿੱਧਾ ਤੇ ਭੰਗੜਾ ਪੰਜਾਬ ਦੀ ਸ਼ਾਨ ਹਨ, ਇਸ ਦੇ ਆਯੋਜਨ ਤੋਂ ਬਿਨ੍ਹਾਂ ਸੱਭਿਆਚਾਰਕ ਪ੍ਰੋਗਰਾਮ ਨੂੰ ਅਧੂਰਾ ਮੰਨਿਆ ਜਾਂਦਾ ਹੈ। ਪ੍ਰੋਗਰਾਮ ਦੇ ਅੰਤ ਵਿਚ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਾਹੁਲ ਮਹਿਤਾ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਹੁਲ ਮਹਿਤਾ, ਕੈਂਪਸ ਇੰਚਾਰਜ ਜਗਵਿੰਦਰ ਸਿੰਘ, ਸੈਂਟ ਜ਼ੇਵੀਅਰ ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ, ਸਕੂਲ ਸਟਾਫ਼ ਦੇ ਗਗਨਦੀਪ ਕੌਰ, ਆਸ਼ੂ ਰਾਣੀ, ਸਰਬਜੀਤ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਲਖਵੀਰ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਕੋਮਲਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਰਮਨਪ੍ਰੀਤ ਕੌਰ, ਸੁਖਮਨਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਹਾਜ਼ਰ ਸਨ।