ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਵਿਖੇ ਤੀਆਂ ਤੀਜ ਦੀਆਂ ਪ੍ਰੋਗਰਾਮ ਵਿਚ ਜੇਤੂ ਵਿਦਿਆਰਥਣਾਂ।
ਸੰਤ ਫਤਿਹ ਸਿੰਘ ਕਾਨਵੈਂਟ ਸਕੂਲ, ਮੌੜ ਮੰਡੀ ਵਿਖੇ ਤੀਆਂ ਤੀਜ ਦੀਆਂ ਦਾ ਸ਼ਾਨਦਾਰ ਸਮਾਗਮ
ਮੌੜ ਮੰਡੀ, 22 ਅਗਸਤ (ਗੁਰਜੀਤ ਸਿੰਘ ਕਮਾਲੂ)- ਸੰਤ ਫਤਿਹ ਸਿੰਘ ਕਾਨਵੈਂਟ ਸਕੂਲ, ਮੌੜ ਮੰਡੀ ਵਿਖੇ ਤੀਆਂ ਤੀਜ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੇ ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ।
ਮੌੜ ਮੰਡੀ, 22 ਅਗਸਤ (ਗੁਰਜੀਤ ਸਿੰਘ ਕਮਾਲੂ)- ਸੰਤ ਫਤਿਹ ਸਿੰਘ ਕਾਨਵੈਂਟ ਸਕੂਲ, ਮੌੜ ਮੰਡੀ ਵਿਖੇ ਤੀਆਂ ਤੀਜ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੇ ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ। ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਨੇ ਗਿੱਧਾ, ਪੰਜਾਬੀ ਲੋਕ-ਗੀਤ, ਬੋਲੀਆਂ ਅਤੇ ਰਵਾਇਤੀ ਪਹਿਰਾਵੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕੀਤੀ। ਸਕੂਲ ਦਾ ਮਾਹੌਲ ਪੰਜਾਬੀ ਵਿਰਸੇ ਅਤੇ ਖ਼ੁਸ਼ੀਆਂ ਨਾਲ ਰੰਗਿਆ ਨਜ਼ਰ ਆਇਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਕਰਵਾਏ ਗਏ ‘ਮਿਸ ਤੀਜ’ ਮੁਕਾਬਲੇ ਵਿਚ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ, ਵਾਈਸ ਚੇਅਰਮੈਨ ਸ੍ਰੀ ਹਰੀਸ਼ ਗਰਗ ਅਤੇ ਡਾਇਰੈਕਟਰ/ਪ੍ਰਿੰਸੀਪਲ ਸ੍ਰੀ ਅਮਰੀਕ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।