ਰੋਟਰੀ ਕਲੱਬ ਗੋਨਿਆਣਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ
ਗੋਨਿਆਣਾ, 12 ਅਕਤੂਬਰ (ਲਛਮਣ ਦਾਸ ਗਰਗ)-ਰੋਟਰੀ ਕਲੱਬ ਗੋਨਿਆਣਾ ਵਲੋਂ ਸਥਾਨਕ ਪੰਚਾਇਤੀ ਧਰਮਸਾਲਾ ਵਿਖੇ ਮੁਫ਼ਤ ਅੱਖਾਂ ਦਾ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਰਾਕੇਸ਼ ਕੁਮਾਰ ਰੋਮਾਂ ਪ੍ਰਧਾਨ ਨਗਰ ਕੌਂਸ਼ਲ ਗੋਨਿਆਣਾ ਅਤੇ ਆਈ.
ਗੋਨਿਆਣਾ, 12 ਅਕਤੂਬਰ (ਲਛਮਣ ਦਾਸ ਗਰਗ)-ਰੋਟਰੀ ਕਲੱਬ ਗੋਨਿਆਣਾ ਵਲੋਂ ਸਥਾਨਕ ਪੰਚਾਇਤੀ ਧਰਮਸਾਲਾ ਵਿਖੇ ਮੁਫ਼ਤ ਅੱਖਾਂ ਦਾ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਰਾਕੇਸ਼ ਕੁਮਾਰ ਰੋਮਾਂ ਪ੍ਰਧਾਨ ਨਗਰ ਕੌਂਸ਼ਲ ਗੋਨਿਆਣਾ ਅਤੇ ਆਈ.ਪੀ.ਡੀ.ਜੀ ਭੂਪੈਸ ਮਹਿਤਾ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਉੱਕਤ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਕੇ ਉਨ੍ਹਾਂ ਵਿਚੋਂ ਇੱਕ ਦਰਜਨ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਦਾ ਨਿਰਣਾ ਲਿਆ ਗਿਆ। ਬਠਿੰਡਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਗਗਨਦੀਪ ਸਿੰਗਲਾ, ਸੈਕਟਰੀ ਸੰਜੇ ਗਰਗ, ਖ਼ਜ਼ਾਨਚੀ ਅੰਕੁਰ ਗੋਇਲ, ਪਾੱਜੈਕਟ ਚੇਅਰਮੈਨ ਸਤੀਸ਼ ਸਿੰਗਲਾ, ਵਿਨੋਦ ਕੁਮਾਰ ਮਿੱਤਲ, ਰਮੇਸ਼ ਗੋਇਲ, ਕ੍ਰਿਸ਼ਨ ਬਾਂਸਲ, ਸ਼ੰਬੋਧ ਕੁਮਾਰ ਆਦਿ ਮੈਂਬਰਜ਼, ਵਿਪਨ ਚੀਕੂ, ਜਲੰਧਰ ਸਿੰਘ ਆਦਿ ਹਾਜ਼ਰ ਸਨ।