12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਫੁਲਕਾਰੀ ਕਲਾ ਨੂੰ ‘ਫੁਲਕਾਰੀ ਆਫ਼ ਪੰਜਾਬ ਕੋਆਪ੍ਰੇਟਿਵ ਸੁਸਾਇਟੀ’ ਨੇ ਦਿੱਤੀ ਨਵੀਂ ਪਛਾਣ

ਰਾਮਾਂ ਮੰਡੀ, 12 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿਚ ਐੱਚ. ਐਮ.

Ad Position 21
No active advertisement
ਪੰਜਾਬ ਦੀ ਰਵਾਇਤੀ ਫੁਲਕਾਰੀ ਕਲਾ ਦੀ ਪ੍ਰਦਰਸ਼ਨੀ ਦੌਰਾਨ। ਅਜੀਤ ਤਸਵੀਰ 13-10-2026
ਰਾਮਾਂ ਮੰਡੀ, 12 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿਚ ਐੱਚ.ਐਮ.ਈ.ਐਲ.ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ਸਹਿਯੋਗ ਨਾਲ ‘ਫੁਲਕਾਰੀ ਆਫ਼ ਪੰਜਾਬ ਕੋਆਪਰੇਟਿਵ ਸੁਸਾਇਟੀ ਲਿਮਟਿਡ, ਬਠਿੰਡਾ’ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ । ਇਹ ਪਹਿਲ ਪੰਜਾਬ ਦੀ ਰਵਾਇਤੀ ਫੁਲਕਾਰੀ ਕਢਾਈ ਕਲਾ ਨੂੰ ਨਵੀਂ ਪਛਾਣ ਦੇਣ ਦੇ ਨਾਲ-ਨਾਲ ਪੇਂਡੂ ਮਹਿਲਾਵਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਟਿਕਾਊ ਮੌਕੇ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਸਹਿਕਾਰੀ ਸਭਾ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਇਕ ਅਹਿਮ ਪ੍ਰਾਪਤੀ ਵਜੋਂ ਪਿੰਡ ਲਾਲੇਆਣਾ ਦੀ ਸੋਨੀ ਕੌਰ ਅਤੇ ਪਿੰਡ ਮਾਹੀਨੰਗਲ ਦੀ ਸੁਖਪ੍ਰੀਤ ਕੌਰ ਨੇ ਐੱਚ.ਐੱਮ.ਈ.ਐੱਲ. ਦੇ ਸਹਿਯੋਗ ਨਾਲ ਅਕਤੂਬਰ 2026 ਨੂੰ ਬੈਂਗਲੁਰੂ ਵਿਖੇ ਆਯੋਜਿਤ ‘ਅਪੈਰਲ ਸੋਰਸ ਵੀਕ’ ਵਿਚ ਭਾਗ ਲਿਆ। ਰਜਿਸਟ੍ਰੇਸ਼ਨ ਤੋਂ ਬਾਅਦ ਇਹ ਸਹਿਕਾਰੀ ਸਭਾ ਦੀ ਪਹਿਲੀ ਪ੍ਰਦਰਸ਼ਨੀ ਸੀ, ਜਿਸ ਦੌਰਾਨ ਬਠਿੰਡਾ ਦੀਆਂ ਪਿੰਡਾਂ ਦੀਆਂ ਮਹਿਲਾਵਾਂ ਵਲੋਂ ਤਿਆਰ ਕੀਤੀ ਗਈ ਰਵਾਇਤੀ ਫੁਲਕਾਰੀ ਕਲਾ ਦੇ ਰੰਗ ਕੌਮੀ ਪੱਧਰ ਦੇ ਮੰਚ ‘ਤੇ ਬਿਖਰੇ। ਇਸ ਮੌਕੇ ਮਹਿਲਾ ਕਾਰੀਗਰਾਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ, ਸੰਭਾਵੀ ਖ਼ਰੀਦਦਾਰਾਂ ਨਾਲ ਸੰਪਰਕ ਬਣਾਉਣ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦਾ ਮੌਕਾ ਮਿਲਿਆ। ਸਹਿਕਾਰੀ ਸਭਾ ਨੇ ਆਪਣੀ ਸਥਾਪਨਾ ਦੇ ਸ਼ੁਰੂਆਤੀ ਦੌਰ ਵਿਚ ਹੀ ਉਤਸ਼ਾਹਜਨਕ ਨਤੀਜੇ ਹਾਸਲ ਕੀਤੇ ਹਨ। ਰਜਿਸਟ੍ਰੇਸ਼ਨ ਦੇ ਲਗਭਗ ਦੋ ਮਹੀਨਿਆਂ ਦੇ ਅੰਦਰ ਸਭਾ ਨੇ ਪ੍ਰਦਰਸ਼ਨੀਆਂ ਦੌਰਾਨ ਹੋਈ ਵਿਕਰੀ ਅਤੇ ਪੱਕੇ ਹੋਏ ਆਰਡਰਾਂ ਸਮੇਤ ਮਹਿਲਾਵਾਂ ਲਈ ਆਮਦਨ ਦਾ ਸਾਧਨ ਬਣ ਰਹੀ ਹੈ। ਐਚ.ਐਮ.ਈ.ਐਲ. ਦੇ ਸੀ ਐਸ ਆਰ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ਤਹਿਤ ਹੁਣ ਤੱਕ 300 ਤੋਂ ਵੱਧ ਪੇਂਡੂ ਮਹਿਲਾਵਾਂ ਨੂੰ ਫੁਲਕਾਰੀ ਕਢਾਈ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਦਾ ਉਦੇਸ਼ ਪੰਜਾਬ ਦੀ ਵਿਰਾਸਤੀ ਕਲਾ ਨੂੰ ਸੰਭਾਲਣ ਦੇ ਨਾਲ-ਨਾਲ ਮਹਿਲਾਵਾਂ ਦੇ ਹੁਨਰ ਨੂੰ ਆਮਦਨ, ਸਵੈ-ਰੋਜ਼ਗਾਰ ਅਤੇ ਉੱਦਮਤਾ ਦੇ ਮੌਕਿਆਂ ਵਿਚ ਬਦਲਣਾ ਹੈ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਡੀ. ਕਾਲਜ ਦੀਆਂ ਬੀ.ਐੱਡ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਅਗਲੀ ਖ਼ਬਰ ਚਰਨਜੀਤ ਕੌਰ ਨੇ ਕਰਾਟੇ ਮੁਕਾਬਲਿਆਂ ’ਚ ਜਿੱਤਿਆ ਕਾਂਸੀ ਦਾ ਤਗਮਾ
Ad Position 24