24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

‘ਆਪ ਸਰਕਾਰ’ ਨੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਸੇਵਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ-ਚੇਅਰਮੈਨ ਮਾਨ

ਭਗਤਾ ਭਾਈਕਾ , 24 ਅਗਸਤ ( ਸੁਖਪਾਲ ਸਿੰਘ ਸੋਨੀ )- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਅਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਉਦਮ ਸਦਕਾ ਕੱਲ੍ਹ ਪੰਜਾਬ ਸਰਕਾਰ ਵਲੋਂ ਸਥਾਨਕ ਮਾਰਕਿਟ ਕਮੇਟੀ ਦੇ ਨਵ - ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਚੋਣ ਨੂੰ ਲੈ ਕੇ ਹਲਕੇ ਦੇ ਟਕਸਾਲੀ ਆਪ ਸਮਰਥਕਾਂ ਵਲੋਂ ਲਗਾਤਾਰ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ । ਬੀਤੀ ਸ਼ਾਮ ਸਥਾਨਿਕ ਸ਼ਹਿਰ ਵਿਖੇ ਪਹੁੰਚਣ ਸਮੇਂ ਆਪ ਸਮੱਰਥਕਾਂ ਵਲੋਂ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਦਾ ਨਿੱਘਾ ਸਵਾਗਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 25-08-2026
ਭਗਤਾ ਭਾਈਕਾ , 24 ਅਗਸਤ ( ਸੁਖਪਾਲ ਸਿੰਘ ਸੋਨੀ )- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਅਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਉਦਮ ਸਦਕਾ ਕੱਲ੍ਹ ਪੰਜਾਬ ਸਰਕਾਰ ਵਲੋਂ ਸਥਾਨਕ ਮਾਰਕਿਟ ਕਮੇਟੀ ਦੇ ਨਵ - ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਚੋਣ ਨੂੰ ਲੈ ਕੇ ਹਲਕੇ ਦੇ ਟਕਸਾਲੀ ਆਪ ਸਮਰਥਕਾਂ ਵਲੋਂ ਲਗਾਤਾਰ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ । ਬੀਤੀ ਸ਼ਾਮ ਸਥਾਨਿਕ ਸ਼ਹਿਰ ਵਿਖੇ ਪਹੁੰਚਣ ਸਮੇਂ ਆਪ ਸਮੱਰਥਕਾਂ ਵਲੋਂ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਸਮੇਂ ਸਮਰਥਕਾਂ ਵਲੋਂ ਚੇਅਰਮੈਨ ਮਾਨ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਅਸਮਾਨ ਵਿਚ ਪਟਾਕੇਬਾਜ਼ੀ ਕੀਤੀ । ਹਲਕੇ ਅੰਦਰ ਜਿਥੇ ਚੇਅਰਮੈਨ ਮਾਨ ਦੇ ਸਮੱਰਥਕਾਂ ਦੇ ਚੇਹਰਿਆਂ ਉਪਰ ਜੋਸ਼ ਅਤੇ ਰੋਣਕ ਦਿਖਾਈ ਦੇ ਰਹੀ ਸੀ , ਉਥੇ ਹੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਸਮਰਥਕਾਂ ਦੇ ਚੇਹਰਿਆਂ ’ ਤੇ ਉਦਾਸੀ ਛਾਈ ਹੋਈ ਨਜ਼ਰ ਆਈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਮਾਨ ਚੇਅਰਮੈਨ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਪੂਰੇ ਕੀਤੇ ਗਏ ਹਨ । ਉਨ੍ਹਾਂ ਜਲਾਲ ਦੀ ਨਿਯੁਕਤੀ ਤੇ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਅੰਦਰ ਨਿਵੇਕਲੀ ਖੁਸ਼ੀ ਦਾ ਮਹੌਲ ਹੈ । ਇਸ ਸਮੇਂ ਜਗਸੀਰ ਸਿੰਘ ਪੰਨੂੰ ਪ੍ਰਧਾਨ , ਰਾਜਵਿੰਦਰ ਸਿੰਘ ਪ੍ਰਧਾਨ ਬਲਾਕ ਭਗਤਾ , ਸੁਖਚੈਨ ਚੰਦ ਮੁੰਦਰੀ , ਰੁਪਿੰਦਰ ਸਿੰਘ ਕੋਠਾ , ਗੁਰਸੇਵਕ ਸਿੰਘ ਬਰਾੜ ਸਰਪੰਚ ਕੋਇਰ ਸਿੰਘ ਵਾਲਾ , ਬੂਟਾ ਸਿੰਘ ਢਿੱਲੋਂ , ਦਰਸਨ ਸਿੰਘ ਸੋਹੀ , ਗੋਪੀ ਰਾਮੂੰਵਾਲਾ , ਰਣਧੀਰ ਸਿੰਘ ਧੀਰਾ , ਕੁਲਦੀਪ ਸਿੰਘ ਕੋਇਰ ਸਿੰਘ ਵਾਲਾ , ਮਨੀ ਬਰਾੜ , ਭੋਲਾ ਸਿੰਗਲਾ , ਮਿਠੁਨ ਭਗਤਾ , ਸੁਰਿੰਦਰ ਭੁੱਟੋ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਦਾ ਚੌਥਾ ਪੜਾਅ ਹੋਇਆ ਸ਼ੁਰੂ, ਖਿਡਾਰੀਆਂ ਨੇ ਦਿਖਾਇਆ ਦਮਖਮ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ... ਅਗਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀ ਗ੍ਰਿਫ਼ਤਾਰ
Ad Position 24