ਜ਼ਿਲ੍ਹਾ ਸਕੂਲ ਖੇਡਾਂ ਦਾ ਚੌਥਾ ਪੜਾਅ ਹੋਇਆ ਸ਼ੁਰੂ, ਖਿਡਾਰੀਆਂ ਨੇ ਦਿਖਾਇਆ ਦਮਖਮ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ - ਜਸਵੀਰ ਸਿੰਘ ਗਿੱਲ
ਬਠਿੰਡਾ, 24 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਪੜਾਅ ਦਾ ਆਗਾਜ਼ ਹੋਇਆ, ਜਿਸ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਤਿੰਨ ਰੋਜ਼ਾ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕਰਵਾਈ ਅਤੇ ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਾਲੋਨੀ ਵਿਖੇ ਪਹੁੰਚ ਕੇ ਖੋ-ਖੋ ਤੇ ਵਾਲੀਬਾਲ ਦੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਬਠਿੰਡਾ, 24 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਪੜਾਅ ਦਾ ਆਗਾਜ਼ ਹੋਇਆ, ਜਿਸ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਤਿੰਨ ਰੋਜ਼ਾ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕਰਵਾਈ ਅਤੇ ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਾਲੋਨੀ ਵਿਖੇ ਪਹੁੰਚ ਕੇ ਖੋ-ਖੋ ਤੇ ਵਾਲੀਬਾਲ ਦੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਅਤੇ ਸਮਾਜਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡ ਮੈਦਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮੇਂ ਦੀ ਕਦਰ, ਟੀਮ ਭਾਵਨਾ ਅਤੇ ਹਾਰ ਤੋਂ ਸਿੱਖ ਕੇ ਮੁੜ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਦੌਰਾਨ ਵਾਲੀਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਗੋਨਿਆਣਾ ਜ਼ੋਨ ਨੇ ਬਠਿੰਡਾ-1 ਜ਼ੋਨ ਨੂੰ 25-13, 25-15 ਨਾਲ ਹਰਾਇਆ। ਮੰਡੀ ਕਲਾਂ ਜ਼ੋਨ ਨੇ ਭਗਤਾ ਜ਼ੋਨ ਨੂੰ 2 5-17, 25-19 ਨਾਲ ਅਤੇ ਬਠਿੰਡਾ-2 ਜ਼ੋਨ ਨੇ ਮੰਡੀ ਕਲਾਂ ਜ਼ੋਨ ਨੂੰ 25-24, 25-21 ਨਾਲ ਮਾਤ ਦਿੱਤੀ। ਅੰਡਰ-14 ਲੜਕੀਆਂ ਵਿਚ ਗੋਨਿਆਣਾ ਜ਼ੋਨ ਨੇ ਮੰਡੀ ਕਲਾਂ ਜ਼ੋਨ ਨੂੰ 25-21, 25-17 ਨਾਲ, ਜਦਕਿ ਭਗਤਾ ਜ਼ੋਨ ਨੇ ਬਠਿੰਡਾ-2 ਜ਼ੋਨ ਨੂੰ 25-12, 25-13 ਨਾਲ ਹਰਾਇਆ। ਖੋ-ਖੋ ਲੜਕਿਆਂ ਦੇ ਮੁਕਾਬਲਿਆਂ ਵਿਚ ਗੋਨਿਆਣਾ ਨੇ ਮੌੜ ਮੰਡੀ ਅਤੇ ਬਠਿੰਡਾ-2 ਨੇ ਮੰਡੀ ਕਲਾਂ ਨੂੰ ਹਰਾਇਆ। ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿਚ ਬਠਿੰਡਾ-1 ਨੇ ਭੁੱਚੋ ਮੰਡੀ, ਗੋਨਿਆਣਾ ਨੇ ਮੰਡੀ ਕਲਾਂ, ਬਠਿੰਡਾ-2 ਨੇ ਤਲਵੰਡੀ ਸਾਬੋ ਨੂੰ ਹਰਾਇਆ। ਇਸ ਮੌਕੇ ਲੈਕ. ਫਿਜ਼ੀਕਲ ਜਗਦੀਸ਼ ਕੁਮਾਰ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਕਨਵੀਨਰ ਕੇਵਲ ਸਿੰਘ, ਜਸਵੀਰ ਕੌਰ, ਮਨਦੀਪ ਸਿੰਘ ਪੀ.ਟੀ.ਆਈ., ਸੁਖਜਿੰਦਰਪਾਲ ਕੌਰ ਸੁੱਖੀ, ਨਵਦੀਪ ਕੌਰ, ਰਹਿੰਦਰ ਸਿੰਘ ਪੂਹਲਾ, ਰੇਸ਼ਮ ਸਿੰਘ, ਨਿਰਮਲ ਸਿੰਘ ਪੂਹਲੀ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਿੰਦਰਜੀਤ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।