ਮਰੇ ਹੋਏ ਅਵਾਰਾ ਢੱਠੇ ਨੂੰ ਚੁੱਕਣ ਲਈ ਕੋਈ ਵਿਭਾਗ ਤਿਆਰ ਨਹੀਂ, ਮੰਡੀ ਵਾਸੀਆਂ ਵਿਚ ਭਾਰੀ ਰੋਸ
ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਰਾਮਾਂ ਮੰਡੀ ਦੀ ਬਾਂਗ ਵਾਲੀ ਕਲੋਨੀ ਦੀ ਇਕ ਗਲੀ ਵਿਚ ਇਕ ਅਵਾਰਾ ਢੱਠਾ ਮਰਿਆ ਪਿਆ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਮਰੇ ਹੋਏ ਢੱਠੇ ਨੂੰ ਚੁੱਕਣ ਲਈ ਕੋਈ ਵੀ ਵਿਭਾਗ ਜਾਂ ਸੰਸਥਾ ਤਿਆਰ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਰਾਮਾਂ ਮੰਡੀ ਦੀ ਬਾਂਗ ਵਾਲੀ ਕਲੋਨੀ ਦੀ ਇਕ ਗਲੀ ਵਿਚ ਇਕ ਅਵਾਰਾ ਢੱਠਾ ਮਰਿਆ ਪਿਆ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਮਰੇ ਹੋਏ ਢੱਠੇ ਨੂੰ ਚੁੱਕਣ ਲਈ ਕੋਈ ਵੀ ਵਿਭਾਗ ਜਾਂ ਸੰਸਥਾ ਤਿਆਰ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਊਸ਼ਾਲਾ ਦੇ ਪ੍ਰਬੰਧਕਾਂ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਵੀ ਮਰੇ ਹੋਏ ਢੱਠੇ ਨੂੰ ਤੁਰੰਤ ਚੁੱਕਣ ਦੀ ਬੇਨਤੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਕਿਹਾ ਕਿ ਗਲੀਆਂ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਪਹਿਲਾਂ ਹੀ ਬਣੀ ਹੋਈ ਹੈ ਅਤੇ ਹੁਣ ਮਰੇ ਹੋਏ ਪਸ਼ੂ ਨੂੰ ਚੁੱਕਣ ਵਾਲਾ ਵੀ ਕੋਈ ਨਹੀਂ ਹੈ। ਮੰਡੀ ਵਾਸੀਆਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਤੋਂ ਗਊ ਸੈਸ ਵਸੂਲਿਆ ਜਾ ਰਿਹਾ ਹੈ ਤਾਂ ਫਿਰ ਇਸ ਸੈਸ ਦਾ ਲਾਭ ਲੋਕਾਂ ਨੂੰ ਕਿੱਥੇ ਮਿਲ ਰਿਹਾ ਹੈ? ਉਨ੍ਹਾਂ ਕਿਹਾ ਕਿ ਜੇਕਰ ਮਰੇ ਹੋਏ ਗਊਵੰਸ਼ ਨੂੰ ਵੀ ਚੁੱਕਣ ਲਈ ਲੋਕਾਂ ਨੂੰ ਵਾਰ-ਵਾਰ ਬੇਨਤੀਆਂ ਕਰਨੀਆਂ ਪੈਣ ਤਾਂ ਇਸਨੂੰ ਕਿਸ ਤਰ੍ਹਾਂ ਦਾ ‘ਬਦਲਾਅ’ ਕਿਹਾ ਜਾ ਸਕਦਾ ਹੈ। ਮੰਡੀ ਵਾਸੀਆਂ ਨੇ ਸਰਕਾਰ, ਨਗਰ ਕੌਂਸਲ ਅਤੇ ਗਊਸ਼ਾਲਾ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਮਰੇ ਹੋਏ ਢੱਠੇ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਭਵਿੱਖ ਵਿਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੱਕੀ ਵਿਵਸਥਾ ਕੀਤੀ ਜਾਵੇ।