26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕਟਾਰ ਸਿੰਘ ਵਾਲਾ ’ਚ ਸੋਲਰ ਸਟਰੀਟ ਲਾਈਟਾਂ ਲੱਗਣ ਨਾਲ ਲੋਕਾਂ ਨੂੰ ਹਨੇਰੇ ਤੋਂ ਮਿਲੀ ਰਾਹਤ

ਕੋਟਫੱਤਾ, 25 ਅਗਸਤ (ਰਣਜੀਤ ਸਿੰਘ ਬੁੱਟਰ): ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਚੱਲਦਿਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਦੇ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੇ ਯਤਨਾਂ ਸਦਕਾ ਕਟਾਰ ਸਿੰਘ ਵਾਲਾ ਦੀਆਂ ਗਲੀਆਂ ਅਤੇ ਮੁੱਖ ਰਸਤਿਆਂ ਨੂੰ ਰਾਤ ਸਮੇਂ ਰੌਸ਼ਨ ਕਰਨ ਲਈ ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ। ਪਿੰਡ ਦੀ ਸਰਪੰਚ ਵੀਰਪਾਲ ਕੌਰ ਵਲੋਂ ਕੀਤੇ ਗਏ ਯਤਨਾਂ ਸਦਕਾ ਲਾਈਆਂ ਗਈਆਂ ਇਹਨਾਂ ਸਟਰੀਟ ਲਾਈਟਾਂ ਦੇ ਲੱਗਣ ਨਾਲ ਰਾਤ ਸਮੇਂ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਪਿੰਡ ਦੀਆਂ ਗਲੀਆਂ ਵਿਚ ਰੌਸ਼ਨੀ ਦੀ ਸਮੱਸਿਆ ਦੂਰ ਹੋਵੇਗੀ।

Ad Position 21
No active advertisement
ਅਜੀਤ ਡੈਸਕ 26-08-2026
ਕੋਟਫੱਤਾ, 25 ਅਗਸਤ (ਰਣਜੀਤ ਸਿੰਘ ਬੁੱਟਰ): ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਚੱਲਦਿਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਦੇ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੇ ਯਤਨਾਂ ਸਦਕਾ ਕਟਾਰ ਸਿੰਘ ਵਾਲਾ ਦੀਆਂ ਗਲੀਆਂ ਅਤੇ ਮੁੱਖ ਰਸਤਿਆਂ ਨੂੰ ਰਾਤ ਸਮੇਂ ਰੌਸ਼ਨ ਕਰਨ ਲਈ ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ। ਪਿੰਡ ਦੀ ਸਰਪੰਚ ਵੀਰਪਾਲ ਕੌਰ ਵਲੋਂ ਕੀਤੇ ਗਏ ਯਤਨਾਂ ਸਦਕਾ ਲਾਈਆਂ ਗਈਆਂ ਇਹਨਾਂ ਸਟਰੀਟ ਲਾਈਟਾਂ ਦੇ ਲੱਗਣ ਨਾਲ ਰਾਤ ਸਮੇਂ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਪਿੰਡ ਦੀਆਂ ਗਲੀਆਂ ਵਿਚ ਰੌਸ਼ਨੀ ਦੀ ਸਮੱਸਿਆ ਦੂਰ ਹੋਵੇਗੀ। ਪਿੰਡ ਦੇ ਸਮਾਜ ਸੇਵੀ ਤੇ ਪੱਤਰਕਾਰ ਜਸਵੀਰ ਸਿੰਘ ਕਸਵ ਵਲੋਂ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਵਾਰ-ਵਾਰ ਕੀਤੀ ਜਾ ਰਹੀ ਸੀ। ਅੱਜ ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਲਰ ਲਾਈਟਾਂ ਆਰਥਿਕ ਪੱਖੋਂ ਪਿੰਡ ਲਈ ਕਾਫੀ ਲਾਭਦਾਇਕ ਹਨ ਕਿਉਂਕਿ ਇਨ੍ਹਾਂ ਨਾਲ ਬਿਜਲੀ ਦੀ ਭਰਪੂਰ ਬੱਚਤ ਵਿੱਚ ਹੁੰਦੀ ਹੈ। ਪਿੰਡ ਦੇ ਲੋਕਾਂ ਵਲੋਂ ਵਿਕਾਸ ਨਾਲ ਜੁੜੇ ਅਜਿਹੇ ਹੋਰ ਕੰਮ ਵੀ ਜਾਰੀ ਰੱਖਣ ਦੀ ਮੰਗ ਕੀਤੀ। ਪਿੰਡ ਵਾਸੀਆਂ ਅਜਿਹੇ ਨੇਕ ਕਾਰਜ ਲਈ ਪੰਜਾਬ ਸਰਕਾਰ ਖ਼ਾਸਕਰ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦਾ ਧੰਨਵਾਦ ਕੀਤਾ। ਇਸ ਮੌਕੇ ਦੇਸ਼ ਰਾਜ ਪੰਚ, ਰਾਮ ਕੁਮਾਰ ਸ਼ਰਮਾ, ਪੱਪੀ ਸਿੰਘ, ਗੁਰਜੰਟ ਸਿੰਘ ਪੰਚ, ਮਧੂਬਾਲਾ ਪੰਚ, ਗਗਨਦੀਪ ਸਿੰਘ ਪੰਚ, ਦਰਸ਼ਨਾਂ ਕੌਰ ਪੰਚ, ਕੋਮਲ ਪੰਚ, ਬਿੱਟੂ ਰਾਮ ਪੰਚ ਤੇ ਗੁਰਬੀਰ ਸਿੰਘ ਸਿੱਧੂ ਯੂਥ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੇਰਾ ਹਲਕਾ ਮੇਰਾ ਪਰਿਵਾਰ ਤਹਿਤ, ਹਲਕਾ ਵਿਧਾਇਕਾ ਨੇ ਮੁਟਿਆਰਾਂ ਨਾਲ ਮਿਲ ਕੇ ਮਨਾਇਆ ਤੀਜ ਦਾ ਤਿਉਹਾਰ ਅਗਲੀ ਖ਼ਬਰ ਭੁੱਚੋ ਕੈਂਚੀਆਂ ਰੋਡ ਦਾ ਨਿਰਮਾਣ ਕਾਰਜ ਸ਼ੁਰੂ, ਹਲਕਾ ਵਿਧਾਇਕ ਨੇ ਲਿਆ ਜਾਇਜ਼ਾ
Ad Position 24