ਲੋਕਾਂ ਦਾ ਪਿਆਰ ਅਤੇ ਸਤਿਕਾਰ ਹੀ ਮੈਨੂੰ ਥੱਕਣ ਨਹੀਂ ਦਿੰਦਾ-ਚੇਅਰਮੈਨ ਮਾਨ ਪਿੰਡ ਰਾਮੂੰਵਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਦਾ ਵੱਡਾ ਇਕੱਠ
ਭਗਤਾ ਭਾਈਕਾ, 25 ਅਗਸਤ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਪਿੰਡ ਰਾਮੂਵਾਲਾ ਵਿਖੇ ‘ਪੰਜਾਬ ਦਾ ਇੱਕੋ ਨਾਅਰਾ ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਕਰਵਾਈ ਗਈ ਲੋਕ ਮਿਲਣੀ ਨੇ ਪਿੰਡ ਵਾਸੀ, ਪਾਰਟੀ ਵਰਕਰ ਅਤੇ ਸਮਰਥਕ ਵੱਡੀ ਤਦਾਦ ਵਿਚ ਪਹੁੰਚਣ ਕਰਕੇ ਵਿਸ਼ਾਲ ਜਨ ਸਭਾ ਦਾ ਰੂਪ ਧਾਰ ਲਿਆ। ਇਕੱਠ ਦੌਰਾਨ ਚੇਅਰਮੈਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਭਗਤਾ ਭਾਈਕਾ, 25 ਅਗਸਤ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਪਿੰਡ ਰਾਮੂਵਾਲਾ ਵਿਖੇ ‘ਪੰਜਾਬ ਦਾ ਇੱਕੋ ਨਾਅਰਾ ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਕਰਵਾਈ ਗਈ ਲੋਕ ਮਿਲਣੀ ਨੇ ਪਿੰਡ ਵਾਸੀ, ਪਾਰਟੀ ਵਰਕਰ ਅਤੇ ਸਮਰਥਕ ਵੱਡੀ ਤਦਾਦ ਵਿਚ ਪਹੁੰਚਣ ਕਰਕੇ ਵਿਸ਼ਾਲ ਜਨ ਸਭਾ ਦਾ ਰੂਪ ਧਾਰ ਲਿਆ। ਇਕੱਠ ਦੌਰਾਨ ਚੇਅਰਮੈਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਮੇਰੇ ਲਈ ਸਿਰਫ਼ ਸਿਆਸੀ ਹਲਕਾ ਨਹੀਂ, ਇਹ ਮੇਰਾ ਪਰਿਵਾਰ ਹੈ। ਹਲਕੇ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹੀ ਮੈਨੂੰ ਥੱਕਣ ਨਹੀਂ ਦਿੰਦਾ, ਮੈਨੂੰ ਅੱਕਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ, ਖੇਤੀਬਾੜੀ ਅਤੇ ਲੋਕ ਭਲਾਈ ਦੇ ਖੇਤਰ ਵਿਚ ਕਈ ਅਹਿਮ ਕੰਮ ਕੀਤੇ ਹਨ। ਪੰਜਾਬ ਦੇ ਨੌਜਵਾਨਾਂ ਨੂੰ 75 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ, 600 ਯੂਨਿਟ ਮੁਫ਼ਤ ਬਿਜਲੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ, ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਤੇਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਵਰਗੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਅਜਿਹੇ ਕੰਮ ਵੀ ਕੀਤੇ ਹਨ, ਜਿਨ੍ਹਾਂ ਦਾ ਚੋਣਾਂ ਤੋਂ ਪਹਿਲਾਂ ਕੋਈ ਵਾਅਦਾ ਜਾਂ ਗਾਰੰਟੀ ਨਹੀਂ ਦਿੱਤੀ ਗਈ ਸੀ। ਚੇਅਰਮੈਨ ਮਾਨ ਨੇ ਕਿਹਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਦੇ ਆਧਾਰ ’ਤੇ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਯੂਥ ਆਗੂ ਗੁਰਪ੍ਰੀਤ ਗੋਪੀ ਰਾਮੂੰਵਾਲਾ ਸਮੇਤ ਗ੍ਰਾਮ ਪੰਚਾਇਤ, ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।