ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ ‘ਬਾਬਾ ਘਸੀਟੇ ਦੀ ਨਾਟਕ ਮੰਡਲੀ’ ਦਾ ਮੰਚਨ
ਬਠਿੰਡਾ, 25 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਵਲੋਂ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਪੰਜਾਬੀ ਨਾਟਕ ‘ਬਾਬਾ ਘਸੀਟੇ ਦੀ ਨਾਟਕ ਮੰਡਲੀ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਪ੍ਰਸਿੱਧ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਵਲੋਂ ਵਿਲੀਅਮ ਸ਼ੇਕਸਪੀਅਰ ਦੇ ਪ੍ਰਸਿੱਧ ਨਾਟਕ ’ਏ ਮਿਡਸਮਰ ਨਾਈਟਸ ਡਰੀਮ’ ਦਾ ਪੰਜਾਬੀ ਰੂਪਾਂਤਰ ਹੈ।
ਪ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ ‘ ਬਾਬਾ ਘਸੀਟੇ ਦੀ ਨਾਟਕ ਮੰਡਲੀ ’ ਦਾ ਮੰਚਨ ਕਰਦੇ ਕਲਾਕਾਰ । ਤਸਵੀਰ : ਲਵਲੀ
26-08-2026
ਬਠਿੰਡਾ, 25 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਵਲੋਂ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਪੰਜਾਬੀ ਨਾਟਕ ‘ਬਾਬਾ ਘਸੀਟੇ ਦੀ ਨਾਟਕ ਮੰਡਲੀ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਪ੍ਰਸਿੱਧ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਵਲੋਂ ਵਿਲੀਅਮ ਸ਼ੇਕਸਪੀਅਰ ਦੇ ਪ੍ਰਸਿੱਧ ਨਾਟਕ ’ਏ ਮਿਡਸਮਰ ਨਾਈਟਸ ਡਰੀਮ’ ਦਾ ਪੰਜਾਬੀ ਰੂਪਾਂਤਰ ਹੈ। ਨਾਟਕ ਵਿਚ ਪਿਆਰ, ਭਰਮ, ਜਾਦੂ ਅਤੇ ਗਲਤ ਪਛਾਣ ਦੀ ਕਹਾਣੀ ਨੂੰ ਪੰਜਾਬੀ ਲੋਕ ਨਾਟ-ਪਰੰਪਰਾ, ਹਾਸ-ਰਸ, ਸੰਗੀਤ ਅਤੇ ਰਵਾਇਤੀ ਨਾਟਕ ਮੰਡਲੀ ਦੀ ਜੀਵੰਤ ਸ਼ੈਲੀ ਨਾਲ ਪੇਸ਼ ਕੀਤਾ ਗਿਆ। ਕਲਾਕਾਰਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਅਤੇ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਨਾਟਕ ਨਾਲ ਜੋੜੇ ਰੱਖਿਆ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਕਲਾਕਾਰਾਂ ਅਤੇ ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਨੂੰ ਸਫਲ ਪੇਸ਼ਕਾਰੀ ਲਈ ਵਧਾਈ ਦਿੱਤੀ। ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰ ਫੈਕਲਟੀ ਦੀ ਡੀਨ ਪ੍ਰੋ. ਸ਼ਾਹਿਲਾ ਜ਼ਫ਼ਰ ਨੇ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਦੇ ਮੁਖੀ ਡਾ: ਰਿਸ਼ਪਾਲ ਸਿੰਘ ਵਿਰਕ ਨੇ ਕਿਹਾ ਕਿ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਰੰਗਮੰਚ ਦੀ ਵਿਹਾਰਕ ਪ੍ਰਕਿਰਿਆ, ਅਦਾਕਾਰੀ, ਮੰਚ-ਸਜਾਵਟ, ਨਿਰਦੇਸ਼ਨ ਅਤੇ ਪੇਸ਼ਕਾਰੀ ਦਾ ਸਿੱਧਾ ਅਨੁਭਵ ਪ੍ਰਦਾਨ ਕਰਨਾ ਹੈ। ਨਾਟਕ ਦੀ ਮੰਚ-ਸਜਾਵਟ ਅਤੇ ਨਿਰਦੇਸ਼ਨ ਡਾ. ਅਦੀਸ਼ ਕੁਮਾਰ ਵਰਮਾ ਵਲੋਂ ਕੀਤਾ ਗਿਆ। ਨਾਟਕ ਵਿਚ ਰਹੱਸ, ਜਾਦੂ, ਬ ਦਲਾਅ ਅਤੇ ਹਾਸ-ਰਸ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਖ਼ਾਸ ਤੌਰ ’ਤੇ ਹਾਸ-ਰਸ ਭਰੇ ਦ੍ਰਿਸ਼ਾਂ ਵਿਚ ਕਲਾਕਾਰਾਂ ਦੀ ਟਾਈਮਿੰਗ, ਅਦਾਕਾਰੀ ਅਤੇ ਅੰਦਾਜ਼ ਨੇ ਦਰਸ਼ਕਾਂ ਦਾ ਖ਼ਾਸ ਮਨੋਰੰਜਨ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਡਾ: ਕੁਲਿਨ ਕੁਮਾਰ ਜੋਸ਼ੀ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ। ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਵਲੋਂ ਡਾ. ਚਾਰੂ ਯਾਦਵ, ਸ੍ਰੀਮਤੀ ਤਨੁ ਚੌਧਰੀ, ਡਾ. ਨਿਤੇਸ਼ ਕੁਮਾਰ ਮੀਣਾ, ਸੰਦੀਪ ਕੁਮਾਰ, ਰੋਹਿਤ, ਮਨਪ੍ਰੀਤ ਸਿੰਘ ਅਤੇ ਬਲਦੀਪ ਸਿੰਘ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਵਿਸ਼ਾਲ ਪ੍ਰਸਾਦ ਅਤੇ ਸ੍ਰੀਮਤੀ ਮਨਜੀਤ ਕੌਰਵਲੋਂ ਕੀਤਾ ਗਿਆ।