28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਦਾ ਤਿਉਹਾਰ ਅੱਜ ਭਰਾਵਾਂ ਦੇ ਗੁੱਟ ’ ਤੇ ਭੈਣਾਂ ਬੰਨ੍ਹਣਗੀਆਂ ਪਿਆਰ ਦੀ ਡੋਰ

ਬਠਿੰਡਾ, 27 ਅਗਸਤ (ਸੱਤਪਾਲ ਸਿੰਘ ਸਿਵੀਆਂ): ਭੈਣ-ਭਰਾ ਦੇ ਪਵਿੱਤਰ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ 28 ਅਗਸਤ ਨੂੰ ਪੰਜਾਬ ਸਮੇਤ ਦੇਸ਼ ਭਰ ਵਿਚ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਕਲਾਈਆਂ ’ਤੇ ਰੱਖਿਆ ਸੂਤਰ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਨਗੀਆਂ, ਜਦਕਿ ਭਰਾ ਵੀ ਭੈਣਾਂ ਦੀ ਰੱਖਿਆ ਅਤੇ ਹਰ ਦੁੱਖ-ਸੁੱਖ ਵਿਚ ਸਾਥ ਦੇਣ ਦਾ ਵਾਅਦਾ ਕਰਨਗੇ।

Ad Position 21
No active advertisement
ਅਜੀਤ ਡੈਸਕ 28-08-2026
ਬਠਿੰਡਾ, 27 ਅਗਸਤ (ਸੱਤਪਾਲ ਸਿੰਘ ਸਿਵੀਆਂ): ਭੈਣ-ਭਰਾ ਦੇ ਪਵਿੱਤਰ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ 28 ਅਗਸਤ ਨੂੰ ਪੰਜਾਬ ਸਮੇਤ ਦੇਸ਼ ਭਰ ਵਿਚ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਕਲਾਈਆਂ ’ਤੇ ਰੱਖਿਆ ਸੂਤਰ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਨਗੀਆਂ, ਜਦਕਿ ਭਰਾ ਵੀ ਭੈਣਾਂ ਦੀ ਰੱਖਿਆ ਅਤੇ ਹਰ ਦੁੱਖ-ਸੁੱਖ ਵਿਚ ਸਾਥ ਦੇਣ ਦਾ ਵਾਅਦਾ ਕਰਨਗੇ। ਪੰਚਾਂਗ ਅਨੁਸਾਰ ਇਸ ਵਾਰ ਰੱਖੜੀ ਬੰਨ੍ਹਣ ਲਈ ਸਵੇਰ ਦਾ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਰੱਖੜੀ ਬੰਨ੍ਹਣ ਦਾ ਸ਼ੁੱਭ ਸਮਾਂ ਲਗਭਗ ਸਵੇਰੇ 6 ਵਜੇ ਤੋਂ 9:48 ਵਜੇ ਤੱਕ ਦੱਸਿਆ ਗਿਆ ਹੈ। ਪੁੰਨਿਆ ਮਿਤੀ 28 ਅਗਸਤ ਨੂੰ ਸਵੇਰੇ 9:48 ਵਜੇ ਸਮਾਪਤ ਹੋ ਰਹੀ ਹੈ। ਇਸ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ 2026 ਦੇ ਅਧਿਕਾਰਤ ਕੈਲੰਡਰ ਵਿਚ 28 ਅਗਸਤ ਦੀ ਰੱਖਿਆ ਬੰਧਨ ਦੀ ਛੁੱਟੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ, ਪਰ ਇਸ ਨੂੰ ਆਮ ਜਨਤਕ ਛੁੱਟੀ ਦੀ ਬਜਾਏ ਰਿਸਟ੍ਰਿਕਟਿਡ ਹਾਲੀਡੇ (ਇੱਛਕ ਛੁੱਟੀ) ਵਜੋਂ ਦਰਜ ਕੀਤਾ ਗਿਆ ਹੈ। ਸਰਕਾਰੀ ਕੈਲੰਡਰ ਵਿਚ ਸਪੱਸ਼ਟ ਤੌਰ ’ਤੇ ਰੱਖਿਆ ਬੰਧਨ 28 ਅਗਸਤ, ਸ਼ੁੱਕਰਵਾਰ ਨੂੰ ਹੋਣ ਦਾ ਜ਼ਿਕਰ ਹੈ। ਇਸ ਲਈ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਲਈ ਇਸ ਨੂੰ ਲਾਜ਼ਮੀ ਪੂਰਨ ਛੁੱਟੀ ਸਮਝਣਾ ਠੀਕ ਨਹੀਂ ਹੋਵੇਗਾ। ਹਾਲਾਂਕਿ, ਸਥਾਨਕ ਪ੍ਰਸ਼ਾਸਨ ਜਾਂ ਸਬੰਧਿਤ ਵਿੱਦਿਅਕ ਸੰਸਥਾ ਵਲੋਂ ਵੱਖਰੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਉਦਾਹਰਨ ਵਜੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਰੱਖੜ ਪੁੰਨਿਆ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਖੇਤਰ ਦੇ 21 ਸਕੂਲਾਂ ਤੇ ਕਾਲਜਾਂ ਵਿਚ 28 ਅਗਸਤ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਰੱਖੜੀ ਮੌਕੇ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਸਮੇਂ ਵਿਚ ਹਰ ਵਾਰ ਵਾਂਗੂ ਤਬਦੀਲੀ ਕਰਦਿਆਂ ਸਕੂਲ ਲੱਗਣ ਦਾ ਸਮਾਂ 2 ਘੰਟੇ ਲੇਟ ਕਰਦਿਆਂ ਸਕੂਲ ਸਵੇਰੇ 8 ਦੀ ਬਜਾਏ 10 ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰੱਖੜੀ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ ਵੀ ਚਹਿਲ-ਪਹਿਲ ਵਧ ਗਈ ਹੈ ਅਤੇ ਰੰਗ-ਬਿਰੰਗੀਆਂ ਰੱਖੜੀਆਂ, ਮਿਠਾਈਆਂ ਅਤੇ ਤੋਹਫ਼ਿਆਂ ਦੀ ਖ਼ਰੀਦਦਾਰੀ ਜ਼ੋਰਾਂ ’ਤੇ ਹੈ। ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਪਰਿਵਾਰਕ ਸਾਂਝ ਅਤੇ ਪਿਆਰ ਦਾ ਸੰਦੇਸ਼ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਮਹਾਂ ਹੜਤਾਲ’ ਨੂੰ ਬਠਿੰਡਾ ’ਚ ਭਰਵਾਂ ਹੁੰਗਾਰਾ * ਸਰਕਾਰੀ ਅਦਾਰੇ ਤੇ ਸਕੂਲ ਰਹੇ ਬੰਦ * ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵਿ... ਅਗਲੀ ਖ਼ਬਰ ਅਜੀਤ' ਖ਼ਬਰਾਂ, 27 ਅਗਸਤ 2026
Ad Position 24