01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬੀਰਬਲ ਦਾਸ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਮੁੜ ਬਣੇ ਚੇਅਰਮੈਨ

ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਟੀਚਰਜ਼ ਹੋਮ ਟਰੱਸਟ (ਰਜਿ.) ਬਠਿੰਡਾ ਦੀ ਜਨਰਲ ਬਾਡੀ ਦੀ ਮੀਟਿੰਗ ਟਰੱਸਟ ਦੇ ਦਫ਼ਤਰ ਵਿਖੇ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਟੀਚਰਜ਼ ਹੋਮ ਟਰੱਸਟ (ਰਜਿ.) ਬਠਿੰਡਾ ਦੀ ਜਨਰਲ ਬਾਡੀ ਦੀ ਮੀਟਿੰਗ ਟਰੱਸਟ ਦੇ ਦਫ਼ਤਰ ਵਿਖੇ ਹੋਈ। ਜਿਸ ਵਿਚ ਟਰੱਸਟ ਦੇ ਦੋ ਮੈਂਬਰਾਂ ਨੂੰ ਖਾਲੀ ਥਾਂ ’ਤੇ ਸਥਾਈ ਮੈਂਬਰ ਨਿਯੁਕਤ ਕੀਤਾ ਗਿਆ, ਜਦਕਿ ਦੋ ਨਵੇਂ ਮੈਂਬਰਾਂ ਨੂੰ ਅਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।ਜਨਰਲ ਬਾਡੀ ਵਲੋਂ ਅਗਲੇ ਚਾਰ ਸਾਲਾਂ ਲਈ ਟਰੱਸਟ ਦੇ ਚੇਅਰਮੈਨ ਦੀ ਚੋਣ ਵੀ ਕੀਤੀ ਗਈ। ਚੇਅਰਮੈਨ ਦੀ ਚੋਣ ਲਈ ਟਰੱਸਟ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਬੀਰਬਲ ਦਾਸ ਦੇ ਨਾਂ ਦਾ ਪੈਨਲ ਪੇਸ਼ ਕੀਤਾ। ਇਸ ਪੈਨਲ ਦੀ ਤਾਈਦ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਚੰਦ ਸ਼ਰਮਾ ਅਤੇ ਬਲਵੀਰ ਸਿੰਘ ਨੇ ਕੀਤੀ। ਪੈਨਲ ਦੇ ਬਰਾਬਰ ਕੋਈ ਹੋਰ ਨਾਂ ਪੇਸ਼ ਨਾ ਹੋਣ ਕਾਰਨ ਜਨਰਲ ਹਾਊਸ ਨੇ ਬੀਰਬਲ ਦਾਸ ਨੂੰ ਟੀਚਰਜ਼ ਹੋਮ ਪ੍ਰਤੀ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਰਬਸੰਮਤੀ ਨਾਲ ਮੁੜ ਚੇਅਰਮੈਨ ਚੁਣ ਲਿਆ।ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਕਿਸੇ ਵੀ ਅਹੁਦੇ ’ਤੇ ਰਹਿ ਕੇ ਸੇਵਾ ਕਰਨਾ ਜਾਂ ਇਸ ਦਾ ਮੈਂਬਰ ਬਣਨਾ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ। ਮੀਟਿੰਗ ਦੌਰਾਨ ਟਰੱਸਟ ਦੇ ਖ਼ਜ਼ਾਨਚੀ ਪਰਮਜੀਤ ਰਾਮਾਂ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਹੋਰ ਮਾਮਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਵਨੀਤ ਸਿੰਘ, ਖਰੁਸ਼ਚੇਵ ਸ਼ਰਮਾ, ਲਾਭ ਸਿੰਘ, ਨਛੱਤਰ ਸਿੰਘ ਅਤੇ ਮੇਹਰ ਬਾਹੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ। ਚੋਣ ਪ੍ਰਕਿਰਿਆ ਦੌਰਾਨ ਜਨਰਲ ਬਾਡੀ ਦੇ ਲਗਭਗ ਸਾਰੇ ਮੈਂਬਰ ਹਾਜ਼ਰ ਸਨ। ਟਰੱਸਟ ਦੇ ਸਾਬਕਾ ਪ੍ਰਧਾਨ ਗੁਰਨਾਮ ਸਿੰਘ ਨੇ ਰਿਟਰਨਿੰਗ ਅਫ਼ਸਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਓਮ ਪ੍ਰਕਾਸ਼, ਜਰਨੈਲ ਕੌਰ, ਬਿੰਦਰ ਕੌਰ, ਰਵਿੰਦਰ ਕੁਮਾਰ, ਜਗਮੇਲ ਸਿੰਘ, ਜਗਤਾਰ ਸਿੰਘ, ਰਘੂ ਨਾਥ, ਬਲਕਰਨ ਸਿੰਘ, ਦੇਵਰਾਜ, ਅਮਨਦੀਪ ਸਮੇਤ ਟਰੱਸਟ ਦੇ ਹੋਰ ਮੈਂਬਰ ਹਾਜ਼ਰ ਰਹੇ। ਮੀਟਿੰਗ ਦੀ ਸਮੁੱਚੀ ਕਾਰਵਾਈ ਟਰੱਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਵੱਲੋਂ ਚਲਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਘੁੱਦਾ ਵਿਖੇ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਬਾਂ ਭਾਰ ਅਗਲੀ ਖ਼ਬਰ ਸ੍ਰੋ. ਅ. ਦਲ (ਬਾਦਲ) ਵਲੋਂ ਜਗਮੋਹਣ ਗਰਗ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ
Ad Position 24