01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲੋਕ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਕੋਟਸ਼ਮੀਰ ਪੁੱਜੇ

ਕੋਟਫੱਤਾ, 1 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਹਲਕੇ ਦੇ ਵੱਡੇ ਨਗਰ ਕੋਟਸ਼ਮੀਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੰਚ ਸੰਚਾਲਨ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਕੀਤਾ।

Ad Position 21
repet_subhas-goyals [Copy P29]
ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ। ਤਸਵੀਰ: ਰਣਜੀਤ ਸਿੰਘ ਬੁੱਟਰ 02-09-2026
ਕੋਟਫੱਤਾ, 1 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਹਲਕੇ ਦੇ ਵੱਡੇ ਨਗਰ ਕੋਟਸ਼ਮੀਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੰਚ ਸੰਚਾਲਨ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਕੀਤਾ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕੀਤਾ ਹੈ, ਜਿਸ ਕਰਕੇ ਲੋਕ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਤੋਂ ਡਾਢੇ ਖ਼ੁਸ਼ ਹਨ। ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ 30 ਦੇ ਕਰੀਬ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ ਪਰਿਵਾਰਾਂ ਵਿਚੋਂ ਸਵਰਗੀ ਵਿਧਾਇਕ ਮੱਖਣ ਸਿੰਘ ਦੇ ਪੀ ਏ ਰਹੇ ਗੁਰਮੇਲ ਸਿੰਘ ਸਿੱਧੂ, ਕਾਲਾ ਲਾਲਤਾਰ ਕਾ, ਗੁਰਪਾਲ ਸਿੰਘ ਗ੍ਰੰਥੀ, ਜਗਸੀਰ ਸਿੰਘ ਗ੍ਰੰਥੀ, ਬਲਜਿੰਦਰ ਲਾਲਾ ਤੇ ਹੋਰ ਹਾਜ਼ਰ ਸਨ। ਇਸ ਮੌਕੇ ਹਲਕਾ ਇੰਚਾਰਜ ਦੇ ਨਾਲ ਪਾਰਟੀ ਦੇ ਚੇਅਰਮੈਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਲੱਖਪ੍ਰੀਤ ਸਿੰਘ ਬਰਾੜ ਗੁਲਾਬਗੜ੍ਹ, ਜਸਵਿੰਦਰ ਸਿੰਘ ਕੋਟਫੱਤਾ ਤੋਂ ਇਲਾਵਾ ਕੋਟਸ਼ਮੀਰ ਤੋਂ ਕੌਂਸਲਰ ਟੇਕ ਸਿੰਘ ਚਹਿਲ, ਸਾਬਕਾ ਕੌਂਸਲਰ ਅਤੇ ਮੀਡੀਆ ਇੰਚਾਰਜ ਜਗਰੂਪ ਸਿੰਘ ਗਿੱਲ, ਮਨਪ੍ਰੀਤ ਸਿੰਘ ਮਨੀ ਬਲਾਕ ਪ੍ਰਧਾਨ ਯੂਥ ਵਿੰਗ, ਪ੍ਰਗਟ ਸਿੰਘ ਮੀਨੇਕਾ, ਬਲਜਿੰਦਰ ਸਿੰਘ ਸੁਸਾਇਟੀ ਪ੍ਰਧਾਨ, ਸਾਬਕਾ ਕੌਂਸਲਰ ਗੁਰਜੰਟ ਸਿੰਘ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਵਾਰਡ ਇੰਚਾਰਜ ਜੁੰਮਾ ਸਿੰਘ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਰਨੈਲ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਰਤੜਾ, ਬੀਸੀ ਵਿੰਗ ਦੇ ਬਲਾਕ ਪ੍ਰਧਾਨ ਗੋਰਾ ਸਿੰਘ ਕੱਬੇ, ਕੁਲਦੀਪ ਸਿੰਘ ਨੰਦ ਕਾ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ, ਪਰਮਜੀਤ ਸਿੰਘ ਪੰਮਾ, ਸੁਖਰਾਜ ਸਿੰਘ ਪੀਤਾ, ਬਲਾਕ ਪ੍ਰਧਾਨ ਹਰਜੀਤ ਸਿੰਘ ਚਹਿਲ, ਭੋਲਾ ਸਿੰਘ ਮੀਰਾਬ, ਬਲਜਿੰਦਰ ਗਿੱਲ, ਸੁਖਮੰਦਰ ਸਿੰਘ ਕਲੱਬ ਪ੍ਰਧਾਨ, ਮਲਕੀਤ ਬੁੱਟਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਕਾਸ਼ ਨੇ ਐਂਥੇ-2026 ਕੀਤਾ ਲਾਂਚ, ਵਿਦਿਆਰਥੀਆਂ ਨੂੰ ਮਿਲੇਗਾ ਆਪਣੀ ਪ੍ਰਤਿਭਾ ਪਰਖਣ ਦਾ ਮੌਕਾ ਅਗਲੀ ਖ਼ਬਰ ਪਿੰਡ ਘੁੱਦਾ ਵਿਖੇ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਬਾਂ ਭਾਰ
Ad Position 24