01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਕਾਸ਼ ਨੇ ਐਂਥੇ-2026 ਕੀਤਾ ਲਾਂਚ, ਵਿਦਿਆਰਥੀਆਂ ਨੂੰ ਮਿਲੇਗਾ ਆਪਣੀ ਪ੍ਰਤਿਭਾ ਪਰਖਣ ਦਾ ਮੌਕਾ

ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਵਲੋਂ ਵਿਦਿਆਰਥੀਆਂ ਲਈ ਆਕਾਸ਼ ਨੈਸ਼ਨਲ ਟੈਲੈਂਟ ਹੰਟ ਐਗਜ਼ਾਮ (ਐਂਥੇ)-2026 ਦੀ ਸ਼ੁਰੂਆਤ ਕੀਤੀ ਗਈ ਹੈ। ਐਂਥੇ ਨਾਲ ਪਿਛਲੇ 16 ਸਾਲਾਂ ਦੌਰਾਨ ਇੱਕ ਕਰੋੜ ਤੋਂ ਵੱਧ ਵਿਦਿਆਰਥੀ ਇਸ ਪ੍ਰੀਖਿਆ ਨਾਲ ਜੁੜ ਚੁੱਕੇ ਹਨ।

Ad Position 21
repet_subhas-goyals [Copy P29]
ਐਂਥੇ ਲਾਂਚ ਕਰਦੇ ਹੋਏ ਐੱਮ.ਡੀ ਅਤੇ ਸੀ.ਈ.ਓ. ਚੰਦਰ ਸ਼ੇਖਰ ਗਰਿਸ਼ਾ ਰੈੱਡੀ। ਤਸਵੀਰ : ਲਵਲੀ 02-09-2026
ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਵਲੋਂ ਵਿਦਿਆਰਥੀਆਂ ਲਈ ਆਕਾਸ਼ ਨੈਸ਼ਨਲ ਟੈਲੈਂਟ ਹੰਟ ਐਗਜ਼ਾਮ (ਐਂਥੇ)-2026 ਦੀ ਸ਼ੁਰੂਆਤ ਕੀਤੀ ਗਈ ਹੈ। ਐਂਥੇ ਨਾਲ ਪਿਛਲੇ 16 ਸਾਲਾਂ ਦੌਰਾਨ ਇੱਕ ਕਰੋੜ ਤੋਂ ਵੱਧ ਵਿਦਿਆਰਥੀ ਇਸ ਪ੍ਰੀਖਿਆ ਨਾਲ ਜੁੜ ਚੁੱਕੇ ਹਨ। ਐਂਥੇ ਦਾ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਅੰਕ ਜਾਂ ਵਜ਼ੀਫ਼ਾ ਦੇਣਾ ਨਹੀਂ, ਸਗੋਂ ਉਨ੍ਹਾਂ ਦੀ ਅਕਾਦਮਿਕ ਸਮਰੱਥਾ, ਵਿਸ਼ੇਵਾਰ ਪਕੜ, ਮਜ਼ਬੂਤੀਆਂ ਅਤੇ ਜਿਨ੍ਹਾਂ ਖੇਤਰਾਂ ਵਿਚ ਹੋਰ ਮਿਹਨਤ ਦੀ ਲੋੜ ਹੈ, ਉਸ ਬਾਰੇ ਸਪੱਸ਼ਟ ਜਾਣਕਾਰੀ ਦੇਣਾ ਹੈ। ਐਂਥੇ ਨਾਲ ਜੁੜੇ ਕਈ ਵਿਦਿਆਰਥੀਆਂ ਨੇ ਬਾਅਦ ਵਿਚ ਨੀਟ ਅਤੇ ਜੇਈ ਵਰਗੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਨੀਟ ਯੂਜੀ-2026 ਦੇ ਸਿਖਰਲੇ 100 ਵਿਚ ਆਕਾਸ਼ ਦੇ 41 ਵਿਦਿਆਰਥੀਆਂ ਵਿਚੋਂ 31 ਪਹਿਲਾਂ ਐਂਥੇ ਵਿਚ ਕੁਆਲੀਫਾਈ ਕਰ ਚੁੱਕੇ ਸਨ, ਜਦਕਿ ਜੇਈ ਐਂਡਵਾਂਸ-2026 ਦੇ ਟਾਪ-100 ਵਿਚ ਆਕਾਸ਼ ਦੇ 11 ਵਿਦਿਆਰਥੀਆਂ ਵਿਚੋਂ 7 ਐਂਥੇ ਨਾਲ ਜੁੜੇ ਰਹੇ।ਐਂਥੇ-2026 ਵਿਚ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਵਜ਼ੀਫ਼ਾ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਕੁਲ 2.5 ਕਰੋੜ ਰੁਪਏ ਦੇ ਨਕਦ ਇਨਾਮ ਵੀ ਰੱਖੇ ਗਏ ਹਨ। ਇਹ ਪ੍ਰੀਖਿਆ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ ਅਤੇ ਆਨਲਾਈਨ ਤੇ ਆਫਲਾਈਨ ਦੋਵੇਂ ਢੰਗਾਂ ਨਾਲ ਲਈ ਜਾਵੇਗੀ। ਆਨਲਾਈਨ ਪ੍ਰੀਖਿਆ 27 ਅਕਤੂਬਰ ਤੋਂ 1 ਨਵੰਬਰ 2026 ਤੱਕ ਹੋਵੇਗੀ। ਆਫਲਾਈਨ ਪ੍ਰੀਖਿਆ 11 ਅਕਤੂਬਰ, 25 ਅਕਤੂਬਰ ਅਤੇ 1 ਨਵੰਬਰ ਨੂੰ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀ ਆਕਾਸ਼ ਦੇ ਅਧਿਕਾਰਤ ਪੋਰਟਲ ਜਾਂ ਨੇੜਲੇ ਸੈਂਟਰ ਰਾਹੀਂ ਅਰਜ਼ੀ ਦੇ ਸਕਦੇ ਹਨ। ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਦੇ ਐਮਡੀ ਅਤੇ ਸੀਈਓ ਚੰਦਰ ਸ਼ੇਖਰ ਗਰਿਸਾ ਰੈੱਡੀ ਨੇ ਕਿਹਾ ਕਿ ਐਂਥੇ ਨੂੰ ਵਿਦਿਆਰਥੀਆਂ ਦੀ ਸਮਰੱਥਾ ਨੂੰ ਸਮੇਂ ਸਿਰ ਪਛਾਣਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿਦਿਆਰਥੀਆਂ ਨੂੰ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਉਹ ਕਿੱਥੇ ਖੜ੍ਹੇ ਹਨ ਅਤੇ ਅੱਗੇ ਕਿਹੜੇ ਖੇਤਰਾਂ ਵਿਚ ਸੁਧਾਰ ਦੀ ਲੋੜ ਹੈ। ਇਸ ਦੌਰਾਨ ਡਿਪਟੀ ਰੀਜ਼ਨਲ ਡਾਇਰੈਕਟਰ ਨਾਰਥ ਜਸਦੀਪ ਸਿੰਘ ਬਬਰਾ, ਸੀਨੀਅਰ ਅਕਾਦਮਿਕ ਡਾਇਰੈਕਟਰ ਸੁਨੀਲ ਕੁਮਾਰ, ਡਿਪਟੀ ਰੀਜ਼ਨਲ ਸੇਲਜ਼ ਐਂਡ ਗ੍ਰੋਥ ਹੈੱਡ ਵਿਵੇਕ ਭਦੌਰੀਆ, ਬ੍ਰਾਂਚ ਹੈੱਡ ਅੰਕੁਸ਼ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਿਊਂਸੀਪਲ ਮੁਲਾਜ਼ਮਾਂ ਦੀ ਰੀਜਨ ਪੱਧਰੀ ਮੀਟਿੰਗ, ਸਰਕਾਰ ਤੇ ਅਧਿਕਾਰੀਆਂ ਦੇ ਰਵੱਈਏ ਦੀ ਨਿੰਦਾ ਅਗਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਕੋਟਸ਼ਮੀਰ ਪੁੱਜੇ
Ad Position 24