02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਾਵਰਕਾਮ ਸੀ.ਐਮ.ਡੀ ਨੇ ਦੋ ਦਿਨਾਂ ’ਚ ਸਿੱਧੇ ਕੰਟਰੈਕਟ ’ਤੇ ਲੈਣ ਦਾ ਦਿੱਤਾ ਲਿਖਤੀ ਭਰੋਸਾ

ਲਹਿਰਾ ਮੁਹੱਬਤ, 2 ਸਤੰਬਰ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿਚ ਠੇਕੇਦਾਰੀ ਸਿਸਟਮ ਬੰਦ ਕਰਕੇ ਪਾਵਰਕਾਮ ਵਿਚ ਸਿੱਧੇ ਕੰਟਰੈਕਟ ’ਤੇ ਲੈਣ ਦੀ ਮੰਗ ਨੂੰ ਲੈ ਕੇ 30 ਜੁਲਾਈ ਤੋਂ ਸ਼ੁਰੂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਜ 35 ਵੇਂ ਦਿਨ ਮੰਗ ਮੰਨੇ ਜਾਣ ਦੇ ਲਿਖਤੀ ਭਰੋਸੇ ਮਗਰੋਂ ਰੋਜ਼ਾਨਾ ਦੀ ਤਰ੍ਹਾਂ ਪੰਡਾਲ ’ਚੋਂ ਅਰਦਾਸ ਬੇਨਤੀ ਕਰਕੇ ਖ਼ਤਮ ਕਰ ਦਿੱਤੀ ਹੈ। ਚੇਤੇ ਰਹੇ ਕਿ ਗਰਮੀ ਕਾਰਨ ਬਿਜਲੀ ਦੀ ਮੰਗ ਜਿੱਥੇ ਸੂਬੇ ਵਿਚ ਵਧੀ ਹੋਣ ਨਾਲ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਵਰਕਾਮ ਦਾ ਆਪਣਾ ਬਿਜਲੀ ਉਤਪਾਦਨ ਪ੍ਰਭਾਵਿਤ ਕਰੀਬ 1600 ਮੈਗਾਵਾਟ ਤੋਂ ਵੱਧ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲਹਿਰਾ ਮੁਹੱਬਤ, 2 ਸਤੰਬਰ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿਚ ਠੇਕੇਦਾਰੀ ਸਿਸਟਮ ਬੰਦ ਕਰਕੇ ਪਾਵਰਕਾਮ ਵਿਚ ਸਿੱਧੇ ਕੰਟਰੈਕਟ ’ਤੇ ਲੈਣ ਦੀ ਮੰਗ ਨੂੰ ਲੈ ਕੇ 30 ਜੁਲਾਈ ਤੋਂ ਸ਼ੁਰੂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਜ 35 ਵੇਂ ਦਿਨ ਮੰਗ ਮੰਨੇ ਜਾਣ ਦੇ ਲਿਖਤੀ ਭਰੋਸੇ ਮਗਰੋਂ ਰੋਜ਼ਾਨਾ ਦੀ ਤਰ੍ਹਾਂ ਪੰਡਾਲ ’ਚੋਂ ਅਰਦਾਸ ਬੇਨਤੀ ਕਰਕੇ ਖ਼ਤਮ ਕਰ ਦਿੱਤੀ ਹੈ। ਚੇਤੇ ਰਹੇ ਕਿ ਗਰਮੀ ਕਾਰਨ ਬਿਜਲੀ ਦੀ ਮੰਗ ਜਿੱਥੇ ਸੂਬੇ ਵਿਚ ਵਧੀ ਹੋਣ ਨਾਲ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਵਰਕਾਮ ਦਾ ਆਪਣਾ ਬਿਜਲੀ ਉਤਪਾਦਨ ਪ੍ਰਭਾਵਿਤ ਕਰੀਬ 1600 ਮੈਗਾਵਾਟ ਤੋਂ ਵੱਧ ਰਿਹਾ। ਜੋ ਹੜਤਾਲ ਖ਼ਤਮ ਹੋਣ ਨਾਲ ਪੂਰਾ ਹੋਣ ਦੀ ਇੱਕ ਦੋ ਦਿਨਾਂ ਵਿਚ ਸ਼ੁਰੂ ਹੋਣ ਦੀ ਆਸ ਹੈ। ਇਸ ਸੰਬੰਧੀ ਜੱਥੇਬੰਦੀ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਜਰਨਲ ਸਕੱਤਰ ਹਰਪ੍ਰੀਤ ਸਿੰਘ ਕਾਲਾ ਤੇ ਬਲਵਿੰਦਰ ਸਿੰਘ ਬੱਲੀ ਪ੍ਰਧਾਨ ਸੀ.ਐਂਡ.ਆਈ ਸਰਕਲ ਨੇ ਕਿਹਾ ਕਿ ਬੀਤੇ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨਾਲ ਜੱਥੇਬੰਦੀ ਦੀ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ। ਜਿਸ ਵਿਚ ਵਿਭਾਗ ਵਿਚ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਦੇ ਸਿੱਧੇ ਕੰਟਰੈਕਟ ’ਤੇ ਲੈਣ ਦੀ ਮੰਗ ਨੂੰ ਦੋ ਦਿਨਾਂ ਵਿਚ 3 ਸਤੰਬਰ ਦੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਮਗਰੋਂ ਫ਼ੈਸਲਾ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੜਤਾਲ ਸਮੇਂ ਦੀ ਪੂਰੀ ਤਨਖ਼ਾਹ ਵੀ ਠੇਕਾ ਮੁਲਾਜ਼ਮਾਂ ਨੂੰ ਜਾਰੀ ਕੀਤੀ ਜਾਵੇਗੀ। ਅੱਜ ਇਸ ਭਰੋਸੇ ਮਗਰੋਂ ਵੱਡੀ ਗਿਣਤੀ ਵਿਚ ਹਾਜ਼ਰ ਠੇਕਾ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਨੂੰ ਦਿੱਤੇ ਸਮੇਂ ਅਨੁਸਾਰ ਅੱਜ ਆਪਣੀਆਂ ਡਿਊਟੀਆਂ ’ਤੇ ਵਾਪਸ ਪਰਤ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਜੱਥੇਬੰਦੀ ਆਗੂਆਂ ਨੇ ਕਿਹਾ ਕਿ ਵਿਭਾਗ ਨੇ ਜੇ ਲਿਖਤੀ ਭਰੋਸੇ ਨੂੰ ਇੰਨਬਿੰਨ ਲਾਗੂ ਕਰਨ ਵਿਚ ਦੇਰੀ ਕੀਤੀ ਤਾਂ ਸੰਘਰਸ਼ ਦੇ ਰਾਹ ਮੁੜ ਅਖ਼ਤਿਆਰ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਦੀ ਬਿਜਲੀ ਦੇ ਪਾਵਰ ਕੱਟਾਂ ਤੋਂ ਦੁਖੀ ਕਿਸਾਨ ਹੋਏ ਮਲੋਟ ਰੋਡ ਗਰਿੱਡ ’ਚ ਇਕੱਠੇ ਅਗਲੀ ਖ਼ਬਰ ਬਠਿੰਡਾ ’ਚ ਪੱਕੇ ਮੋਰਚੇ ਵਿਚ ਜੁੜੀਆਂ ਕਿਸਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ।
Ad Position 24