02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ਼ਹਿਰ ’ਚ ਮੋਬਾਈਲ ਫ਼ੋਨ ਖੋਹ ਕਰਨ ਦੇ ਮਾਮਲੇ ’ਚ 2 ਗ੍ਰਿਫ਼ਤਾਰ * ਐਪਲ ਆਈਫੋਨ, 2 ਹੋਰ ਮੋਬਾਈਲ ਫ਼ੋਨ ਅਤੇ ਇਕ ਐਕਟਿਵਾ ਬਰਾਮਦ * ਲੁਟੇਰਿਆ ਨੇ ਤਿੰਨ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ

ਬਠਿੰਡਾ, 2 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਵਿਚ ਮੋਬਾਈਲ ਫ਼ੋਨ ਖੋਹਣ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਥਾਣਾ ਸਿਵਲ ਲਾਇਨ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਕ ਆਈਫ਼ੋਨ ਮੋਬਾਈਲ ਅਤੇ 2 ਹੋਰ ਮੋਬਾਈਲ ਅਤੇ ਇਕ ਐਕਟਿਵਾ ਬਰਾਮਦ ਕੀਤੇ ਗਏ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਬਠਿੰਡਾ, 2 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਵਿਚ ਮੋਬਾਈਲ ਫ਼ੋਨ ਖੋਹਣ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਥਾਣਾ ਸਿਵਲ ਲਾਇਨ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਕ ਆਈਫ਼ੋਨ ਮੋਬਾਈਲ ਅਤੇ 2 ਹੋਰ ਮੋਬਾਈਲ ਅਤੇ ਇਕ ਐਕਟਿਵਾ ਬਰਾਮਦ ਕੀਤੇ ਗਏ ਹਨ । ਪੁਲਿਸ ਅਨੁਸਾਰ ਮੁਲਜ਼ਮਾਂ ਨੇ ਸ਼ਹਿਰ ਦੇ ਸਰਾਭਾ ਨਗਰ ਵਿਚ ਇਕ ਔਰਤ ਤੋਂ ਮੋਬਾਈਲ ਆਈਫੋਨ ਅਤੇ ਵੀਰ ਕਾਲੋਨੀ ਵਿਚੋਂ ਵੀ ਇਕ ਔਰਤ ਤੋਂ ਮੋਬਾਈਲ ਖੋਹ ਕਰਨ ਦੀਆਂ ਤਿੰਨ ਵੱਖ-ਵੱਖ ਸੂਚਨਾਵਾਂ ਮਿਲੀਆਂ ਸਨ । ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਸਿਟੀ-2 ਅਰੁਣ ਮੁੰਡਨ ਨੇ ਦੱਸਿਆ ਕਿ ਬਠਿੰਡਾ ਪੁਲਿਸ ਵਲੋਂ ਸ਼ਹਿਰ ਵਿਚ ਮੋਬਾਈਲ ਫ਼ੋਨ ਖੋਹਣ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਦਿਆ ਤਿੰਨ ਮੋਬਾਈਲ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਨੂੰ ਇਕ ਔਰਤ ਕੋਲੋਂ ਮੋਬਾਈਲ ਖੋਹਣ, 29 ਅਗਸਤ ਨੂੰ ਸਰਾਭਾ ਨਗਰ ਦੀ ਗਲੀ ਨੰਬਰ 1/3 ਵਿਚੋਂ ਇਕ ਔਰਤ ਦਾ ਆਈਫ਼ੋਨ ਖੋਹਣ ਅਤੇ 30 ਅਗਸਤ ਨੂੰ ਵੀਰ ਕਾਲੋਨੀ ਇਲਾਕੇ ਵਿਚੋਂ ਇਕ ਔਰਤ ਦਾ ਮੋਬਾਈਲ ਖੋਹਣ ਦੀਆ ਸੂਚਨਾਵਾਂ ਮਿਲੀਆਂ ਸਨ। ਇਸ ਸੰਬੰਧੀ ਥਾਣਾ ਸਿਵਲ ਲਾਇਨ ਬਠਿੰਡਾ ’ਚ ਮੁਕੱਦਮਾ ਦਰਜ ਕਰਦੇ ਹੋਏ ਥਾਣਾ ਸਿਵਲ ਲਾਇਨ, ਪੀ.ਸੀ.ਆਰ. ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਟੀਮਾਂ ਨੇ ਸਰਕਾਰੀ ਅਤੇ ਨਿੱਜੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਦੇ ਅਧਾਰ ਤੇ ਦੋ ਵਿਅਕਤੀਆਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਸਨਮ ਕੁਮਾਰ ਉਰਫ਼ ਗੋਲੂ ਵਾਸੀ ਪ੍ਰਤਾਪ ਨਗਰ ਦੀ ਗਲੀ ਨੰਬਰ 5, ਬਠਿੰਡਾ ਅਤੇ ਰਾਜਾ ਸਿੰਘ ਵਾਸੀ ਇੰਦਰਾ ਨਗਰੀ, ਅਬੋਹਰ, ਹਾਲ ਵਾਸੀ ਪ੍ਰਤਾਪ ਨਗਰ, ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤਾਂ ਲਈ ਵਰਤੀ ਗਈ ਐਕਟਿਵਾ ਸਕੂਟਰੀ ਸ੍ਰੀ ਗੰਗਾਨਗਰ ਤੋਂ ਚੋਰੀ ਕੀਤੀ ਗਈ ਸੀ। ਇਸ ਸੰਬੰਧੀ ਥਾਣਾ ਜਵਾਹਰ ਨਗਰ, ਸ੍ਰੀ ਗੰਗਾਨਗਰ ਵਿਚ 27 ਜੁਲਾਈ 2026 ਨੂੰ ਮੁਕੱਦਮਾ ਦਰਜ ਹੈ। ਪੁਲਿਸ ਅਨੁਸਾਰ ਸਨਮ ਕੁਮਾਰ ਉਰਫ਼ ਗੋਲੂ ਖ਼ਿਲਾਫ਼ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿਚ ਲੁੱਟ-ਖੋਹ ਨਾਲ ਸਬੰਧਿਤ 6 ਮੁਕੱਦਮੇ, ਜਦਕਿ ਰਾਜਾ ਸਿੰਘ ਖ਼ਿਲਾਫ਼ 1 ਮੁਕੱਦਮਾ ਦਰਜ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ‘ਆਪ’ ਸਰਕਾਰ ਨੇ ਲੋਕ ਹਿੱਤਾਂ ਲਈ ਕੀਤੀਆਂ ਵੱਡੀਆਂ ਪ੍ਰਾਪਤੀਆਂ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਮੋਟਰਾਂ ਦੀ ਬਿਜਲੀ ਦੇ ਪਾਵਰ ਕੱਟਾਂ ਤੋਂ ਦੁਖੀ ਕਿਸਾਨ ਹੋਏ ਮਲੋਟ ਰੋਡ ਗਰਿੱਡ ’ਚ ਇਕੱਠੇ
Ad Position 24