ਖੋਖਾ ਲਗਾ ਸਾਮਾਨ ਵੇਚਣ ਵਾਲੇ ਬਜ਼ੁਰਗ ਤੋਂ 10 ਹਜ਼ਾਰ ਰੁਪਏ ਲੁੱਟੇ
ਬਠਿੰਡਾ, 3 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਭੱਟੀ ਰੋਡ ਵਿਖੇ ਸਥਿਤ ਇਕ ਬੀੜੀ-ਸਿਗਰਟ ਦਾ ਖੋਖਾ ਲਗਾ ਕੇ ਸਾਮਾਨ ਵੇਚਣ ਵਾਲੇ ਪ੍ਰਵਾਸੀ ਬਜ਼ੁਰਗ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ 10 ਹਜ਼ਾਰ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਂਹ ਪੈਣ ਸਮੇਂ ਦੌਰਾਨ ਦੋਵੇਂ ਨੌਜਵਾਨਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਬਠਿੰਡਾ, 3 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਭੱਟੀ ਰੋਡ ਵਿਖੇ ਸਥਿਤ ਇਕ ਬੀੜੀ-ਸਿਗਰਟ ਦਾ ਖੋਖਾ ਲਗਾ ਕੇ ਸਾਮਾਨ ਵੇਚਣ ਵਾਲੇ ਪ੍ਰਵਾਸੀ ਬਜ਼ੁਰਗ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ 10 ਹਜ਼ਾਰ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਂਹ ਪੈਣ ਸਮੇਂ ਦੌਰਾਨ ਦੋਵੇਂ ਨੌਜਵਾਨਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਸਾਮਾਨ ਖ਼ਰੀਦਣ ਦੇ ਬਹਾਨੇ ਇਕ ਨੌਜਵਾਨ ਨੇ ਖੋਖੇ ਅੰਦਰ ਬਜ਼ੁਰਗ ਦੀ ਜੇਬ ਵਿਚ ਰੱਖੀ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਇਸ ਤੋਂ ਬਾਅਦ ਉਹ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ। ਦਿਨ-ਦਿਹਾੜੇ ਵਾਪਰੀ ਇਸ ਵਾਰਦਾਤ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬਿਹਾਰ ਦੇ ਰਹਿਣ ਵਾਲੇ ਬਿਦਰੇਸ਼ੀ ਸ਼ਾਹ ਨੇ ਦੱਸਿਆ ਕਿ ਉਹ ਭੱਠੀ ਰੋਡ ’ਤੇ ਬੀੜੀ-ਸਿਗਰਟ ਵੇਚਣ ਦਾ ਖੋਖਾ ਲਗਾ ਕੇ ਕੰਮ ਕਰਦਾ ਹੈ। ਸ਼ਾਮ ਸਮੇਂ ਮੀਂਹ ਪੈਣ ਕਾਰਨ ਉਹ ਖੋਖੇ ਅੰਦਰ ਬੈਠਾ ਹੋਇਆ ਸੀ। ਇਸ ਦੌਰਾਨ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ’ ਤੇ ਦੋ ਨੌਜਵਾਨ ਉਸ ਕੋਲ ਆਏ। ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਖੋਖੇ ’ਤੇ ਆਇਆ ਅਤੇ ਉਸ ਤੋਂ ਕੂਲ-ਲਿਪ ਦੀ ਮੰਗ ਕਰਨ ਲੱਗਾ। ਜਦੋਂ ਉਹ ਸਾਮਾਨ ਕੱਢਣ ਲੱਗਾ ਤਾਂ ਨੌਜਵਾਨ ਨੇ ਉਸ ਦੀ ਕਮੀਜ਼ ਦੀ ਉੱਪਰਲੀ ਜੇਬ ਵਿਚ ਰੱਖੇ ਕਰੀਬ 10 ਹਜ਼ਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਫ਼ਰਾਰ ਹੋ ਗਿਆ। ਪੀੜਤ ਨੇ ਕਿਹਾ ਕਿ ਜਦੋਂ ਉਸ ਨੇ ਲੁਟੇਰਿਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਤਾ ਉਹ ਦੋਵੇਂ ਨੌਜਵਾਨ ਦੂਰ ਤੱਕ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ ।