03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਲਾਪਤਾ ਹੋਇਆ ਬਹਿਮਣ ਕੌਰ ਸਿੰਘ ਦਾ ਨੌਜਵਾਨ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ

ਸੀਂਗੋ ਮੰਡੀ, 3 ਸਤੰਬਰ (ਲਕਵਿੰਦਰ ਸ਼ਰਮਾ/ਪ੍ਰਿੰਸ ਗਰਗ)- ਪਿਛਲੇ 9 ਦਿਨਾਂ ਤੋਂ ਲਾਪਤਾ ਹੋਇਆ ਪਿੰਡ ਬਹਿਮਣ ਕੌਰ ਸਿੰਘ ਦਾ ਨੌਜਵਾਨ ਸੀਂਗੋ ਮੰਡੀ ਦੀ ਪੁਲਿਸ ਨੇ ਸੰਗਰੀਆ ਤੋਂ ਲੱਭ ਕੇ ਪਰਿਵਾਰ ਹਵਾਲੇ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਸ ਸੰਬੰਧੀ ਚੌਂਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਪਿਛਲੇ 9 ਦਿਨਾਂ ਤੋਂ ਘਰੋਂ ਲਾਪਤਾ ਹੋਇਆ 15 ਸਾਲਾ ਰਵੀ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਣ ਕੌਰ ਸਿੰਘ ਨੂੰ ਸੀਂਗੋ ਪੁਲਿਸ ਨੇ 9 ਦਿਨਾਂ ਬਾਅਦ ਸੰਗਰੀਆ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੀਂਗੋ ਮੰਡੀ, 3 ਸਤੰਬਰ (ਲਕਵਿੰਦਰ ਸ਼ਰਮਾ/ਪ੍ਰਿੰਸ ਗਰਗ)- ਪਿਛਲੇ 9 ਦਿਨਾਂ ਤੋਂ ਲਾਪਤਾ ਹੋਇਆ ਪਿੰਡ ਬਹਿਮਣ ਕੌਰ ਸਿੰਘ ਦਾ ਨੌਜਵਾਨ ਸੀਂਗੋ ਮੰਡੀ ਦੀ ਪੁਲਿਸ ਨੇ ਸੰਗਰੀਆ ਤੋਂ ਲੱਭ ਕੇ ਪਰਿਵਾਰ ਹਵਾਲੇ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਸ ਸੰਬੰਧੀ ਚੌਂਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਪਿਛਲੇ 9 ਦਿਨਾਂ ਤੋਂ ਘਰੋਂ ਲਾਪਤਾ ਹੋਇਆ 15 ਸਾਲਾ ਰਵੀ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਣ ਕੌਰ ਸਿੰਘ ਨੂੰ ਸੀਂਗੋ ਪੁਲਿਸ ਨੇ 9 ਦਿਨਾਂ ਬਾਅਦ ਸੰਗਰੀਆ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਏ.ਐੱਸ.ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਰਵੀ ਸਿੰਘ 25 ਅਗਸਤ ਨੂੰ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਪੁਲਿਸ ਵਲੋਂ ਉਸ ਦੀ ਭਾਲ ਲਈ ਕੀਤੇ ਜਾ ਰਹੇ ਯਤਨਾਂ ਦੌਰਾਨ ਉਸ ਨੂੰ ਸੰਗਰੀਆ ਤੋਂ ਸੁਰੱਖਿਅਤ ਲੱਭ ਲਿਆ ਗਿਆ। ਪੁਲਿਸ ਟੀਮ ਨੇ ਅੱਜ ਰਵੀ ਸਿੰਘ ਨੂੰ ਉਸ ਦੀ ਮਾਤਾ ਕੁਲਵੰਤ ਕੌਰ, ਪਿਤਾ ਦਰਸ਼ਨ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤਾ। ਰਵੀ ਸਿੰਘ ਦੇ ਸੁਰੱਖਿਅਤ ਮਿਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਦੀ ਭਾਲ ਵਿਚ ਸਹਿਯੋਗ ਕਰਨ ਵਾਲੀ ਸੀਂਗੋ ਪੁਲਿਸ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮਾਪਿਆਂ ਸਮੇਤ ਸਰਪੰਚ ਵਜ਼ੀਰ ਸਿੰਘ, ਬਿੰਦਰ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਤੇ ਭਾਕਿਯੂ ਸਿੱਧੂਪੁਰ ਵਲੋਂ ਪਿੰਡ ਢੱਡੇ ਤੇ ਮੰਡੀ ਕਲਾਂ ਵਿਖੇ ਰਾਮਪੁਰਾ-ਦਮਦਮਾ ਸਾਹਿਬ ਹਾਈਵੇ ਰੋਡ... ਅਗਲੀ ਖ਼ਬਰ ਬਠਿੰਡਾ-ਫ਼ਰੀਦਕੋਟ ਜ਼ੋਨ ਦਾ ਯੂਥ ਫ਼ੈਸਟੀਵਲ 3 ਤੋਂ 6 ਅਕਤੂਬਰ ਤੱਕ ਫਤਿਹ ਗਰੁੱਪ ਵਿਖੇ
Ad Position 24